ਰਿਜ਼ਰਵੇਸ਼ਨ ਸੁਪਰਵਾਈਜ਼ਰ ਨੇ 400 ਲੋਕਾਂ ਨੂੰ ਘਰਾਂ ਤੋਂ ਬੁਲਾ ਕੇ ਦਿੱਤਾ ਰੇਲ ਟਿਕਟਾਂ ਦਾ ਰਿਫੰਡ

Wednesday, May 27, 2020 - 12:19 PM (IST)

ਰਿਜ਼ਰਵੇਸ਼ਨ ਸੁਪਰਵਾਈਜ਼ਰ ਨੇ 400 ਲੋਕਾਂ ਨੂੰ ਘਰਾਂ ਤੋਂ ਬੁਲਾ ਕੇ ਦਿੱਤਾ ਰੇਲ ਟਿਕਟਾਂ ਦਾ ਰਿਫੰਡ

ਜਲੰਧਰ (ਗੁਲਸ਼ਨ)— ਤਾਲਾਬੰਦੀ ਦੌਰਾਨ ਰੱਦ ਹੋਈਆਂ ਟਰੇਨਾਂ ਦੀਆਂ ਟਿਕਟਾਂ ਦਾ ਰਿਫੰਡ ਕਰਵਾਉਣ ਵਾਲੇ ਲੋਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ ਰਹੀ ਹੈ। ਸਿਟੀ ਰੇਲਵੇ ਸਟੇਸ਼ਨ 'ਤੇ ਸੋਮਵਾਰ ਨੂੰ ਪਹਿਲੇ ਦਿਨ ਖੁੱਲ੍ਹੇ ਰਿਫੰਡ ਕਾਊਂਟਰ 'ਤੇ ਲੰਬੀਆਂ ਲਾਈਨ ਲੱਗ ਗਈਆਂ ਪਰ ਉਸ ਦਿਨ ਬੈਂਕ ਬੰਦ ਹੋਣ ਕਾਰਨ ਕੈਸ਼ ਨਹੀਂ ਮਿਲ ਸਕਿਆ। ਦੂਜੇ ਪਾਸੇ ਟਰੇਨਾਂ ਦੀ ਬੁਕਿੰਗ ਵੀ ਜ਼ਿਆਦਾ ਨਹੀਂ ਹੋ ਰਹੀ ਹੈ, ਜਿਸ ਕਾਰਨ ਰਿਫੰਡ ਦੇਣ ਕਾਰਨ ਸਟਾਫ ਨੂੰ ਕਾਫੀ ਦਿੱਕਤ ਪੇਸ਼ ਆ ਰਹੀ ਸੀ। ਹਾਲਾਂਕਿ ਸੋਮਵਾਰ 1.90 ਲੱਖ ਰੁਪਏ ਦਾ ਰਿਫੰਡ ਦਿੱਤਾ ਗਿਆ ਸੀ ਪਰ ਫਿਰ ਵੀ ਕਈ ਲੋਕਾਂ ਨੂੰ ਰਿਫੰਡ ਨਾ ਮਿਲਣ ਕਾਰਨ ਉਦਾਸ ਹੋ ਕੇ ਵਾਪਸ ਜਾਣਾ ਪਿਆ ਸੀ। ਸੀ. ਆਰ. ਐੱਸ. 'ਚ ਸਾਰੀਆਂ ਮੋਟੀਆਂ ਰਕਮਾਂ ਦਾ ਰਿਫੰਡ ਲੈਣ ਵਾਲਿਆਂ ਦੇ ਮੋਬਾਈਲ ਨੰਬਰ ਨੋਟ ਕਰ ਲਏ ਗਏ ਅਤੇ ਉਨ੍ਹਾਂ ਨੂੰ ਖੁਦ ਫੋਨ ਕਰਕੇ ਬੁਲਾਉਣ ਦਾ ਭਰੋਸਾ ਦਿੱਤਾ ਗਿਆ।

ਚੀਫ ਰਿਜ਼ਰਵੇਸ਼ਨ ਸੁਪਰਵਾਈਜ਼ਰ (ਸੀ. ਆਰ. ਐੱਸ.) ਬਲਵਿੰਦਰ ਗਿੱਲ ਨੇ ਯਾਤਰੀਆਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਦੇ ਹੋਏ ਲਗਭਗ 400 ਲੋਕਾਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਘਰਾਂ ਤੋਂ ਬੁਲਾ ਕੇ ਰਿਫੰਡ ਦਿੱਤਾ। ਇਨ੍ਹਾਂ ਸਾਰੇ ਯਾਤਰੀਆਂ ਨੇ ਰਿਫੰਡ ਲੈਣ ਤੋਂ ਬਾਅਦ ਸੀ. ਆਰ. ਐੱਸ. ਦਾ ਧੰਨਵਾਦ ਪ੍ਰਗਟ ਕੀਤਾ। ਰਿਫੰਡ ਲੈਣ ਆਏ ਦੀਪਕ ਸ਼ਰਮਾ, ਗਣੇਸ਼ ਅਗਨੀਹੋਤਰੀ, ਰਾਜੇਸ਼ ਭਾਟੀਆ ਅਤੇ ਹੋਰਾਂ ਨੇ ਕਿਹਾ ਕਿ ਗਿੱਲ ਵਰਗੇ ਅਧਿਕਾਰੀ ਕਾਫੀ ਘੱਟ ਦੇਖਣ ਨੂੰ ਮਿਲਦੇ ਹਨ ਜੋ ਉਲਟ ਹਾਲਾਤ 'ਚ ਵੀ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ।
ਇਹ ਵੀ ਪੜ੍ਹੋ: 7 ਸਾਲ ਸਕੀ ਭੈਣ ਦੀ ਪਤ ਰੋਲਦਾ ਰਿਹਾ ਭਰਾ, ਇੰਝ ਆਈ ਸਾਹਮਣੇ ਘਟੀਆ ਕਰਤੂਤ

PunjabKesari

ਸਿਟੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਸੈਂਟਰ 'ਚ ਰਿਫੰਡ ਦੇਣ ਲਈ ਸਵੇਰੇ 2 ਅਤੇ ਦੁਪਹਿਰ ਬਾਅਦ 3 ਕਾਊਂਟਰ ਰਾਤ 8 ਵਜੇ ਤੱਕ ਖੋਲ੍ਹੇ ਗਏ। ਇਸ ਦੌਰਾਨ 1634 ਯਾਤਰੀਆਂ ਨੇ ਆਪਣੀ ਟਿੱਕਟ ਰੱਦ ਕਰਵਾ ਕੇ ਅਤੇ ਲਗਭਗ 10.22 ਲੱਖ ਦਾ ਰਿਫੰਡ ਲਿਆ। ਉੱਥੇ ਹੀ ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀਆਂ ਦੀ ਗਿਣਤੀ ਅੱਜ ਵੀ ਘੱਟ ਰਹੀ। ਬੁਕਿੰਗ ਲਈ ਸਿਰਫ 22 ਫਾਰਮ ਹੀ ਆਏ, ਜਿਨ੍ਹਾਂ 'ਚ 56 ਯਾਤਰੀਆਂ ਨੇ ਲਗਭਗ 25 ਹਜ਼ਾਰ ਰੁਪਏ ਦੀਆਂ ਟਿਕਟਾਂ ਬੁੱਕ ਕਰਵਾਈਆਂ। ਰਿਜ਼ਰਵੇਸ਼ਨ ਸੈਂਟਰ 'ਤੇ ਆਉਣ ਵਾਲੇ ਯਾਤਰੀਆਂ ਤੋਂ ਸਮਾਜਿਕ ਦੂਰੀ ਦਾ ਪੂਰੀ ਤਰ੍ਹਾਂ ਪਾਲਣ ਕਰਵਾਇਆ ਗਿਆ ਪਰ ਸਟੇਸ਼ਨ ਕੰਪਲੈਕਸ ਦੇ ਬਾਹਰ ਖੜ੍ਹੇ ਲੋਕਾਂ ਨੇ ਇਨ੍ਹਾਂ ਨਿਯਮਾਂ ਦਾ ਪਾਲਨ ਨਹੀਂ ਕੀਤਾ। ਉਥੇ ਹੀ ਚਲ ਰਹੀਆਂ ਸ਼੍ਰਮਿਕ ਸਪੈਸ਼ਲ ਟਰੇਨਾਂ ਤੋਂ ਇਲਾਵਾ ਇਕ ਜੂਨ ਤੋਂ ਚੱਲਣ ਵਾਲੀਆਂ ਟਰੇਨਾਂ ਦੇ ਮੱਦੇਨਜ਼ਰ ਰੇਲਵੇ ਹੈੱਡ ਕੁਆਰਟਰ ਵਲੋਂ ਐਕਸ ਸਰਵਿਸਮੈਨਾਂ ਨੂੰ ਵੱਖ-ਵੱਖ ਸਟੇਸ਼ਨਾਂ 'ਚ ਤਾਇਨਾਤ ਕੀਤਾ ਗਿਆ, ਜੋ ਕਿ ਲੋਕਾਂ ਨੂੰ ਸੋਸ਼ਲ ਡਿਸੈਂਸਿੰਗ ਦੀ ਪਾਲਣਾ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਮਾਸਕ ਪਾਉਣ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਗੇ।

ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ

ਟਰੇਨ ਨਾ ਚੱਲਣ ਦੇ ਬਾਵਜੂਦ ਰੇਲਵੇ ਸਟੇਸ਼ਨ ਪਹੁੰਚ ਰਹੇ ਪ੍ਰਵਾਸੀ
ਮੰਗਲਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਤੋਂ ਕੋਈ ਵੀ ਸ਼੍ਰਮਿਕ ਸਪੈਸ਼ਲ ਟਰੇਨ ਨਹੀਂ ਚੱਲੀ । ਟਰੇਨਾਂ ਦੇ ਨਾ ਚੱਲਣ ਦੇ ਬਾਵਜੂਦ ਕੁਝ ਪ੍ਰਵਾਸੀ ਲੋਕ ਸਕੈਨਿੰਗ ਕੇਂਦਰਾਂ ਤੋਂ ਹੁੰਦੇ ਹੋਏ ਸਟੇਸ਼ਨ ਪਹੁੰਚ ਗਏ। ਇਥੇ ਪਹੁੰਚ ਕੇ ਉਨ੍ਹਾਂ ਨੂੰ ਜਦ ਪਤਾ ਲੱਗਾ ਕਿ ਕੋਈ ਟਰੇਨ ਨਹੀਂ ਜਾਵੇਗੀ ਤਾਂ ਉਹ ਕਾਫੀ ਮਾਯੂਸ ਹੋਏ। ਇਨ੍ਹਾਂ 'ਚ ਕੁਝ ਯਾਤਰੀ ਭੋਗਪੁਰ, ਫਗਵਾੜਾ ਅਤੇ ਕਪੂਰਥਲਾ ਤੋਂ ਵੀ ਆਏ ਸਨ। ਇਸ ਮੌਕੇ ਉਕਤ ਪ੍ਰਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਈ ਹੈ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਜਲੰਧਰ ਤੋਂ ਰੋਜ਼ਾਨਾ ਟਰੇਨਾਂ ਚੱਲ ਰਹੀਆਂ ਹਨ। ਇਸ ਲਈ ਉਹ ਪਰਿਵਾਰ ਨਾਲ ਸਿੱਧੇ ਇੱਥੇ ਪਹੁੰਚ ਗਏ। ਦੇਰ ਸ਼ਾਮ ਤੱਕ ਵੀ ਪ੍ਰਵਾਸੀਆਂ ਦੇ ਸਟੇਸ਼ਨ ਆਉਣ ਦਾ ਸਿਲਸਿਲਾ ਜਾਰੀ ਰਿਹਾ ਪਰ ਰੇਲਵੇ ਪੁਲਸ ਨੇ ਉਨ੍ਹਾਂ ਨੂੰ ਸਟੇਸ਼ਨ ਅੰਦਰ ਦਾਖਲ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ: ਨਵਾਂਸ਼ਹਿਰ ''ਚ ਖੌਫਨਾਕ ਵਾਰਦਾਤ, ਪੁਰਾਣੀ ਰੰਜਿਸ਼ ਕਾਰਨ ਵਿਅਕਤੀ ਨੂੰ ਦਿੱਤੀ ਭਿਆਨਕ ਮੌਤ


author

shivani attri

Content Editor

Related News