ਜਲੰਧਰ: ਸਿਹਤ ਵਿਭਾਗ ਲਈ ਵਧੀਆ ਮੁਸ਼ਕਿਲਾਂ, ਕਿਵੇਂ ਲੱਭਣਗੇ ਰਾਸ਼ਨ ਲੈਣ ਵਾਲਿਆਂ ਨੂੰ

Sunday, Apr 12, 2020 - 11:42 AM (IST)

ਜਲੰਧਰ: ਸਿਹਤ ਵਿਭਾਗ ਲਈ ਵਧੀਆ ਮੁਸ਼ਕਿਲਾਂ, ਕਿਵੇਂ ਲੱਭਣਗੇ ਰਾਸ਼ਨ ਲੈਣ ਵਾਲਿਆਂ ਨੂੰ

ਜਲੰਧਰ (ਰੱਤਾ)— ਵਿਸ਼ਵ ਦੇ ਕਈ ਦੇਸ਼ਾਂ 'ਚ ਪੂਰੀ ਤਰ੍ਹਾਂ ਫੈਲ ਚੁੱਕੇ ਅਤੇ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਦਾ ਜਲੰਧਰ 'ਚ ਵੀ ਕਹਿਰ ਵਧਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਵੀ ਤਿੰਨ ਨਵੇਂ ਕੇਸ ਮਿਲਣ ਦੇ ਨਾਲ ਜ਼ਿਲੇ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 15 ਹੋ ਗਈ ਅਤੇ ਇਨ੍ਹਾਂ 'ਚੋਂ 3 ਰੋਗੀ ਠੀਕ ਹੋ ਕੇ ਘਰ ਜਾ ਚੁੱਕੇ ਹਨ, ਜਦੋਂਕਿ 1 ਦੀ ਮੌਤ ਹੋ ਗਈ ਸੀ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਕੋਰੋਨਾ ਵਾਇਰਸ ਦੇ ਕਾਰਨ ਮੌਤ ਦਾ ਸ਼ਿਕਾਰ ਹੋਏ ਸਥਾਨਕ ਮਿੱਠਾ ਬਾਜ਼ਾਰ ਵਾਸੀ ਪ੍ਰਵੀਨ ਸ਼ਰਮਾ ਦੀ 60 ਸਾਲਾ ਪਤਨੀ ਸ਼ਕੁੰਤਲਾ, ਪੁੱਤਰ ਦੀਪਕ ਸ਼ਰਮਾ (ਕਾਂਗਰਸੀ ਆਗੂ) ਅਤੇ ਪੋਤਰੇ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਪਾਈ ਗਈ ਹੈ ਅਤੇ ਇਹ ਤਿੰਨੇ ਬੀਤੇ ਦਿਨ ਤੋਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ :  ਜਲੰਧਰ: ਵਿਧਾਇਕ ਬਾਵਾ ਹੈਨਰੀ ਸਮੇਤ 6 ਪਰਿਵਾਰਕ ਮੈਂਬਰਾਂ ਦੇ ਕੋਰੋਨਾ ਜਾਂਚ ਲਈ ਲਏ ਗਏ ਸੈਂਪਲ

ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਧੀਆਂ, ਕਿਵੇਂ ਲੱਭਣਗੇ ਰਾਸ਼ਨ ਲੈਣ ਵਾਲਿਆਂ ਨੂੰ
ਕਾਂਗਰਸੀ ਆਗੂ ਦੀਪਕ ਸ਼ਰਮਾ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਇਸ ਲਈ ਵਧ ਗਈਆਂ ਹਨ ਕਿਉਂਕਿ ਉਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਲੱਭਣਾ ਸਮੁੰਦਰ 'ਚੋਂ ਸੂਈ ਲੱਭਣ ਦੇ ਬਰਾਬਰ ਹੋ ਜਾਵੇਗਾ। ਸ਼ਹਿਰ 'ਚ ਹਰ ਪਾਸੇ ਚਰਚਾ ਹੈ ਕਿ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਵੱਲੋਂ ਲੋਕਾਂ ਨੂੰ ਜੋ ਰਾਸ਼ਨ ਵੰਡਿਆ ਜਾਂਦਾ ਸੀ, ਉਸ ਨੂੰ ਦੀਪਕ ਹੀ ਪੈਕ ਕਰਦਾ ਸੀ। ਹੁਣ ਇਸ ਗੱਲ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਹੋਵੇਗਾ ਕਿ ਆਖਿਰ ਦੀਪਕ ਨੇ ਰਾਸ਼ਨ ਦੇ ਕਿੰਨੇ ਪੈਕੇਟ ਤਿਆਰ ਕੀਤੇ ਅਤੇ ਉਹ ਕਿੱਥੇ-ਕਿੱਥੇ ਵੰਡੇ।

ਰਾਸ਼ਨ ਲੈਣ ਜਾਂ ਸੰਪਰਕ 'ਚ ਆਉਣ ਵਾਲੇ ਲੋਕ ਕੀ ਖੁਦ ਆਉਣਗੇ ਸਾਹਮਣੇ
ਕੋਰੋਨਾ ਵਾਇਰਸ ਦੇ ਦਹਿਸ਼ਤ ਭਰੇ ਮਾਹੌਲ 'ਚ ਜਦੋਂ ਕਿਸੇ ਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਉਸ ਨੂੰ ਜੋ ਰਾਸ਼ਨ ਦਾ ਪੈਕੇਟ ਦਿੱਤਾ ਗਿਆ ਹੈ, ਉਹ ਕਿਸੇ ਕੋਰੋਨਾ ਪਾਜ਼ੀਟਿਵ ਵਿਅਕਤੀ ਨੇ ਪੈਕ ਕੀਤਾ ਸੀ ਤਾਂ ਉਸ ਦੇ ਹੋਸ਼ ਵੈਸੇ ਹੀ ਉਡ ਜਾਣਗੇ। ਅਜਿਹੇ 'ਚ ਰਾਸ਼ਨ ਲੈਣ ਵਾਲੇ ਲੋਕ ਕੀ ਸਿਹਤ ਵਿਭਾਗ ਨੂੰ ਇਸ ਗੱਲ ਦੀ ਜਾਣਕਾਰੀ ਦੇਣਗੇ ਅਤੇ ਪਿਛਲੇ ਦਿਨੀਂ ਦੀਪਕ ਸ਼ਰਮਾ ਦੇ ਸੰਪਰਕ 'ਚ ਆਉਣ ਵਾਲੇ ਲੋਕ ਵੀ ਕੀ ਖੁਦ ਸਾਹਮਣੇ ਆਉਣਗੇ?

ਇਹ ਵੀ ਪੜ੍ਹੋ : ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ

367 ਸੈਂਪਲਾਂ 'ਚੋਂ 233 ਦੀ ਰਿਪੋਰਟ ਨੈਗੇਟਿਵ
ਸਿਹਤ ਵਿਭਾਗ ਵੱਲੋਂ ਹੁਣ ਤੱਕ ਕੋਰੋਨਾ ਦੇ ਸ਼ੱਕੀ ਰੋਗੀਆਂ ਦੇ ਲਏ ਗਏ 367 ਸੈਂਪਲਾਂ 'ਚੋਂ 233 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ 100 ਰੋਗੀਆਂ ਦੀ ਰਿਪੋਰਟ ਦਾ ਸਿਹਤ ਵਿਭਾਗ ਨੂੰ ਇੰਤਜ਼ਾਰ ਹੈ। ਇਨ੍ਹਾਂ 'ਚੋਂ ਕੁਝ ਰੋਗੀਆਂ ਦੇ ਸੈਂਪਲ ਦੂਜੀ ਵਾਰ ਵੀ ਲਏ ਗਏ ਹਨ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਨਾਲ ਮਰੇ ਮ੍ਰਿਤਕ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਆਈ ਪਾਜ਼ੀਟਿਵ

ਸਿਵਲ ਹਸਪਤਾਲ ਦੀਆਂ ਸਟਾਫ ਨਰਸਾਂ ਦੇ ਲਏ ਸੈਂਪਲ
ਸਿਵਲ ਹਸਪਤਾਲ 'ਚ ਡਿਊਟੀ ਦੇ ਰਹੀਆਂ ਕੁਝ ਸਟਾਫ ਨਰਸਾਂ ਅਤੇ ਵਾਰਡ ਅਟੈਂਡੈਂਟ ਦਾ ਕੋਰੋਨਾ ਵਾਇਰਸ ਦਾ ਟੈਸਟ ਕਰਨ ਲਈ ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜੇ ਹਨ।
ਇਹ ਵੀ ਪੜ੍ਹੋ : ਚਰਚਾ ''ਚ ਕੈਪਟਨ, ਪੀ. ਐੱਮ. ਨੂੰ ਕਿਹਾ 30 ਜੂਨ ਤਕ ਸਿੱਖਿਅਕ ਅਦਾਰੇ ਬੰਦ, ਫਿਰ ਫੈਸਲਾ ਕੀਤਾ ਰੱਦ   


author

shivani attri

Content Editor

Related News