ਜਲੰਧਰ ਦੇ ਮੇਅਰ ਜਗਦੀਸ਼ ਰਾਜਾ ਪਰਿਵਾਰ ਸਮੇਤ ਹੋਏ ਹੋਮ ਕੁਆਰੰਟਾਈਨ

04/22/2020 8:16:06 PM

ਜਲੰਧਰ (ਖੁਰਾਣਾ, ਵਿਕਰਮ)— ਸਿਹਤ ਵਿਭਾਗ ਵੱਲੋਂ ਜਲੰਧਰ ਦੇ ਮੇਅਰ ਜਗਦੀਸ਼ ਰਾਜ ਰਾਜਾ ਨੂੰ ਹੋਮ ਕੁਆਰੰਟਾਈਨ ਕਰ ਕੀਤਾ ਗਿਆ ਹੈ। ਇਥੇ ਦੱਸ ਦੇਈਏ ਕਿ ਭਾਵੇਂ ਜਗਦੀਸ਼ ਰਾਜਾ ਦੀ ਰਿਪੋਰਟ ਭਾਵੇਂ ਨੈਗੇਟਿਵ ਆਈ ਹੈ ਪਰ ਉਨ੍ਹਾਂ ਨੇ ਓ. ਐੱਸ. ਡੀ. ਹਰਪ੍ਰੀਤ ਸਿੰਘ ਵਾਲੀਆ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਉਣ ਦੇ ਕਾਰਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੇਅਰ ਨੂੰ ਪਰਿਵਾਰ ਸਮੇਤ ਹੋਮ ਕੁਆਰੰਟਾਈਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਦਾ ਮਰੀਜ਼ ਮਿਲਣ ਤੋਂ ਬਾਅਦ ਸੈਂਟਰਲ ਟਾਊਨ ਸੀਲ

PunjabKesari

ਅੱਜ ਸ਼ਹੀਦ ਊਧਮ ਸਿੰਘ ਨਗਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਸਿਹਤ ਵਿਭਾਗ ਵੱਲੋਂ ਸਟਿਕਰ ਚਿਪਕਾ ਦਿੱਤਾ ਗਿਆ, ਜਿਸ 'ਚ ਨਿਰਦੇਸ਼ ਦਿੱਤੇ ਗਏ ਹਨ ਕਿ ਮੇਅਰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ 5 ਮਈ ਤੱਕ ਘਰ 'ਚ ਹੀ ਬੰਦ ਰਹਿਣਾ ਪਵੇਗਾ ਅਤੇ ਕਿਤੇ ਵੀ ਉਹ ਬਾਹਰ ਨਹੀਂ ਜਾ ਸਕਦੇ ਹਨ। ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵਿਧਾਇਕ ਰਾਜਿੰਦਰ ਸਿੰਘ ਬੇਰੀ ਨੂੰ ਘਰ 'ਚ ਰਹਿਣ ਦੀ ਹੀ ਸਲਾਹ ਦਿੱਤੀ ਹੈ ਕਿਉਂਕਿ ਵਾਲੀਆ ਬੇਰੀ ਅਤੇ ਨਿਗਮ ਦੇ ਕਈ ਹੋਰ ਕੌਂਸਲਰਾਂ ਦੇ ਸੰਪਰਕ 'ਚ ਸਨ। ਇਸ ਦੇ ਇਲਾਵਾ ਸਿਹਤ ਵਿਭਾਗ ਵੱਲੋਂ ਵਾਲੀਆ ਦੇ ਸੰਪਰਕ 'ਚ ਰਹਿਣ ਵਾਲੇ ਕਈ ਕੌਂਸਲਰਾਂ ਦੇ ਸੈਂਪਲ ਵੀ ਲਏ ਗਏ ਹਨ।

ਇਹ ਵੀ ਪੜ੍ਹੋ: ਕੈਪਟਨ ਤੇ ਮੋਦੀ ਦੀ ਪੇਂਟਿੰਗ ਬਣਾ ਕੇ ਇਸ ਲੜਕੀ ਨੇ ਕੋਰੋਨਾ ਤੋਂ ਬਚਣ ਲਈ ਦਿੱਤਾ ਵੱਖਰਾ ਸੰਦੇਸ਼ (ਵੀਡੀਓ)

ਜ਼ਿਕਰਯੋਗ ਹੈ ਕਿ ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹੁਣ ਤੱਕ ਪੰਜਾਬ 'ਚੋਂ ਕੁੱਲ 256 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 16 ਦੀ ਮੌਤ ਹੋ ਚੁੱਕੀ ਹੈ। ਜਲੰਧਰ 'ਚ ਵੀ ਤੇਜ਼ੀ ਨਾਲ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਜਲੰਧਰ 'ਚੋਂ ਹੁਣ ਤੱਕ ਕੁੱਲ ਪਾਜ਼ੀਟਿਵ ਕੇਸ 53 ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ : ਬਲਦੇਵ ਸਿੰਘ ਦੇ ਪੋਤਰੇ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਤਾੜੀਆਂ ਨਾਲ ਗੂੰਜਿਆ ਨਵਾਂਸ਼ਹਿਰ ਦਾ ਸਿਵਲ ਹਸਪਤਾਲ

ਇਹ ਵੀ ਪੜ੍ਹੋ : ਨਵਾਂਸ਼ਹਿਰ ਪੂਰੇ ਦੇਸ਼ ਲਈ ਬਣਿਆ ਮਿਸਾਲ, 'ਕੋਰੋਨਾ' ਦਾ ਇੰਝ ਕੀਤਾ ਸਫਾਇਆ


shivani attri

Content Editor

Related News