ਮੁੱਖ ਮੰਤਰੀ ਦਾ ਆਪਣਾ ਪੁੱਡਾ ਮਹਿਕਮਾ ਬਣਿਆ ਰੈਵੇਨਿਊ ਦਾ ਲੁਟੇਰਾ

Sunday, May 24, 2020 - 11:50 AM (IST)

ਮੁੱਖ ਮੰਤਰੀ ਦਾ ਆਪਣਾ ਪੁੱਡਾ ਮਹਿਕਮਾ ਬਣਿਆ ਰੈਵੇਨਿਊ ਦਾ ਲੁਟੇਰਾ

ਜਲੰਧਰ (ਬੁਲੰਦ)— ਕੋਰੋਨਾ ਮਹਾਮਾਰੀ 'ਚ ਆਮ ਜਨਤਾ ਨੂੰ ਪੰਜਾਬ ਸਰਕਾਰ ਕੋਈ ਰਾਹਤ ਨਹੀਂ ਦੇ ਰਹੀ। ਵਿੱਤ ਮੰਤਰੀ ਮਨਪ੍ਰੀਤ ਬਾਦਲ ਲਗਾਤਾਰ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਂਦੇ ਨਜ਼ਰ ਆਉਂਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਕੋਲ ਜੋ ਆਪਣੇ ਮਹਿਕਮੇ ਹਨ, ਉਨ੍ਹਾਂ ਮਹਿਕਮਿਆਂ 'ਚ ਭ੍ਰਿਸ਼ਟਾਚਾਰ ਚਰਮ ਸੀਮਾ 'ਤੇ ਹੈ। ਜਲੰਧਰ-ਪਠਾਨਕੋਟ ਰੋਡ 'ਤੇ ਅਨੇਕਾਂ ਨਾਜਾਇਜ਼ ਕਾਲੋਨੀਆਂ ਅਤੇ ਕਮਰਸ਼ੀਅਲ ਇਮਾਰਤਾਂ ਪੁੱਡਾ ਦੇ ਅਧਿਕਾਰੀਆਂ-ਕਰਮਚਾਰੀਆਂ ਦੀ ਮਿਲ ਭੁਗਤ ਨਾਲ ਬਣ ਚੁੱਕੀਆਂ ਹਨ। ਉਨ੍ਹਾਂ ਤੋਂ ਕਰੋੜਾਂ ਰੁਪਏ ਦਾ ਰੈਵੇਨਿਊ ਜੋ ਸਰਕਾਰ ਨੂੰ ਮਿਲਣਾ ਸੀ, ਉਹ ਅਧਿਕਾਰੀਆਂ ਦੀਆਂ ਆਪਣੀ ਜੇਬਾਂ 'ਚ ਚਲਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਪੁੱਡਾ ਅਤੇ ਆਬਕਾਰੀ ਮਹਿਕਮੇ ਦੋਵੇਂ ਸਭ ਤੋਂ ਵੱਧ ਰੈਵੇਨਿਊ ਇਕੱਠਾ ਕਰਕੇ ਸਰਕਾਰ ਨੂੰ ਦੇ ਸਕਦੇ ਹਨ ਪਰ ਇਹ ਦੋਵੇਂ ਮਹਿਕਮੇ ਮੁੱਖ ਮੰਤਰੀ ਦੇ ਕੋਲ ਹੋਣ ਦੇ ਬਾਵਜੂਦ ਲਗਾਤਾਰ ਘਾਟੇ ਵਿਚ ਜਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਰੇਲਵੇ ਸਟੇਸ਼ਨ 'ਤੇ 'ਬਰਨਿੰਗ' ਹੋਣ ਤੋਂ ਬਚੀ ਲੇਬਰ ਵਿਸ਼ੇਸ਼ ਟਰੇਨ, ਟਲਿਆ ਵੱਡਾ ਹਾਦਸਾ

ਇਸ ਬਾਰੇ ਇਕ ਨਵਾਂ ਮਾਮਲਾ ਜੋ ਸਾਹਮਣੇ ਆਇਆ ਹੈ ਉਹ ਹੈਰਾਨ ਕਰਨ ਵਾਲਾ ਹੈ। ਮਹਿਕਮੇ ਦੇ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਹੁਸ਼ਿਆਰਪੁਰ ਦੇ ਪਿੰਡ ਬੁੱਲੋਵਾਲ 'ਚ ਮੇਨ ਰੋਡ 'ਤੇ ਅੱਧਾ ਦਰਜਨ ਤੋਂ ਵੱਧ ਦੁਕਾਨਾਂ ਵਾਲੀ ਇਕ ਵੱਡੀ ਮਾਰਕੀਟ ਲਾਕ ਡਾਊਨ ਦੌਰਾਨ ਬਣ ਕੇ ਤਿਆਰ ਹੋ ਗਈ ਹੈ । ਸਰਕਾਰ ਦੀ ਜੇਬ ਖਾਲੀ ਪਰ ਮੁਲਾਜ਼ਮਾਂ ਦੀ ਜੇਬਾਂ 'ਚ ਲੱਖਾਂ ਰੁਪਿਆ ਗਿਆ ਜਲੰਧਰ ਡਿਵੈਲਪਮੈਂਟ ਅਥਾਰਟੀ 'ਚ ਫੈਲੇ ਭ੍ਰਿਸ਼ਟਾਚਾਰ ਦੀ ਹੱਦ ਹੋ ਚੁੱਕੀ ਹੈ। ਜਾਣਕਾਰ ਸੂਤਰਾਂ ਦੀ ਮੰਨੀਏ ਤਾਂ ਬੁੱਲ੍ਹੋਵਾਲ ਦੀ ਇਸ ਮਾਰਕੀਟ ਤੋਂ ਲੱਖਾਂ ਰੁਪਏ ਦਾ ਰੈਵੇਨਿਊ ਪੁੱਡਾ ਨੂੰ ਆਉਣਾ ਸੀ ਪਰ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਨੇ ਸਰਕਾਰ ਨੂੰ ਚੂਨਾ ਲਗਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸ ਲੱਖਾਂ ਰੁਪਏ ਦੇ ਰੈਵੇਨਿਊ ਦਾ ਇਕ ਪੈਸਾ ਵੀ ਸਰਕਾਰ ਦੇ ਖਾਤੇ ਵਿਚ ਨਹੀਂ ਗਿਆ। ਸਾਰਾ ਮਹਿਕਮੇ ਦੇ ਮੁਲਾਜ਼ਮਾਂ ਨੇ ਹੀ ਆਪਸ 'ਚ ਵੰਡ ਲਿਆ ਲੱਗਦਾ ਹੈ ਅਤੇ ਕੋਰੋਨਾ ਮਹਾਮਾਰੀ 'ਚ ਇਕ ਪੂਰੀ ਕਮਰਸ਼ੀਅਲ ਮਾਰਕੀਟ ਤਿਆਰ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ: ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਜਲੰਧਰ ਦੇ ਇਸ ਟਿਕ-ਟਾਕ ਸਟਾਰ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)

PunjabKesari

ਬਾਲ ਮਜ਼ਦੂਰੀ ਵੀ ਕਰਵਾਈ ਗਈ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਉਡਾਈਆਂ ਧੱਜੀਆਂ
ਇਸ ਕਮਰਸ਼ੀਅਲ ਪ੍ਰਾਜੈਕਟ ਦੇ ਨਾਮ 'ਤੇ ਬਿਲਡਰ ਵੱਲੋਂ ਤਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਨਿਰਮਾਣ ਕਾਰਜ ਆਪਣੀ ਮਰਜ਼ੀ ਨਾਲ ਕਰਵਾਇਆ ਗਿਆ ਹੈ। ਅਸਲ 'ਚ ਜਦੋਂ ਸੈਟਿੰਗ ਹੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਹੋਵੇ ਤਾਂ ਡਰ ਕਿਸ ਗੱਲ ਦਾ। ਸਾਰੇ ਸੂਬੇ 'ਚ ਲਾਕ ਡਾਊਨ ਲੱਗਾ ਹੋਇਆ ਹੈ। ਸਰਕਾਰ ਵਾਰ-ਵਾਰ ਸੋਸ਼ਲ ਡਿਸਟੈਂਸਿੰਗ ਲਈ ਜਾਗਰੂਕਤਾ ਫੈਲਾਉਣ 'ਚ ਲੱਗੀ ਹੋਈ ਹੈ ਪਰ ਇਸ ਮਾਰਕੀਟ ਦੇ ਨਿਰਮਾਣ ਕਾਰਜ 'ਚ ਸਾਰੀ ਲੇਬਰ ਬਿਨਾਂ ਮਾਸਕ ਪਾਏ ਅਤੇ ਬਿਨਾਂ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੇ ਹੀ ਕੰਮ 'ਚ ਲੱਗੀ ਨਜ਼ਰ ਆਈ। ਇੰਨਾ ਹੀ ਨਹੀਂ ਇਸ ਮਾਰਕੀਟ ਦੇ ਨਿਰਮਾਣ 'ਚ ਠੇਕੇਦਾਰ ਵੱਲੋਂ 13 ਸਾਲ ਦੇ ਇਕ ਛੋਟੇ ਬੱਚੇ ਤੋਂ ਇੱਟਾਂ ਦੀ ਰੋੜੀ ਕੁਟਵਾਉਣ ਦਾ ਕੰਮ ਵੀ ਕਰਵਾਇਆ ਗਿਆ।

ਇਹ ਵੀ ਪੜ੍ਹੋ: ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਪ੍ਰਗਟ ਸਿੰਘ ਵਿਧਾਇਕੀ ਤੋਂ ਦੇਣ ਅਸਤੀਫਾ: ਮੱਕੜ

ਜਾਂ ਤਾਂ ਵਿਜ਼ੀਲੈਂਸ ਸਹੀ ਤਰੀਕੇ ਨਾਲ ਸਾਰੇ ਮਾਮਲੇ ਦੀ ਜਾਂਚ ਕਰੇ ਜਾਂ ਫਿਰ ਮਹਿਕਮੇ ਨੂੰ ਹੀ ਖਤਮ ਕਰ ਦਿੱਤਾ ਜਾਵੇ: ਆਪ
ਸਾਰੇ ਮਾਮਲੇ ਬਾਰੇ ਆਮ ਆਦਮੀ ਪਾਰਟੀ ਦੇ ਦੋਆਬਾ ਯੂਥ ਇੰਚਾਰਜ ਤਰਨਦੀਪ ਸਿੰਘ ਸੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਹਿਕਮਿਆਂ 'ਚ ਭ੍ਰਿਸ਼ਟਾਚਾਰ ਹੇਠਾਂ ਤੋਂ ਉੱਪਰ ਤੱਕ ਫੈਲ ਗਿਆ ਹੈ, ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਵਿਜ਼ੀਲੈਂਸ ਵਿਭਾਗ ਸਿਰਫ ਕਾਗਜ਼ਾਂ ਵਿਚ ਹੀ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਵਿਜ਼ੀਲੈਂਸ ਮਹਿਕਮਾ ਜੇਕਰ ਕੋਈ ਕਾਰਵਾਈ ਕਰਦਾ ਵੀ ਹੈ ਤਾਂ ਸਿਰਫ ਨਿਚਲੇ ਪੱਧਰ ਦੇ ਛੋਟੇ ਕਰਮਚਾਰੀਆਂ ਦੇ ਖਿਲਾਫ ਇਕ ਅੱਧ ਕੇਸ ਦਰਜ ਕਰ ਲਿਆ ਜਾਂਦਾ ਹੈ ਅਤੇ ਖਾਨਾਪੂਰਤੀ ਕਰ ਲਈ ਜਾਂਦੀ ਹੈ ਪਰ ਆਬਕਾਰੀ ਮਹਿਕਮਾ ਅਤੇ ਪੁੱਡਾ ਵਰਗੇ ਵੱਡੇ ਮਹਿਕਮਿਆਂ 'ਚ ਜਿੱਥੇ ਕਦਮ-ਕਦਮ 'ਤੇ ਰਿਸ਼ਵਤਖੋਰੀ ਪੈਰ ਪਸਾਰ ਕੇ ਬੈਠੀ ਹੈ, ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਸਰਕਾਰ ਦੇ ਰੈਵੀਨਿਊ ਦੇ ਅਰਬਾਂ ਰੁਪਏ ਇਨ੍ਹਾਂ ਮਹਿਕਮਿਆਂ ਦੇ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਡਕਾਰੇ ਜਾ ਚੁੱਕੇ ਹਨ। ਫਿਰ ਵੀ ਮਹਿਕਮੇ ਦੇ ਕਰਮਚਾਰੀਆਂ ਖਿਲਾਫ ਨਾ ਕੋਈ ਜਾਂਚ ਹੁੰਦੀ ਹੈ ਅਤੇ ਨਾ ਹੀ ਕੋਈ ਕਾਰਵਾਈ। ਉਨ੍ਹਾਂ ਕਿਹਾ ਕਿ ਜਾਂ ਤਾਂ ਵਿਜ਼ੀਲੈਂਸ ਮਹਿਕਮਾ ਇਸ ਫੈਲੇ ਭ੍ਰਿਸ਼ਟਾਚਾਰ ਖਿਲਾਫ ਬਣਦੀ ਕਾਰਵਾਈ ਕਰੇ ਜਾਂ ਫਿਰ ਇਹ ਮਹਿਕਮਾ ਬੰਦ ਹੋ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:  ਪੰਜਾਬ 'ਚ ਦੌੜਣ ਲੱਗੀਆਂ 100 ਤੋਂ ਵੱਧ ਬੱਸਾਂ, 12 ਲੱਖ ਦੀ ਹੋਈ ਕੁਲੈਕਸ਼ਨ


author

shivani attri

Content Editor

Related News