ਕੋਰੋਨਾ ਦੀ ਆਈ ਦੂਜੀ ਲਹਿਰ: 4 ਡਾਕਟਰਾਂ ਸਣੇ 161 ਦੀ ਰਿਪੋਰਟ ਆਈ ਪਾਜ਼ੇਟਿਵ

Friday, Nov 27, 2020 - 11:31 AM (IST)

ਕੋਰੋਨਾ ਦੀ ਆਈ ਦੂਜੀ ਲਹਿਰ: 4 ਡਾਕਟਰਾਂ ਸਣੇ 161 ਦੀ ਰਿਪੋਰਟ ਆਈ ਪਾਜ਼ੇਟਿਵ

ਜਲੰਧਰ (ਰੱਤਾ)— ਕੋਰੋਨਾ ਪਾਜ਼ੇਟਿਵ ਆਉਣ ਵਾਲਿਆਂ ਅਤੇ ਇਸ ਵਾਇਰਸ ਕਾਰਨ ਦਮ ਤੋੜਨ ਵਾਲੇ ਦੀ ਲਗਾਤਾਰ ਵਧਦੀ ਗਿਣਤੀ ਨੂੰ ਵੇਖ ਕੇ ਇਸ ਗੱਲ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਕੋਰੋਨਾ ਦੀ ਦੂਜੀ ਲਹਿਰ ਆ ਚੁੱਕੀ ਹੈ। ਵੀਰਵਾਰ ਨੂੰ ਜਿੱਥੇ ਜ਼ਿਲ੍ਹੇ ਦੇ 161 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ ਇਸ ਵਾਇਰਸ ਨਾਲ ਲੜਦਿਆਂ 3 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ।

ਜ਼ਿਲ੍ਹੇ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵੀਰਵਾਰ ਸਿਹਤ ਮਹਿਕਮੇ ਨੂੰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕੁੱਲ 176 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 161 ਜ਼ਿਲ੍ਹੇ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ ਲੋਕਾਂ 'ਚ 2 ਸਰਕਾਰੀ ਡਾਕਟਰਾਂ ਸਮੇਤ 4 ਡਾਕਟਰ, ਨਿਊ ਸੁਰਾਜਗੰਜ ਅਤੇ ਬਸਤੀ ਸ਼ੇਖ ਦੇ ਪਰਿਵਾਰਾਂ ਦੇ 4-4 ਮੈਂਬਰ, ਸੀ. ਆਰ. ਪੀ. ਐੱਫ. ਅਤੇ ਬੀ. ਐੱਸ. ਐੱਫ. ਦੇ ਮੁਲਾਜ਼ਮ ਸ਼ਾਮਲ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਰਾਜਾ ਵੜਿੰਗ ਨੇ ਡਾ. ਧਰਮਵੀਰ ਗਾਂਧੀ ਦੀ ਪੋਸਟ ਨੂੰ ਕੀਤਾ ਨਕਲ, ਹੋਏ ਟਰੋਲ

26 ਦਿਨਾਂ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਹੋਈ ਲਗਭਗ ਦੁੱਗਣੀ
ਜ਼ਿਆਦਾਤਰ ਲੋਕ ਅਜੇ ਵੀ ਕੋਰੋਨਾ ਵਾਇਰਸ ਪ੍ਰਤੀ ਭਾਵੇਂ ਗੰਭੀਰ ਨਹੀਂ ਹਨ ਪਰ ਅਸਲ 'ਚ ਪਿਛਲੇ 26 ਦਿਨਾਂ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ।
ਵਰਣਨਯੋਗ ਹੈ ਕਿ ਸਿਹਤ ਵਿਭਾਗ ਮੁਤਾਬਕ ਜ਼ਿਲ੍ਹੇ 'ਚ 31 ਅਕਤੂਬਰ ਨੂੰ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 599 ਸੀ, ਜਿਹੜੀ 26 ਨਵੰਬਰ ਨੂੰ ਵਧ ਕੇ 1184 ਹੋ ਗਈ ਹੈ। ਇਥੇ ਹੀ ਬਸ, ਇਸ ਦੇ ਨਾਲ ਹੀ ਪਿਛਲੇ 26 ਦਿਨਾਂ 'ਚ ਕੁੱਲ 76 ਲੋਕਾਂ ਨੇ ਕੋਰੋਨਾ ਵਾਇਰਸ ਨਾਲ ਲੜਦਿਆਂ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ
1. ਬ੍ਰਿਜ ਮੋਹਨ (76) ਭੋਗਪੁਰ
2. ਸੁਰਜੀਤ ਸਿੰਘ (79) ਸੈਂਟਰਲ ਟਾਊਨ
3. ਮਹਿੰਦਰ ਸਿੰਘ (83) ਕਰਤਾਰਪੁਰÝ

3907 ਦੀ ਰਿਪੋਰਟ ਆਈ ਨੈਗੇਟਿਵ ਅਤੇ 47 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ 3907 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 47 ਨੂੰ ਛੁੱਟੀ ਦੇ ਦਿੱਤੀ ਗਈ ਅਤੇ ਵਿਭਾਗ ਨੇ 3580 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ

ਜਾਣੋ ਕੀ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-365154
ਨੈਗੇਟਿਵ ਆਏ-328597
ਪਾਜ਼ੇਟਿਵ ਆਏ-17471
ਡਿਸਚਾਰਜ ਹੋਏ-15743
ਮੌਤਾਂ ਹੋਈਆਂ-544
ਐਕਟਿਵ ਕੇਸ-1184
ਇਹ ਵੀ ਪੜ੍ਹੋ: ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕੇ ਜਾਣ ਨੂੰ ਲੈ ਕੇ ਕੈਪਟਨ ਦੀ ਖੱਟੜ ਨੂੰ ਖ਼ਾਸ ਅਪੀਲ


author

shivani attri

Content Editor

Related News