ਚੈਰੀਟੇਬਲ ਹਸਪਤਾਲ ਦੇ ਡਾਕਟਰ ਤੇ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ

Wednesday, May 13, 2020 - 07:05 PM (IST)

ਚੈਰੀਟੇਬਲ ਹਸਪਤਾਲ ਦੇ ਡਾਕਟਰ ਤੇ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ

ਮੁਕੇਰੀਆਂ (ਬਲਬੀਰ, ਨਾਗਲਾ) — ਬੀਤੇ ਦਿਨੀਂ ਪੁਰਾਣਾ ਤਲਵਾੜਾ ਦੇ ਓਮਕਾਰ ਸਿੰਘ ਦੀ ਕੋਰੋਨਾ ਕਰਕੇ ਮੌਤ ਹੋ ਗਈ ਸੀ। ਉਕਤ ਵਿਅਕਤੀ ਸਥਾਨਕ ਚੈਰੀਟੇਬਲ ਹਸਪਤਾਲ 'ਚ ਵੀ ਥੋੜ੍ਹੀ ਦੇਰ ਲਈ ਆਇਆ ਸੀ, ਇਸੇ ਸਬੰਧ 'ਚ ਚੈਰੀਟੇਬਲ ਟਰੱਸਟ ਦੇ ਡਾ. ਬੀ. ਪੀ. ਸਿੰਘ ਅਤੇ ਹੋਰ ਸਟਾਫ ਮੈਂਬਰਾਂ ਦੀ ਚਾਂਚ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਨੈਗੇਟਿਵ ਆ ਗਈ ਹੈ। ਸਥਾਨਕ ਚੈਰੀਟੇਬਲ ਹਸਪਤਾਲ ਵਿਖੇ ਡਿਊਟੀ ਨਿਭਾਅ ਰਹੇ ਡਾ. ਬੀ. ਪੀ. ਸਿੰਘ ਤੋਂ ਇਲਾਵਾ 3 ਹੋਰ ਸਟਾਫ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਹਸਪਤਾਲ ਪ੍ਰਸ਼ਾਸਨ ਦੇ ਨਾਲ-ਨਾਲ ਇਲਾਕਾ ਨਿਵਾਸੀਆਂ ਨੇ ਵੀ ਰਾਹਤ ਦਾ ਸਾਹ ਲਿਆ ਹੈ।

ਇਸ ਸਬੰਧੀ ਐੱਸ. ਪੀ. ਐੱਨ ਚੈਰੀਟੇਬਲ ਹਸਪਤਾਲ ਦੇ ਸੀਨੀਅਰ ਮੀਤ ਪ੍ਰਧਾਨ ਜੰਗੀ ਲਾਲ ਮਹਾਜਨ ਅਤੇ ਸੰਯੁਕਤ ਸਕੱਤਰ ਵਰਜਿੰਦਰ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣਾ ਤਲਵਾੜਾ ਦੇ ਓਮਕਾਰ ਸਿੰਘ ਦੀ ਪੀ. ਜੀ. ਆਈ. 'ਚ ਬੀਤੇ ਦਿਨੀਂ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਉਸ ਦਾ 9 ਮਈ ਨੂੰ ਚੰਡੀਗੜ੍ਹ ਵਿਖੇ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਜਿਸ ਉਪਰੰਤ ਸਿਹਤ ਵਿਭਾਗ ਨੇ ਸਾਵਧਾਨੀ ਵਰਤਦੇ ਹੋਏ ਉਕਤ ਚੈਰੀਟੇਬਲ ਹਸਪਤਾਲ ਦੇ ਡਾਕਟਰ ਸਮੇਤ 3 ਹੋਰ ਸਟਾਫ ਮੈਂਬਰਾਂ ਨੂੰ ਕੁਆਰੰਟਾਈਨ ਕੀਤਾ ਸੀ ਕਿਉਂਕਿ ਓਮਕਾਰ ਸਿੰਘ ਈ. ਸੀ. ਜੀ. ਕਰਵਾਉਣ ਲਈ ਇਸ ਹਸਪਤਾਲ ਵਿਖੇ 5 ਤੋਂ 10 ਮਿੰਟ ਤੱਕ ਲਿਆਂਦਾ ਗਿਆ ਸੀ। ਇਸ ਦੀ ਪੁਸ਼ਟੀ ਕਰਦੇ ਹੋਏ ਮੁਕੇਰੀਆਂ ਦੇ ਨੋਡਲ ਅਫਸਰ ਡਾ. ਜੀ. ਪੀ. ਸਿੰਘ ਨੇ ਦੱਸਿਆ ਕਿ ਐੱਸ. ਪੀ. ਐੱਨ. ਚੈਰੀਟੇਬਲ ਹਸਪਤਾਲ 'ਚ ਡਿਊਟੀ ਦੇ ਰਹੇ ਡਾਕਟਰ ਵਿਜੇ ਪ੍ਰਤਾਪ ਸਿੰਘ, ਅਮਿਤ ਜਰਿਆਲ, ਸੁਨੀਤਾ ਦੇਵੀ ਅਤੇ ਸਿਮਰਨਜੀਤ ਕੌਰ ਦੀ ਰਿਪੋਰਟ ਨੈਗੇਟਿਵ ਆਈ ਹੈ।


author

shivani attri

Content Editor

Related News