ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 48 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕ ਮਰੀਜ਼ ਨੇ ਵੀ ਤੋੜਿਆ ਦਮ

Saturday, Aug 08, 2020 - 03:16 PM (IST)

ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 48 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕ ਮਰੀਜ਼ ਨੇ ਵੀ ਤੋੜਿਆ ਦਮ

ਜਲੰਧਰ (ਰੱਤਾ)— ਕੋਰੋਨਾ ਨੂੰ ਲੈ ਕੇ ਜ਼ਿਲ੍ਹੇ 'ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅਜੇ ਵੀ ਸਮਾਂ ਹੈ ਕਿ ਲੋਕ ਸੰਭਲ ਜਾਣ, ਨਹੀਂ ਤਾਂ ਸੰਭਲਣਾ ਮੁਸ਼ਕਿਲ ਹੋ ਜਾਵੇਗਾ। ਸ਼ਨੀਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ ਜਿੱਥੇ ਸਿਵਲ ਸਰਜਨ ਦਫ਼ਤਰ ਦੇ ਇਕ ਹੋਰ ਕਾਮੇ ਸਮੇਤ 48 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ, ਉਥੇ ਹੀ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋਣ ਦੀ ਖਬਰ ਵੀ ਮਿਲੀ ਹੈ। ਕੋਰੋਨਾ ਕਾਰਨ ਮਰਿਆ ਵਿਅਕਤੀ ਮਿਲਟਰੀ ਹਸਪਤਾਲ 'ਚ ਦਾਖ਼ਲ ਸੀ।ਇਸ ਦੇ ਨਾਲ ਹੀ ਹੁਣ ਪਾਜ਼ੇਟਿਵ ਕੇਸਾਂ ਦਾ ਅੰਕੜਾ 2959 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 76 ਲੋਕਾਂ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਵੱਲੋਂ ਦਿੱਤੀ ਗਈ ਸੂਚਨਾ ਅਨੁਸਾਰ ਸ਼ਨੀਵਾਰ ਨੂੰ ਫਰੀਦਕੋਟ ਮੈਡੀਕਲ ਕਾਲਜ, ਨਿੱਜੀ ਲੈਬਾਰਟਰੀਆਂ ਅਤੇ ਸਿਵਲ ਹਸਪਤਾਲ 'ਚੋਂ ਕੁਲ 74 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ ਅਤੇ ਇਨ੍ਹਾਂ 'ਚੋਂ 8 ਲੋਕ ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਮਿਲਟਰੀ ਹਸਪਤਾਲ 'ਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ 64 ਸਾਲਾ ਸੋਹਣ ਲਾਲ ਦੀ ਮੌਤ ਹੋ ਗਈ।

ਸਿਵਲ ਸਰਜਨ ਦਫਤਰ ਵਿਚ ਵੀ ਕੋਰੋਨਾ ਨੇ ਪੈਰ ਪਸਾਰੇ!
ਹੁਣ ਤੱਕ ਕਈ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਨੇ ਸਿਵਲ ਸਰਜਨ ਦਫ਼ਤਰ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨੀਂ ਸਿਵਲ ਸਰਜਨ ਦੀ ਪੀ. ਏ. ਮਨਿੰਦਰ ਕੌਰ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਉਥੇ ਹੀ ਸ਼ਨੀਵਾਰ ਨੂੰ ਇਸੇ ਦਫਤਰ ਦੀ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੀਮਾ ਅਤੇ ਇਕ ਹੋਰ ਕਰਮਚਾਰੀ ਆਸ਼ੂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ, ਜਿਸ ਨਾਲ ਬਾਕੀ ਸਟਾਫ ਵਿਚ ਦਹਿਸ਼ਤ ਪਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਹਾਇਕ ਸਿਵਲ ਸਰਜਨ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ। ਦੋਵਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਪੀ. ਏ. ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਅਗਲੇ ਹੀ ਦਿਨ ਦਫ਼ਤਰ ਦੇ ਇਨ੍ਹਾਂ ਅਧਿਕਾਰੀਆਂ ਨੇ ਆਪਣਾ ਕੋਰੋਨਾ ਟੈਸਟ ਕਿਉਂ ਕਰਵਾ ਲਿਆ, ਜਦਕਿ ਆਈ. ਸੀ. ਐੱਮ. ਆਰ. ਦੀਆਂ ਗਾਈਡਲਾਈਨਜ਼ ਮੁਤਾਬਕ ਜੇਕਰ ਕੋਈ ਕਿਸੇ ਇਨਫੈਕਟਿਡ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸਨੂੰ 5 ਤੋਂ 7 ਦਿਨਾਂ ਅੰਦਰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ।

ਇਨ੍ਹਾਂ ਦੀ ਰਿਪੋਰਟ ਆਈ ਹੈ ਪਾਜ਼ੇਟਿਵ
ਹੀਰਾ ਲਾਲ , ਵਿਨੋਦ, ਰਾਜ ਕੁਮਾਰ (ਨਿਊ ਗੋਬਿੰਦ ਨਗਰ)
ਰਾਮੂ (ਅਮਰ ਨਗਰ)
ਸੀਮਾ, ਮਹਿੰਦਰ ਕੌਰ (ਪੁਲਸ ਅਕਾਦਮੀ ਫਿਲੌਰ)
ਕਮਲਜੀਤ (ਮੁਰੀਦ ਲਾਲ ਸ਼ਾਹਕੋਟ)
ਸ਼ੁਭਮ (ਕੋਟਲੀ ਗਜਰਾਨ ਸ਼ਾਹਕੋਟ)
ਗੁਰਮੁੱਖ ਸਿੰਘ (ਆਜ਼ਾਦ ਨਗਰ ਸ਼ਾਹਕੋਟ)
ਰਾਹੁਲ (ਨਿਮਾਜੀਪੁਰ ਸ਼ਾਹਕੋਟ)
ਅਨਾਮਿਕਾ (ਆਰ. ਟੀ. ਲਾਈਨ ਜਲੰਧਰ ਕੈਂਟ)
ਦੀਪਕ (ਹਕੀਕਤ ਰੋਡ ਜਲੰਧਰ ਕੈਂਟ)
ਰੇਣੂ (ਵਿੰਡਸਰ ਪਾਰਕ)
ਜੈਦੇਵ (ਆਦਮਪੁਰ)
ਤਰਲੋਕ ਸਿੰਘ, ਗੁਰਪ੍ਰੀਤ ਕੌਰ (ਹਰਨਾਮਦਾਸਪੁਰਾ)
ਬਲਬੀਰ ਕੌਰ, ਪ੍ਰਭਸਿਮਰਨ, ਅਮਨਦੀਪ ਕੌਰ, ਪਰਮਜੀਤ ਕੌਰ, ਹਰਪ੍ਰੀਤ ਸਿੰਘ (ਗੋਬਿੰਦ ਨਗਰ ਸੋਢਲ ਰੋਡ)
ਕੁਲਦੀਪ ਕੁਮਾਰ (ਚੀਮਾ ਚੌਕ)
ਅੰਕੁਸ਼ (ਰਾਜਾ ਗਾਰਡਨ)
ਹਰਜੀਤ ਕੌਰ (ਪਿੰਡ ਨੂਰਪੁਰ)
ਜਰਨੈਲ ਸਿੰਘ, ਰਵਿੰਦਰ ਕੌਰ, ਬਲਦੇਵ, ਫਕੀਰ ਸਿੰਘ, ਨੀਰਜ, ਪੰਕਜ (ਸੀ. ਆਈ. ਏ. ਸਟਾਫ)
ਨਿਧੀ (ਬੀ. ਐੱਸ. ਐੱਫ. ਕਾਲੋਨੀ)
ਦੁਰਗੇਸ਼ (ਸ਼ਕਤੀ ਨਗਰ)
ਦੀਪਕ, ਦਿਵਿਆ (ਕਿਸ਼ਨਪੁਰਾ)
ਹਰਚਰਨ (ਰਸਤਾ ਮੁਹੱਲਾ)
ਸੰਤੋਸ਼ ਲਾਲ (ਨਾਨਕ ਨਗਰ ਲੱਧੇਵਾਲੀ)
ਹਰਪ੍ਰੀਤ ਸਿੰਘ, ਗੁਰਚਰਨ ਿਸੰਘ, ਬਲਦੇਵ ਸਿੰਘ, ਚੰਦਨ ਮੋਹਨ (ਲੋਹੀਆਂ ਖਾਸ)
ਪ੍ਰਵੀਨ (ਪਿੰਡ ਰਾਮਗੜ੍ਹ ਫਿਲੌਰ)
ਸਪਨਾ (ਪਿੰਡ ਕੰਗਣਾ ਨਕੋਦਰ)
ਚੰਦਾ ਰਾਣੀ (ਅਲੀ ਮੁਹੱਲਾ)
ਮਨਿੰਦਰ (ਸ਼ਹਿਨਾਈ ਪੈਲੇਸ ਰੋਡ)
ਰਾਜੇਸ਼ (ਮਲਕਾ ਚੌਕ)
ਲਕਸ਼ਮੀ (ਪਾਰਸ ਅਸਟੇਟ)
ਲਲਿਤ (ਅਜੀਤ ਨਗਰ)
ਜੋਗਿੰਦਰਪਾਲ (ਪਿੰਡ ਨੰਗਲ ਫਿਲੌਰ)
ਬਾਲ ਕਿਸ਼ਨ (ਪਿੰਡ ਕੋਟ ਕਲਾਂ)
ਨਵਨੀਤ, ਪਰਨੀਤ, ਅਮਨਪ੍ਰੀਤ, ਮਨਪ੍ਰੀਤ (ਸੰਨੀ ਐਨਕਲੇਵ)
ਸਵਿੰਦਰ ਕੌਰ (ਸਰਾਏ ਖਾਸ)
ਨੂਪੁਰ (ਗਰੀਨ ਮਾਡਲ ਟਾਊਨ)
ਦੀਪਿਕਾ (ਬਾਬਾ ਬੁੱਢਾ ਜੀ ਐਨਕਲੇਵ)
ਮੀਨਾਕਸ਼ੀ (ਗਾਰਡੀਅਨ ਹਸਪਤਾਲ)
ਸਰਬਜੀਤ (ਮਾਡਲ ਹਾਊਸ)
ਸੁਰਜੀਤ ਕੌਰ (ਤਾਰਾ ਸਿੰਘ ਐਵੇਨਿਊ)
ਚਰਨਦਾਸ (ਗੋਪਾਲ ਨਗਰ)
ਮੰਜੂ (ਮਾਡਲ ਟਾਊਨ)


ਇਹ ਵੀ ਪੜ੍ਹੋ: ਪੰਜਾਬ ''ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ

ਸ਼ੁੱਕਰਵਾਰ 1325 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 77 ਮਰੀਜ਼ਾਂ ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਦੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ 1325 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 77 ਨੂੰ ਛੁੱਟੀ ਮਿਲ ਗਈ ਸੀ। ਸਿਹਤ ਮਹਿਕਮੇ ਨੇ 1188 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹੋਏ ਹਨ।
ਇਹ ਵੀ ਪੜ੍ਹੋ: ਹੁਣ ਸਤਲੁਜ ਦਾ ਪਾਣੀ ਹੋਇਆ ਜ਼ਹਿਰੀਲਾ, ਮੱਛੀਆਂ ਸਣੇ ਵੱਡੀ ਗਿਣਤੀ 'ਚ ਜਲ ਜੀਵਾਂ ਦੇ ਮਰਨ ਦਾ ਖਦਸ਼ਾ

ਜਲੰਧਰ ਦੇ ਹਾਲਾਤ
ਕੁੱਲ ਸੈਂਪਲ-49176
ਨੈਗੇਟਿਵ ਆਏ-45142
ਪਾਜ਼ੇਟਿਵ ਆਏ-2959
ਡਿਸਚਾਰਜ ਹੋਏ-2032
ਮੌਤਾਂ ਹੋਈਆਂ-76
ਐਕਟਿਵ ਕੇਸ-804

ਪਿਛਲੇ ਦਿਨੀਂ ਲੁਧਿਆਣਾ ਹੋ ਕੇ ਆਈ ਸੀ ਪੀ. ਏ.
ਸਿਵਲ ਸਰਜਨ ਦੀ ਪੀ. ਏ. ਮਨਿੰਦਰ ਕੌਰ ਦੀ ਕੋਰੋਨਾ ਰਿਪੋਰਟ ਜਿਉਂ ਹੀ ਪਾਜ਼ੇਟਿਵ ਆਈ, ਉਸੇ ਸਮੇਂ ਦਫ਼ਤਰ 'ਚ ਇਹ ਚਰਚਾ ਚੱਲ ਪਈ ਕਿ ਪਿਛਲੇ ਦਿਨੀਂ ਪੀ. ਏ. ਰੱਖੜੀ ਦੇ ਤਿਉਹਾਰ ਮੌਕੇ ਲੁਧਿਆਣਾ ਗਈ ਸੀ ਅਤੇ ਹੋ ਸਕਦਾ ਹੈ ਕਿ ਉਹ ਉਥੇ ਹੀ ਕੋਰੋਨਾ ਦੀ ਲਪੇਟ 'ਚ ਆਈ ਹੋਵੇ, ਹਾਲਾਂਕਿ ਇਸ ਬਾਰੇ ਕੋਈ ਕੁਝ ਵੀ ਨਹੀਂ ਕਹਿ ਸਕਦਾ ਪਰ ਦਫ਼ਤਰ 'ਚ ਇਸ ਗੱਲ ਦੀ ਕਾਫ਼ੀ ਚਰਚਾ ਜਾਰੀ ਸੀ।
ਇਹ ਵੀ ਪੜ੍ਹੋ: ਅੱਧੀ ਰਾਤ ਵੇਲੇ ਗਾਡਰ ਨਾਲ ਲਟਕਦੀ ਮਾਂ ਦੀ ਲਾਸ਼ ਨੂੰ ਵੇਖ 5 ਸਾਲਾ ਮਾਸੂਮ ਦੇ ਉੱਡੇ ਹੋਸ਼


author

shivani attri

Content Editor

Related News