ਦਸੂਹਾ ''ਚ ਕੋਰੋਨਾ ਦਾ ਕਹਿਰ ਜਾਰੀ, 12 ਨਵੇਂ ਮਾਮਲਿਆਂ ਦੀ ਪੁਸ਼ਟੀ, 1 ਦੀ ਮੌਤ

Monday, Sep 07, 2020 - 05:00 PM (IST)

ਦਸੂਹਾ ''ਚ ਕੋਰੋਨਾ ਦਾ ਕਹਿਰ ਜਾਰੀ, 12 ਨਵੇਂ ਮਾਮਲਿਆਂ ਦੀ ਪੁਸ਼ਟੀ, 1 ਦੀ ਮੌਤ

ਦਸੂਹਾ (ਝਾਵਰ)— ਦਸੂਹਾ ਇਲਾਕੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਕ ਪ੍ਰਸਿੱਧ ਠੇਕੇਦਾਰ ਜੋ ਪਰਿਵਾਰ ਸਮੇਤ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਉਸ ਨੇ ਅੱਜ ਇਲਾਜ ਅਧੀਨ ਦਮ ਤੋੜ ਦਿੱਤਾ। ਉਕਤ ਠੇਕੇਦਾਰ ਨੂੰ ਹਾਲਤ ਜ਼ਿਆਦਾ ਖਰਾਬ ਹੋਣ ਦੇ ਚਲਦਿਆਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਅੱਜ ਸਵੇਰੇ ਤੜਕੇ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 12 ਲੋਕ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ ਹਨ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ

ਇਸ ਦੀ ਪੁਸ਼ਟੀ ਕਰਦੇ ਸਿਵਲ ਹਸਪਤਾਲ ਦਸੂਹਾ ਦੇ ਐੱਸ. ਐੱਮ. ਓ. ਡਾ.ਦਵਿੰਦਰ ਪੁਰੀ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਦੀ ਮ੍ਰਿਤਕ ਲਾਸ਼ ਨੁੰ ਲੈਣ ਲਈ ਦਸੂਹਾ ਹੁਸਪਤਾਲ ਤੋਂ ਮੈਡੀਕਲ ਟੀਮ ਐਂਬੂਲੈਂਸ ਰਾਂਹੀ ਅੰਮ੍ਰਿਤਸਰ ਪਹੁੰਚ ਗਈ ਹੈ ਅਤੇ ਇਸ ਪਾਜ਼ੇਟਿਵ ਵਿਅਕਤੀ ਦਾ ਅੰਤਿਮ ਸੰਸਕਾਰ ਸਿਹਤ ਮਹਿਕਮੇ ਦੀ ਟੀਮ ਵੱਲੋਂ ਅੱਜ ਸ਼ਾਮ ਤੱਕ ਕਰ ਦਿੱਤਾ ਜਾਵੇਗਾ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਦੂਰ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਪਤਨੀ ਨੇ ਭਰਾ ਤੇ ਭੈਣ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਘਰ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਨਾਂ ਦੱਸਿਆ ਕਿ ਜੋ 70 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਸੀ, ਉਨਾਂ 'ਚੋਂ 12 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੰਮਪੁਰ ਪਿੰਡ 'ਚ ਅਪਣੀ ਮਰਜੀ ਨਾਲ ਪਿੰਡ ਵਾਸੀਆ ਨੇ ਸੈਂਪਲਿੰਗ ਕਰਵਾਈ। ਇਸ ਤੋਂ ਇਲਾਵਾ ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਦੇ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ, ਨੋਡਲ ਅਫ਼ਸਰ ਡਾ.ਵਰੁਣ ਨੇ ਦੱਸਿਆ ਕਿ ਪਿੰਡ ਕੁੰਮਪੁਰ ਦੀ ਸਰਪੰਚ ਨੀਲਮਦੀਪ ਕੌਰ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਫ਼ੈਸਲਾ ਕਰਕੇ ਅੱਜ ਦੁਪਹਿਰ ਤੱਕ ਕੋਰੋਨਾ ਸੈਂਪਲਿੰਗ 65 ਵਿਅਕਤੀਆਂ ਦੀ ਕੀਤੀ।

ਇਹ ਵੀ ਪੜ੍ਹੋ: 'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ

ਉਨ੍ਹਾਂ ਦੱਸਿਆ ਕਿ ਇਹ ਪਹਿਲੀ ਮਿਸਾਲ ਹੈ ਕਿ ਕਿਸੇ ਪਿੰਡ 'ਚ ਸਮੁੱਚਾ ਪਿੰਡ ਵਾਸੀ ਅਪਣੀ ਮਰਜੀ ਨਾਲ ਕੋਰੋਨਾ ਸੈਂਪਲਿੰਗ ਕਰਵਾ ਰਿਹਾ ਹੈ। ਇਸ ਮੌਕੇ 'ਤੇ ਸਰਪੰਚ ਨੀਲਮਦੀਪ ਕੌਰ ਅਤੇ ਪੰਚਾਇਤ ਮੈਂਬਰਾਂ ਨੇ ਅਪਣੀ ਸੈਂਪਲਿੰਗ ਕਰਵਾਈ। ਇਸ ਮੌਕੇ 'ਤੇ ਜਤਿੰਦਰ ਸਿੰਘ­ ਰਮਨ­ ਸੀ. ਐੱਚ. ਓ. ਨਵਪ੍ਰੀਤ ­ਸਿਹਤ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ


author

shivani attri

Content Editor

Related News