ਹੁਸ਼ਿਆਰਪੁਰ: ਕਰਫਿਊ ਵਿਚਾਲੇ ਸੇਵਾ ਮੁਕਤ ਡੀ.ਐੱਸ.ਪੀ. ਸ਼ੱਕੀ ਹਾਲਾਤ ''ਚ ਲਾਪਤਾ

Monday, Apr 27, 2020 - 07:50 PM (IST)

ਹੁਸ਼ਿਆਰਪੁਰ: ਕਰਫਿਊ ਵਿਚਾਲੇ ਸੇਵਾ ਮੁਕਤ ਡੀ.ਐੱਸ.ਪੀ. ਸ਼ੱਕੀ ਹਾਲਾਤ ''ਚ ਲਾਪਤਾ

ਟਾਂਡਾ/ਦਸੂਹਾ (ਮੋਮੀ, ਪੰਡਿਤ, ਝਾਵਰ)— ਪਿੰਡ ਮੂਨਕ ਖੁਰਦ ਨਾਲ ਸਬੰਧਤ ਇਕ ਸੇਵਾ ਮੁਕਤ ਡੀ. ਐੱਸ. ਪੀ. ਦੇ ਸ਼ੱਕੀ ਹਾਲਾਤ ਵਿਚ ਘਰੋਂ ਗਾਇਬ ਹੋਣ ਦੀ ਖਬਰ ਮਿਲੀ ਹੈ ਜਦਕਿ ਉਨ੍ਹਾਂ ਦਾ ਸਕੂਟਰ ਬੀਤੀ ਦੇਰ ਸ਼ਾਮ ਉੱਚੀ ਬੱਸੀ ਨਹਿਰ ਕੋਲੋਂ ਬਰਾਮਦ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੇਵਾ ਮੁਕਤ ਡੀ. ਐੱਸ. ਪੀ ਗਰੀਬ ਸਿੰਘ (85) ਪੁੱਤਰ ਛੱਜਾ ਸਿੰਘ ਬੀਤੀ ਸ਼ਾਮ ਕਰੀਬ ਘਰੋਂ ਬਾਹਰ ਆਪਣੇ ਸਕੂਟਰ 'ਤੇ ਗਏ ਸਨ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਏ ਅਤੇ ਪਰਿਵਾਰਕ ਮੈਂਬਰਾਂ ਨੇ ਭਾਲ ਕਰਨੀ ਸ਼ੁਰੂ ਕੀਤੀ।

ਇਸੇ ਦੌਰਾਨ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਸਕੂਟਰ ਉੱਚੀ ਬੱਸੀ ਨਹਿਰ ਦੇ ਕੋਲ ਖੜ੍ਹਾ ਮਿਲਿਆ ਹੈ, ਜਿਸ ਕਾਰਨ ਉਨ੍ਹਾਂ ਦੀ ਚਿੰਤਾ ਵੱਧ ਗਈ ਹੈ। ਉਹ ਘਰੋਂ ਕਿਨ੍ਹਾਂ ਹਾਲਤ 'ਚ ਗਏ ਇਸ ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉੱਚੀ ਬੱਸੀ ਨਹਿਰੀ ਵਿਭਾਗ ਅਤੇ ਪੁਲਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਟਾਂਡਾ ਵਿਖੇ ਲਿਖਾ ਦਿਤੀ ਹੈ।


author

shivani attri

Content Editor

Related News