ਕਰਫਿਊ ਕਾਰਨ ਵਿਦੇਸ਼ ਨਹੀਂ ਜਾ ਸਕਿਆ NRI, ਲਾਇਆ ਮੌਤ ਨੂੰ ਗਲੇ (ਵੀਡੀਓ)

04/22/2020 10:49:52 AM

ਜਲੰਧਰ (ਮਹੇਸ਼) — ਜਲੰਧਰ ਦੇ ਰਾਮਾ ਮੰਡੀ ਦੇ ਅਧੀਨ ਆਉਂਦੇ ਪਿੰਡ ਕਾਕੀ ਵਿਖੇ ਵਿਦੇਸ਼ ਵਾਪਸ ਨਾ ਜਾਣ ਕਾਰਨ ਪਰੇਸ਼ਾਨ ਹੋਏ ਐੱਨ. ਆਰ. ਆਈ. ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਮਾਮੰਡੀ ਵਜੋਂ ਹੋਈ ਹੈ, ਜੋਕਿ ਯੂ. ਕੇ. ਤੋਂ ਵਾਪਸ ਪਰਤੇ ਸਨ। ਥਾਣਾ ਰਾਮਾਮੰਡੀ ਦੇ ਐੱਸ. ਐੱਚ. ਓ. ਸੁਲਖਣ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 72 ਸਾਲਾ ਅਮਰਜੀਤ ਸਿੰਘ ਫਰਵਰੀ 'ਚ ਇੰਗਲੈਂਡ ਤੋਂ ਆਪਣੀ ਪਤਨੀ ਨਾਲ ਪੰਜਾਬ ਵਾਪਸ ਆਏ ਸਨ ਅਤੇ ਉਨ੍ਹਾਂ ਦੇ ਬੱਚੇ ਬਾਹਰ ਵਿਦੇਸ਼ 'ਚ ਹੀ ਰਹਿੰਦੇ ਹਨ।

ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਦੇ ਮਰੀਜ਼ ਦੀਪਕ ਸ਼ਰਮਾ ਨੇ ਖੋਲ੍ਹੀ ਪੋਲ, ਦੱਸਿਆ ਕਿਵੇਂ ਚੱਲ ਰਿਹੈ ਹਸਪਤਾਲ 'ਚ ਇਲਾਜ

ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਲੈ ਕੇ ਲੱਗੇ ਕਰਫਿਊ ਦਰਮਿਆਨ ਉਹ ਕਈ ਦਿਨਾਂ ਤੋਂ ਕਾਫੀ ਪਰੇਸ਼ਾਨ ਸਨ। ਅੱਜ ਸਵੇਰੇ ਹੀ ਉਨ੍ਹਾਂ ਨੇ ਘਰ ਦੇ ਵਰਾਂਡੇ 'ਚ ਪਈ ਸ਼ੈੱਡ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਿਸ ਸਮੇਂ ਉਨ੍ਹਾਂ ਨੇ ਮੌਤ ਨੂੰ ਗਲੇ ਲਗਾਇਆ, ਉਸ ਸਮੇਂ ਘਰ 'ਚ ਉਹ ਉਨ੍ਹਾਂ ਦੀ ਪਤਨੀ ਮੌਜੂਦ ਸਨ। ਮੌਕੇ 'ਤੇ ਥਾਣਾ ਰਾਮਾਮੰਡੀ ਦੀ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਾਤਲ 'ਚ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੋਂ ਉਹ ਵਿਦੇਸ਼ ਤੋਂ ਵਾਪਸ ਆਇਆ ਸੀ, ਉਦੋਂ ਤੋਂ ਹੀ ਪਰੇਸ਼ਾਨ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਕਪੂਰਥਲਾ ਲਈ ਚੰਗੀ ਖਬਰ, ਪਹਿਲੇ ਕੋਰੋਨਾ ਮਰੀਜ਼ ਨੇ 16 ਦਿਨਾਂ 'ਚ ਕੀਤੀ 'ਫਤਿਹ' ਹਾਸਲ

ਇਹ ਵੀ ਪੜ੍ਹੋ :  ਬੋਰੀ ''ਚ ਲਪੇਟ ਕੇ ਸੁੱਟਿਆ ਨਵ-ਜੰਮਿਆ ਬੱਚਾ, ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਹ ਤਸਵੀਰਾਂ


shivani attri

Content Editor

Related News