ਤਾਪਮਾਨ ਨਾਰਮਲ ਤੋਂ ਵੱਧ ਹੋਣ ''ਤੇ 12 ਰਿਟੇਲਰਾਂ ਨੂੰ ਸਿਵਲ ਹਸਪਤਾਲ ਜਾਂਚ ਲਈ ਭੇਜਿਆ

04/14/2020 10:38:12 AM

ਜਲੰਧਰ (ਸ਼ੈਲੀ)— ਨਵੀਂ ਸਬਜ਼ੀ ਮੰਡੀ ਮਕਸੂਦਾਂ 'ਚ ਸੋਮਵਾਰ ਸਵੇਰੇ ਇਕ ਵਾਰ ਫਿਰ ਰਿਟੇਲ ਸਬਜ਼ੀ ਵਿਕ੍ਰੇਤਾਵਾਂ ਦੀ ਗਿਣਤੀ 2800 ਤੋਂ ਪਾਰ ਹੋ ਗਈ, ਜਿਨ੍ਹਾਂ 'ਚੋਂ 12 ਰਿਕਸ਼ਾ ਰੇਹੜੀ ਵਾਲਿਆਂ ਨੂੰ ਆਈ. ਐੱਮ. ਏ. ਟੀਮ ਵੱਲੋਂ ਕੀਤੀ ਜਾ ਰਹੀ ਥਰਮੋ ਸਕੈਨਿੰਗ ਦੌਰਾਨ ਤਾਪਮਾਨ ਨਾਰਮਲ ਤੋਂ ਵੱਧ ਰਿਕਾਰਡ ਹੋਣ 'ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਜਾਂਚ ਲਈ ਭੇਜਿਆ ਗਿਆ।

ਇਹ ਵੀ ਪੜ੍ਹੋ : ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਵਰਕਰ ਦੀ ਸ਼ੱਕੀ ਹਾਲਾਤ 'ਚ ਮੌਤ, 'ਕੋਰੋਨਾ' ਜਾਂਚ ਲਈ ਲਏ ਸੈਂਪਲ
ਮੰਡੀ 'ਚ ਦਿਨ-ਬ-ਦਿਨ ਵਧ ਰਹੀ ਰਿਟੇਲਰਾਂ ਦੀ ਗਿਣਤੀ ਕਾਰਨ ਸੋਸ਼ਲ ਡਿਸਟੈਂਸ ਬਣਾਉਣਾ ਜ਼ਿਲਾ ਪ੍ਰਸ਼ਾਸਨ ਲਈ ਔਖਾ ਹੁੰਦਾ ਜਾ ਰਿਹਾ ਹੈ, ਜਿਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਨਾਲ ਐੱਸ. ਡੀ. ਐੱਮ. ਰਾਹੁਲ ਸਿੰਧੂ, ਡੀ. ਸੀ. ਪੀ. ਗੁਰਮੀਤ ਸਿੰਘ, ਡੀ. ਐੱਮ. ਓ. ਦਵਿੰਦਰ ਸਿੰਘ ਨੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰਵੱਈਆ ਸਖ਼ਤ ਕਰਦਿਆਂ ਕਿਹਾ ਕਿ ਮੰਡੀ 'ਚ ਸਾਰਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੋਸ਼ਲ ਡਿਸਟੈਂਸ ਬਣਾਉਣ ਲਈ ਡਰਾਅ ਕੱਢ ਕੇ ਆੜ੍ਹਤੀਆਂ ਨੂੰ ਕਾਰੋਬਾਰ ਲਈ ਫੜ੍ਹ ਐਲਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੋਸ਼ਲ ਡਿਸਟੈਂਸਿੰਗ ਦੇ ਤਹਿਤ ਹਰੇਕ ਕਾਰੋਬਾਰੀ ਦੇ ਫੜ੍ਹ 'ਚ ਸਪੇਸ ਰੱਖੀ ਜਾਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ: ACP ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੰਜਾਬ ਪੁਲਸ ਚੌਕਸ, ਕਰ ਰਹੀ ਮੁਲਾਜ਼ਮਾਂ ਦੇ ਟੈਸਟ 

ਇਹ ਵੀ ਪੜ੍ਹੋ :  ਵਿਸਾਖੀ ਮੌਕੇ ਰੁਸ਼ਨਾਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ, ਪਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਮੰਡੀ 'ਚ ਐਂਟਰੀ ਗੇਟ 'ਤੇ ਬਿਨਾਂ ਪਛਾਣ ਪੱਤਰ ਦੇ ਨਹੀਂ ਹੋਵੇਗੀ ਐਂਟਰੀ

ਮੰਡੀ ਗੇਟਾਂ 'ਤੇ ਵੀ ਐਂਟਰੀ ਸਿਰਫ ਪਛਾਣ ਪੱਤਰ ਨਾਲ ਹੋਵੇਗੀ ਅਤੇ ਮੰਡੀ 'ਚ ਘਰੇਲੂ ਗਾਹਕਾਂ ਦੇ ਫੜੇ ਜਾਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆੜ੍ਹਤੀ ਸ਼ੈਂਟੀ ਬੱਤਰਾ, ਸੋਨੂੰ ਖਾਲਸਾ, ਬਿੱਲਾ ਜੋਸਨ, ਰਾਜਿੰਦਰ ਮਿੱਤਲ, ਡਿੰਪੀ ਸਚਦੇਵਾ, ਜੌਨੀ ਬੱਤਰਾ, ਗੋਲਡੀ, ਸੰਨੀ ਨੇ ਜ਼ਿਲਾ ਪ੍ਰਸ਼ਾਸਨ ਨੂੰ ਸੁਝਾਅ ਦਿੰਦਿਆਂ ਪੂਰੇ ਸਹਿਯੋਗ ਦਾ ਐਲਾਨ ਕੀਤਾ। ਡੀ. ਐੱਮ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਨਵੀਂ ਦਾਣਾ ਮੰਡੀ 'ਚ ਗੇਟਾਂ 'ਤੇ ਸੈਨੇਟਾਈਜ਼ਰ ਵਾਸ਼ਬੇਸਨ ਲਾਏ ਜਾ ਰਹੇ ਹਨ ਤਾਂ ਕਿ ਮੰਡੀ ਦੀ ਐਂਟਰੀ 'ਤੇ ਹੀ ਕਿਸਾਨ, ਕਾਰੋਬਾਰੀ ਅਤੇ ਲੇਬਰ ਹੱਥ ਧੋ ਸਕੇ। ਮਕਸੂਦਾਂ ਸਬਜ਼ੀ ਮੰਡੀ ਕੰਪਲੈਕਸ ਨੂੰ ਬੀਮਾਰੀ ਤੋਂ ਬਚਾਉਣ ਲਈ ਮੰਡੀ ਦੇ ਆੜ੍ਹਤੀ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਦੀਆਂ ਕੋਸ਼ਿਸ਼ਾਂ ਨਾਲ ਚੌਥੀ ਵਾਰ ਸੈਨੇਟਾਈਜ਼ ਕਰਵਾਇਆ ਗਿਆ।


shivani attri

Content Editor

Related News