ਦਿੱਤੀ ਗਈ ਢਿੱਲ ਦੀਆਂ ਉੱਡੀਆਂ ਧੱਜੀਆਂ, ਟਾਂਡਾ ''ਚ ਖੁੱਲ੍ਹੀਆਂ ਸ਼ਰੇਆਮ ਦੁਕਾਨਾਂ
Monday, May 04, 2020 - 03:07 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕਰਫਿਊ ਦੌਰਾਨ ਦਿੱਤੀ ਗਈ ਸੀਮਤ ਛੋਟ ਸਬੰਧੀ ਸਹੀ ਜਾਣਕਾਰੀ ਨਾ ਹੋਣ ਦੀ ਸੂਰਤ 'ਚ ਟਾਂਡਾ ਇਲਾਕੇ 'ਚ ਅੱਜ ਸਵੇਰੇ ਖੁੱਲ੍ਹੀਆਂ ਅਨੇਕਾਂ ਦੁਕਾਨਾਂ ਕਰਕੇ ਕਰਫਿਊ ਦੀਆਂ ਧੱਜੀਆਂ ਉੱਡੀਆਂ। ਬਾਅਦ 'ਚ ਟਾਂਡਾ ਪੁਲਸ ਨੇ ਇਲਾਕੇ 'ਚ ਗਸ਼ਤ ਕਰਕੇ ਖੁੱਲ੍ਹੀਆਂ ਹੋਈਆਂ ਦੁਕਾਨਾਂ ਨੂੰ ਬੰਦ ਕਰਵਾਇਆ।
ਜਾਣਕਾਰੀ ਅਨੁਸਾਰ ਡੀ. ਸੀ. ਹੁਸ਼ਿਆਰਪੁਰ ਨੇ ਕੁਝ ਇਕ ਸੈਕਟਰਾਂ ਵਾਸਤੇ ਸਵੇਰੇ 7 ਤੋਂ 11 ਵਜੇ ਤੱਕ ਸ਼ਰਤਾਂ ਮੁਤਾਬਕ ਸੀਮਤ ਖੁੱਲ੍ਹ ਦਿੱਤੀ ਸੀ ਪਰ ਇਸ ਦੇ ਬਾਵਜੂਦ ਅੱਜ ਸਵੇਰੇ ਰੈਡੀਮੇਡ ਕੱਪੜਿਆਂ, ਸ਼ੂ ਸਟੋਰ, ਸੀਮੈਂਟ ਸਟੋਰ, ਸੈਨੇਟਰੀ ਸਟੋਰ ਅਤੇ ਕੱਪੜੇ ਆਦਿ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਅਤੇ ਸ਼ਹਿਰ 'ਚ ਲੋਕਾਂ ਦੀ ਹਲਚਲ ਵਧਣ ਲੱਗੀ।
ਇਸ ਦੇ ਨਾਲ ਹੀ ਬੈਂਕਾਂ ਦੇ ਬਾਹਰ ਵੀ ਵੱਡੀ ਭੀੜ ਦੇਖਣ ਨੂੰ ਮਿਲੀ ਅਤੇ ਜਿੱਥੇ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਅਤੇ ਡੀ. ਸੀ. ਹੁਸ਼ਿਆਰਪੁਰ ਵੱਲੋਂ ਦਿੱਤੀ ਢਿੱਲ ਬਾਰੇ ਚਰਚਾ ਕਰਦੇ ਨਜ਼ਰ ਆਏ।