ਜਲੰਧਰ ਵਾਸੀਆਂ ਲਈ ਰਾਹਤ ਭਰੀ ਖਬਰ, ਕੋਰੋਨਾ ਦੇ 5 ਹੋਰ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
Wednesday, Apr 08, 2020 - 12:44 PM (IST)
ਜਲੰਧਰ (ਰੱਤਾ)— ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਮੇਂ 'ਤੇ ਉਠਾਏ ਗਏ ਅਹਿਤਿਆਤ ਕਾਰਨ ਸ਼ਾਇਦ ਹੀ ਜ਼ਿਲੇ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਅਜੇ ਸਥਿਰ ਹੈ। ਸਿਹਤ ਵਿਭਾਗ ਨੂੰ ਮੰਗਲਵਾਰ ਰਾਤ ਤੱਕ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਜੋ ਰਿਪੋਰਟ ਪ੍ਰਾਪਤ ਹੋਈ। ਉਸ ਅਨੁਸਾਰ ਸਿਵਲ ਹਸਪਤਾਲ 'ਚ ਦਾਖਲ ਹੋਏ ਕੋਰੋਨਾ ਵਾਇਰਸ ਦੇ ਜਿਹੜੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਦਾ ਇਤਜ਼ਾਰ ਸੀ, ਉਨ੍ਹਾਂ 'ਚੋਂ 5 ਹੋਰ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 5 ਸ਼ੱਕੀ ਮਰੀਜ਼ਾਂ ਦੇ ਸੈਂਪਲ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਸੈਂਪਲ ਦੋਬਾਰਾ ਲਏ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਜਲੰਧਰ 'ਚ ਇਕ ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ
40 ਮਰੀਜ਼ਾਂ ਦੀ ਰਿਪੋਰਟ ਦਾ ਇੰਤਜ਼ਾਰ
ਉਧਰ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਅਜੇ ਤੱਕ 190 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 145 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਵਿਭਾਗ ਨੂੰ ਅਜੇ 40 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।
ਇਹ ਵੀ ਪੜ੍ਹੋ : ਆਦਮਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਕੋਰੋਨਾ ਨਾਲ ਨਿਊਯਾਰਕ 'ਚ ਮੌਤ
ਮਰੀਜ਼ਾਂ ਦਾ ਮਨੋਬਲ ਵੀ ਵਧਾ ਰਹੇ ਹਨ ਸਿਵਲ ਹਸਪਤਾਲ ਦੇ ਡਾਕਟਰ ਅਤੇ ਸਟਾਫ
ਕੋਰੋਨਾ ਵਾਇਰਸ ਦਾ ਨਾਂ ਸੁਣਦੇ ਹੀ ਸਾਰਿਆਂ ਦੇ ਹੋਸ਼ ਉਡ ਜਾਂਦੇ ਹਨ, ਅਜਿਹੇ 'ਚ ਕੋਰੋਨਾ ਵਾਇਰਸ ਦੇ ਸ਼ੱਕ 'ਚ ਜੋ ਮਰੀਜ਼ ਹਸਪਤਾਲ 'ਚ ਦਾਖਲ ਹੁੰਦੇ ਹੋਣਗੇ, ਉਨ੍ਹਾਂ ਦਾ ਕੀ ਹਾਲ ਹੁੰਦਾ ਹੋਵੇਗਾ, ਇਹ ਸਾਰੇ ਜਾਣਦੇ ਹਨ।ਕੋਰੋਨਾ ਵਾਇਰਸ ਦੇ ਦਹਿਸ਼ਤ ਭਰੇ ਇਸ ਮਾਹੌਲ 'ਚ ਸਿਵਲ ਹਸਪਤਾਲ 'ਚ ਡਾਕਟਰਜ਼, ਪੈਰਾ ਮੈਡੀਕਲ ਸਟਾਫ ਅਤੇ ਦਰਜਾ ਚਾਰ ਕਰਮਚਾਰੀ ਪੂਰੀ ਤਰ੍ਹਾਂ ਡਟੇ ਹੋਏ ਹਨ। ਹਸਪਤਾਲ ਦੇ ਟਰੋਮਾ ਅਤੇ ਆਈਸੋਲੇਸ਼ਨ ਵਾਰਡ 'ਚ ਡਿਊਟੀ 'ਤੇ ਡਾਕਟਰਜ਼ ਅਤੇ ਪੈਰਾ ਮੈਡੀਕਲ ਸਟਾਫ ਜਿਥੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਉਥੇ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦਾ ਮਨੋਬਲ ਵੀ ਵਧਾਉਂਦੇ ਰਹਿੰਦੇ ਹਨ।ਹਸਪਤਾਲ ਪ੍ਰਸ਼ਾਸਨ ਨੇ ਤਾਂ ਹੁਣ ਵਾਰਡ 'ਚ ਦਾਖਲ ਮਰੀਜ਼ਾਂ ਦੀ ਕਾਊਂਸਲਿੰਗ ਕਰਨ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਕਾਊਂਸਲਰਜ਼ ਦੀ ਨਿਯਮਿਤ ਤੌਰ 'ਤੇ ਡਿਊਟੀ ਵੀ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ : ਫਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ 'ਚ 7 ਹੋਰ ਮਰੀਜ਼ਾਂ ਨੇ ਹਾਸਲ ਕੀਤੀ ਕੋਰੋਨਾ 'ਤੇ 'ਫਤਿਹ'