ਕੋਰੋਨਾ ਵਿਰੁੱਧ ਜੰਗ: 13 ਸਾਲਾ ਬੱਚੇ ਨੇ ਆਪਣੀ ਪੇਂਟਿੰਗ ਬਣਾ ਕੇ ਦਿੱਤਾ ਇਹ ਸੁਨੇਹਾ

Friday, May 01, 2020 - 12:58 PM (IST)

ਕੋਰੋਨਾ ਵਿਰੁੱਧ ਜੰਗ: 13 ਸਾਲਾ ਬੱਚੇ ਨੇ ਆਪਣੀ ਪੇਂਟਿੰਗ ਬਣਾ ਕੇ ਦਿੱਤਾ ਇਹ ਸੁਨੇਹਾ

ਮਹਿਤਪੁਰ (ਸੂਦ)— ਕੋਰੋਨਾ ਵਾਇਰਸ ਨੂੰ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜਿੱਥੇ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ, ਉਥੇ ਹੀ ਲੋਕ ਘਰਾਂ 'ਚ ਰਹਿ ਕੇ ਵੀ ਕੋਰੋਨਾ ਪ੍ਰਤੀ ਜਾਗਰੂਕਤਾ ਫੈਲਾ ਰਹੇ ਹਨ। ਅਜਿਹਾ ਹੀ ਕੁਝ ਮਹਿਤਪੁਰ ਦੇ ਰਹਿਣ ਵਾਲੇ 13 ਸਾਲਾ ਬੱਚੇ ਨੇ ਕਰਕੇ ਦਿਖਾਇਆ।

ਇਹ ਵੀ ਪੜ੍ਹੋ: ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ

PunjabKesari

ਇਸ ਦੌਰਾਨ 13 ਸਾਲ ਦੇ ਲਖਵੀਰ ਸਿੰਘ ਨੇ ਇਕ ਆਡੀਓ ਕਲਿਪ ਤਿਆਰ ਕਰਕੇ ਲੋਕਾਂ ਨੂੰ ਇਸ ਖਰਤੇ ਤੋਂ ਬਚਣ ਲਈ ਪੁਖਤਾ ਜਾਣਕਾਰੀ ਦਿੱਤੀ। ਅੱਜ ਘਰ 'ਚ ਬੈਠ ਕੇ ਅਸੀਂ ਆਪਣੇ ਸਮੇਂ ਨੂੰ ਕਿਸ ਤਰਾਂ ਗੁਜ਼ਾਰਨਾ ਹੈ। ਇਸ ਦਾ ਸਬੂਤ ਬੱਚੇ ਨੇ ਆਪਣੀ ਤਸਵੀਰ ਬਣਾ ਕੇ ਦਿੱਤਾ। ਇਸ ਤਸਵੀਰ ਨੂੰ ਪੂਰੇ ਇਲਾਕੇ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ। ਇਹ ਬੱਚਾ ਜਿੱਥੇ ਏਕਮ ਪਬਲਿਕ ਸਕੂਲ ਮਹਿਤਪੁਰ ਅਤੇ ਜਲੰਧਰ ਜ਼ਿਲੇ ਦਾ ਮਾਣ ਹੈ, ਆਉਣ ਵਾਲੇ ਸਮੇਂ 'ਚ ਲਖਵੀਰ ਸਿੰਘ ਪੂਰੇ ਦੇਸ਼ ਦਾ ਮਾਣ ਵਧਾਏਗਾ।

ਇਹ ਵੀ ਪੜ੍ਹੋ: ​​​​​​​ ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)

ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ 'ਤੇ ਸਿੱਖ ਇਤਿਹਾਸ ਨਾਲ ਸਬੰਧਤ ਲਖਵੀਰ ਸਿੰਘ ਦੀ ਹੋਈ ਇੰਟਰਵਿਊ ਨੇ ਜਿੱਥੇ ਇਲਾਕਾ ਮਹਿਤਪੁਰ ਦੀ ਸ਼ਾਨ ਵਧਾਈ, ਉਥੇ ਹੀ ਜਲੰਧਰ ਜ਼ਿਲੇ ਦਾ ਮਾਣ ਵੀ ਵਧਾਇਆ। ਜਦੋਂ ਲਖਵੀਰ ਸਿੰਘ ਦੀ ਇੰਟਰਵਿਊ ਦੇਖ ਕੇ ਅਮਰੀਕਾ ਦੇ ਪੰਜਾਬੀ ਚੈਨਲ ਨੇ ਲਖਵੀਰ ਸਿੰਘ ਨੂੰ ਪੂਰੇ ਅਮਰੀਕਾ ਅਤੇ ਨੋਰਥ ਕੈਨੇਡਾ 'ਚ ਲਾਈਵ ਕੀਤਾ। ਲਖਵੀਰ ਸਿੰਘ ਨੇ 1 ਘੰਟੇ ਦੀ ਲਾਈਵ ਇੰਟਰਵਿਊ 'ਚ ਲੋਕਾਂ ਦੇ ਸਵਾਲਾਂ ਦੇ ਸਿੱਧੇ ਜਵਾਬ ਦਿੱਤੇ ਸਨ।


author

shivani attri

Content Editor

Related News