ਦਸੂਹਾ ''ਚ ਵਿਅਕਤੀ ਦੀ ਮੌਤ ਤੋਂ ਬਾਅਦ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
Monday, Aug 24, 2020 - 05:53 PM (IST)
ਦਸੂਹਾ (ਝਾਵਰ)— ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹੁਸ਼ਿਆਰਪੁਰ ਦੇ ਦਸੂਹਾ 'ਚੋਂ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਪ੍ਰਾਇਮਰੀ ਹੈਲਥ ਸੈਂਟਰ ਦੇ ਅਧੀਨ ਪਿੰਡ ਗੋਰਸੀਆਂ ਦਾ ਇੱਕ ਵਿਅਕਤੀ ਜੋ ਗੁਰਦਿਆਂ ਦੀ ਬੀਮਾਰੀ ਕਾਰਨ ਡੀ. ਐੱਮ. ਸੀ. ਲੁਧਿਆਣਾ ਵਿਖੇ ਦਾਖ਼ਲ ਸੀ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ। ਅੱਜ ਮੰਡ ਪੰਧੇਰ ਹਸਪਤਾਲ ਦੇ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ,ਤਰਨ ਕੁਮਾਰ, ਨਰਿੰਦਰ ਸਿੰਘ, ਪਵਨ ਕੁਮਾਰ ਹੈਲਥ ਮੁਲਜਾਮਾਂ ਵੱਲੋ ਉਸ ਦਾ ਅੰਤਿਮ ਸੰਸਕਾਰ ਸਰਕਾਰੀ ਆਦੇਸ਼ਾਂ ਅਨੁਸਾਰ ਪਿੰਡ ਗੋਰਸੀਆਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ
ਅੰਤਿਮ ਸੰਸਕਾਰ ਸਮੇਂ ਪਰਿਵਾਰਕ ਮੈਂਬਰ, ਸ਼੍ਰੋਮਣੀ ਅਕਾਲੀ ਦਲ ਦੇ ਬੀ. ਸੀ.ਵਿੰਗ ਦੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਕੈਂਰੇ, ਸੇਵਾ ਮੁਕਤ ਡੀ. ਐੱਸ. ਪੀ.ਗੁਰਮੀਤ ਸਿੰਘ,ਬਾਬਾ ਕਸ਼ਮੀਰਾ ਸਿੰਘ,ਦਿਲਬਾਗ ਸਿੰਘ ਨੇ ਅੰਤਿਮ ਸੰਸਕਾਰ ਵਿੱਚ ਭਾਗ ਲਿਆ।ਕੋਰੋਨਾ ਨਾਲ ਦਸੂਹਾ ਇਲਾਕੇ 'ਚ ਹੁਣ ਤੱਕ 4 ਮੋਤਾਂ ਹੋ ਚੁੱਕੀਆ ਹਨ।
ਇਹ ਵੀ ਪੜ੍ਹੋ: ਜਲੰਧਰ: ਸਿਵਲ ਹਸਪਤਾਲ 'ਚੋਂ ਚੋਰੀ ਹੋਏ ਨਵਜੰਮੇ ਬੱਚੇ ਦੇ ਮਾਮਲੇ 'ਚ ਸਾਹਮਣੇ ਆਈ ਇਕ ਹੋਰ ਗੱਲ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 41 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3263 ਲੁਧਿਆਣਾ 8689, ਜਲੰਧਰ 5319, ਮੋਹਾਲੀ 'ਚ 2701, ਪਟਿਆਲਾ 'ਚ 4901, ਹੁਸ਼ਿਆਰਪੁਰ 'ਚ 1049, ਤਰਨਾਰਨ 670, ਪਠਾਨਕੋਟ 'ਚ 912, ਮਾਨਸਾ 'ਚ 393, ਕਪੂਰਥਲਾ 880, ਫਰੀਦਕੋਟ 826, ਸੰਗਰੂਰ 'ਚ 1917, ਨਵਾਂਸ਼ਹਿਰ 'ਚ 600, ਰੂਪਨਗਰ 670, ਫਿਰੋਜ਼ਪੁਰ 'ਚ 1565, ਬਠਿੰਡਾ 1703, ਗੁਰਦਾਸਪੁਰ 1380, ਫਤਿਹਗੜ੍ਹ ਸਾਹਿਬ 'ਚ 890, ਬਰਨਾਲਾ 877, ਫਾਜ਼ਿਲਕਾ 681, ਮੋਗਾ 1176, ਮੁਕਤਸਰ ਸਾਹਿਬ 635 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1097 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 27172 ਲੋਕ ਮਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ