ਨਹੀਂ ਰੁਕ ਰਿਹਾ ਜਲੰਧਰ 'ਚ ਕੋਰੋਨਾ ਦਾ ਕਹਿਰ, 45 ਨਵੇਂ ਮਾਮਲੇ ਆਏ ਸਾਹਮਣੇ

Saturday, Jun 20, 2020 - 07:16 PM (IST)

ਨਹੀਂ ਰੁਕ ਰਿਹਾ ਜਲੰਧਰ 'ਚ ਕੋਰੋਨਾ ਦਾ ਕਹਿਰ, 45 ਨਵੇਂ ਮਾਮਲੇ ਆਏ ਸਾਹਮਣੇ

ਜਲੰਧਰ (ਰੱਤਾ)— ਜਲੰਧਰ 'ਚ ਲਗਾਤਾਰ ਵੱਧਦੇ ਕੋਰੋਨਾ ਦੇ ਕਹਿਰ ਦੌਰਾਨ ਅੱਜ ਫਿਰ ਤੋਂ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ ਹੋ ਗਿਆ ਹੈ। ਅੱਜ ਜਲੰਧਰ 'ਚ ਕੁੱਲ 45 ਕੇਸ ਪਾਜ਼ੇਟਿਵ ਪਾਏ ਗਏ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਅੱਜ ਕੋਰੋਨਾ ਵਾਇਰਸ ਦੇ ਸ਼ੱਕੀਆਂ ਮਰੀਜ਼ਾਂ ਦੀ ਜੋ ਰਿਪੋਰਟ ਮਿਲੀ ਹੈ, ਉਨ੍ਹਾਂ 'ਚ ਅੱਜ 45 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਕੇਸਾਂ 'ਚ ਕੁਝ ਬਾਹਰੀ ਕੇਸ ਵੀ ਸ਼ਾਮਲ ਹਨ। ਇਥੇ ਦੱਸ ਦੇਈਏ ਕਿ ਇਸ ਦੇ ਨਾਲ ਹੀ ਹੁਣ ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ 500 ਤੋਂ ਪਾਰ ਹੋ ਚੁੱਕਾ ਹੈ, ਜਿਨ੍ਹਾਂ 'ਚੋਂ 15 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

ਪਾਜ਼ੇਟਿਵ ਆਏ 45 ਮਰੀਜ਼ਾਂ 'ਚ ਅੱਧੇ ਪੁਲਸ ਮੁਲਾਜ਼ਮ
ਸ਼ਹਿਰ 'ਚ ਅੱਜ ਕੋਰੋਨਾ ਦੇ 45 ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ 'ਚ ਲਗਭਗ ਅੱਧੇ ਮਰੀਜ਼ ਪੁਲਸ ਮੁਲਾਜ਼ਮ ਹਨ, ਜਦਕਿ 10-12 ਯੂ. ਪੀ. ਬਿਹਾਰ ਤੋਂ ਆਏ ਹੋਏ ਉਹ ਲੋਕ ਹਨ, ਜੋ ਇਥੇ ਮਜ਼ਦੂਰੀ ਕਰਨ ਪਹੁੰਚੇ ਹਨ। ਇਨ੍ਹਾਂ ਤੋਂ ਇਲਾਵਾ 2 ਪਰਿਵਾਰ ਅਜਿਹੇ ਹਨ, ਜੋ ਕਿ ਦੂਜੇ ਰਾਜਾਂ ਤੋਂ ਜਲੰਧਰ ਆਏ ਹਨ।

ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

ਜਾਣੋ ਕੀ ਪੰਜਾਬ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 3800 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 733, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 542, ਲੁਧਿਆਣਾ 'ਚ 501, ਤਰਨਾਰਨ 191, ਮੋਹਾਲੀ 'ਚ 208, ਹੁਸ਼ਿਆਰਪੁਰ 'ਚ 156, ਪਟਿਆਲਾ 'ਚ 200, ਸੰਗਰੂਰ 'ਚ 190 ਕੇਸ, ਨਵਾਂਸ਼ਹਿਰ 'ਚ 121, ਗਰਦਾਸਪੁਰ 'ਚ 175 ਕੇਸ,  ਮੁਕਤਸਰ 80,  ਮੋਗਾ 'ਚ 74, ਫਰੀਦਕੋਟ 95, ਫਿਰੋਜ਼ਪੁਰ 'ਚ 62, ਫਾਜ਼ਿਲਕਾ 55, ਬਠਿੰਡਾ 'ਚ 64, ਪਠਾਨਕੋਟ 'ਚ 165, ਬਰਨਾਲਾ 'ਚ 42, ਮਾਨਸਾ 'ਚ 38, ਫਤਿਹਗੜ੍ਹ ਸਾਹਿਬ 'ਚ 85, ਕਪੂਰਥਲਾ 62, ਰੋਪੜ 'ਚ 84 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2748 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1028 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 96 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਫਗਵਾੜਾ ਪ੍ਰਸ਼ਾਸਨ ਦਾ ਵਿਵਾਦਤ ਫ਼ਰਮਾਨ, ਹੁਣ ਅਧਿਆਪਕ ਵੀ ਕਰਨਗੇ ਨਾਕਿਆਂ 'ਤੇ 'ਡਿਊਟੀ'
ਇਹ ਵੀ ਪੜ੍ਹੋ: ਕੋਵਿਡ-19:ਜਲੰਧਰ ਵਾਸੀਆਂ ਦੀ ਬੇਪਰਵਾਹੀ ,ਮਾਮਲਿਆਂ 'ਚ ਵਾਧਾ ਬਾਦਸਤੂਰ ਜਾਰੀ


author

shivani attri

Content Editor

Related News