ਜਲੰਧਰ: ਪਰਿਵਾਰ ਦੀ ਮੌਜੂਦਗੀ 'ਚ ਹੋਇਆ ਕੋਰੋਨਾ ਪੀੜਤ ਦਾ ਸਸਕਾਰ, 43 ਲੋਕਾਂ ਦੀ ਹੋਈ ਸੈਂਪਲਿੰਗ

05/12/2020 6:44:54 PM

ਜਲੰਧਰ (ਵੈੱਬ ਡੈਸਕ, ਮਾਹੀ)— ਮਕਸੂਦਾਂ ਅਧੀਨ ਆਉਂਦੇ ਪਿੰਡ ਕਬੂਲਪੁਰ ਦੇ ਰਹਿਣ ਵਾਲੇ ਦਰਸ਼ਨ ਸਿੰਘ (91) ਦੀ ਬੀਤੇ ਦਿਨ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਸੀ। ਉਕਤ ਮਰੀਜ਼ ਦਾ ਬੀਤੀ ਸ਼ਾਮ ਨੂੰ ਪ੍ਰਸ਼ਾਸਨ ਦੀ ਮੌਜੂਦਗੀ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਥੇ ਦੱਸ ਦੇਈਏ ਕਿ ਅੰਤਿਮ ਸੰਸਕਾਰ ਮੌਕੇ ਕੁਝ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਦੂਰ ਹੀ ਖੜ੍ਹੇ ਰਹਿਣ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:  ਜਲੰਧਰ 'ਚ 5 ਮਹੀਨੇ ਦੇ ਬੱਚੇ ਸਣੇ 9 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ

PunjabKesari

ਸਿਹਤ ਵਿਭਾਗ ਨੇ 43 ਲੋਕਾਂ ਦੀ ਕੀਤੀ ਸੈਂਪਲਿੰਗ
ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਪਿੰਡ ਕਬੂਲਪੁਰ 'ਚ ਹੁਣ ਤੱਕ 6 ਘਰਾਂ ਦੇ ਪਰਿਵਾਰ ਵਾਲਿਆਂ ਨੂੰ ਸਿਹਤ ਵਿਭਾਗ ਵੱਲੋਂ ਕੁਆਰੰਟਾਈਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਉਕਤ ਵਿਅਕਤੀ ਦੇ ਸੰਪਰਕ 'ਚ ਰਹੇ ਕੁੱਲ 43 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਨ੍ਹਾਂ ਦੇ ਟੈਸਟ ਜਾਂਚ ਲਈ ਲੈਬ 'ਚ ਭੇਜੇ ਜਾਣਗੇ। ਇਨ੍ਹਾਂ 43 ਲੋਕਾਂ 'ਚ 22 ਔਰਤਾਂ ਅਤੇ 21 ਪੁਰਸ਼ ਸ਼ਾਮਲ ਹਨ।

ਇਹ ਵੀ ਪੜ੍ਹੋ: ਡੇਢ ਮਹੀਨੇ ਬਾਅਦ ਖੁੱਲ੍ਹੀ ਫਗਵਾੜਾ ਗੇਟ ਦੀ ਮਾਰਕਿਟ, ਹਾਲਾਤ ਬੇਕਾਬੂ ਦੇਖ ਪੁਲਸ ਨੇ ਲਿਆ ਸਖਤ ਐਕਸ਼ਨ

PunjabKesari

ਬੀਤੇ ਦਿਨ ਸਸਕਾਰ ਦੇ ਸਮੇਂ ਮੈਡੀਕਲ ਅਫਸਰ ਬਲੀਨਾ ਸੈਕਟਰ ਡਾਕਟਰ ਸੱਰੂ, ਐੱਲ. ਐੱਚ. ਵੀ ਜਗਜੀਤ ਕੌਰ,ਪੁਲਸ ਨੇ ਆਸ਼ਾ ਵਰਕਰ ਸੁਖਜੀਤ ਕੌਰ, ਏ. ਐੱਨ. ਐੱਮ. ਨੀਲਮ, ਸੀ. ਐੱਚ. ਓ. ਪ੍ਰਸ਼ੋਤਮ, ਪਲਵਿੰਦਰ, ਐੱਸ. ਐੱਚ. ਓ. ਮਕਸੂਦਾਂ ਰਾਜੀਵ ਕੁਮਾਰ, ਏ. ਐੱਸ. ਆਈ. ਅੰਗਰੇਜ਼ ਸਿੰਘ, ਲੰਬਰਦਾਰ, ਪਿੰਡ ਬੁਲੰਦਪੁਰ ਦੇ ਸਰਪੰਚ, ਆਸ਼ਾ ਵਰਕਰ ਅੰਜਨਾ ਕੁਮਾਰੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਨਵਾਂਸ਼ਹਿਰ ਤੋਂ ਰਾਹਤ ਭਰੀ ਖਬਰ, ਬੂਥਗੜ੍ਹ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਜਿੱਤੀ ਜੰਗ


shivani attri

Content Editor

Related News