ਹੁਸ਼ਿਆਰਪੁਰ: ਕਰਫਿਊ ਦੌਰਾਨ ਕੁਟੀਆ ਦੇ ਸੰਚਾਲਕ 'ਤੇ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ (ਵੀਡੀਓ)
Friday, Apr 24, 2020 - 04:30 PM (IST)
ਹੁਸ਼ਿਆਰਪੁਰ (ਅਮਰੀਕ)— ਕਰਫਿਊ ਦੌਰਾਨ ਆਮ ਜਨਤਾ ਜਿੱਥੇ ਘਰਾਂ 'ਚ ਕੈਦ ਹੋਈ ਬੈਠੀ ਹੈ, ਉਥੇ ਲੁਟੇਰਿਆਂ ਨੂੰ ਸੜਕਾਂ 'ਤੇ ਤਾਇਨਾਤ ਪੁਲਸ ਦਾ ਵੀ ਜ਼ਰਾ ਖੌਫ ਨਹੀਂ ਹੈ। ਲੁਟੇਰੇ ਪੁਲਸ ਤੋਂ ਬੇਖੌਫ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਕਰਫਿਊ ਦੌਰਾਨ ਹੁਸ਼ਿਆਰਪੁਰ ਦੀ ਮਿਸ਼ਰ ਕੁਟੀਆ ਆਸ਼ਰਮ ਦੇ ਸਵਾਮੀ ਪੁਸ਼ਪਿੰਦਰ ਸਵਰੂਪ 'ਤੇ ਲੁੱਟ ਦੀ ਨੀਅਤ ਨਾਲ ਹਮਲਾ ਹੋਣ ਦੀ ਖਬਰ ਮਿਲੀ ਹੈ।
ਇਹ ਵੀ ਪੜ੍ਹੋ : 'ਕੋਰੋਨਾ' ਕਾਰਨ PRTC ਵੱਡੇ ਸੰਕਟ 'ਚ, 30 ਦਿਨਾਂ 'ਚ 50 ਕਰੋੜ ਤੋਂ ਵੱਧ ਦਾ ਨੁਕਸਾਨ
ਸਵਾਮੀ ਪੁਸ਼ਪਿੰਦਰ ਸਵਰੂਪ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਆਸ਼ਰਮ 'ਚ ਇਕੱਲੇ ਸਨ ਤਾਂ ਦੋ ਅਣਪਛਾਤੇ ਲੋਕਾਂ ਨੇ ਉਨ੍ਹਾਂ ਤੇ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਲੁਟੇਰੇ ਆਸ਼ਰਮ ਦੀ ਅਲਮਾਰੀ 'ਚੋਂ ਕੈਸ਼ ਅਤੇ ਸੋਨਾ ਲੈ ਕੇ ਹੋਏ ਫਰਾਰ ਹੋ ਗਏ ਹਨ। ਸਵਾਮੀ ਮੁਤਾਬਕ ਟੀ. ਵੀ. 'ਤੇ ਚਲ ਰਹੀ ਰਾਮਾਇਣ ਦਾ ਸਮਾਂ ਅਤੇ ਮਾਸਕ ਪਹਿਣਨ ਦੀ ਜ਼ਰੂਰਤ ਦਾ ਫਾਇਦਾ ਚੁੱਕ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਵਾਮੀ ਪੁਸ਼ਪਿੰਦਰ ਨੇ ਲੁਟੇਰਿਆਂ ਦੇ ਜਾਣ ਮਗਰੋਂ ਨੇੜਲੇ ਘਰਦਿਆਂ ਨੂੰ ਆਵਾਜ਼ਾ ਮਾਰ ਕੇ ਬੁਲਾਇਆ ਅਤੇ ਉਨ੍ਹਾਂ ਤੋਂ ਮਦਦ ਲਈ।
ਇਹ ਵੀ ਪੜ੍ਹੋ : ਕਲਯੁਗੀ ਪਿਓ ਦੀ ਸ਼ਰਮਸਾਰ ਕਰਤੂਤ, ਪੈਸਿਆਂ ਖਾਤਿਰ ਵੇਚ ਦਿੱਤਾ 4 ਦਿਨਾਂ ਦਾ ਪੁੱਤ
ਸਵਾਮੀ ਨੂੰ ਹਸਪਤਾਲ ਲਿਜਾਉਣ ਵਾਲੇ ਸੰਜੀਵ ਤਲਵਾੜ ਨੇ ਦੱਸਿਆ ਕਿ ਰਾਤ ਦਾ ਪੁਲਸ ਨੂੰ ਸੂਚਿਤ ਕੀਤਾ ਹੈ ਪਰ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਉੱਚ ਅਧਿਕਾਰੀ ਜਾਂਚ ਲਈ ਨਹੀ ਪਹੁੰਚਿਆ।ਥਾਣਾ ਸਿਟੀ ਦੇ ਮੁਖੀ ਐੱਸ. ਐੱਚ. ਓ. ਗੋਵਿੰਦ ਨੇ ਇਸ ਘਟਨਾ ਬਾਰੇ ਦੱਸਿਆ ਕਿ ਉਨ੍ਹਾਂ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਮਰੇ ਰੋਪੜ ਦੇ ਮੋਹਨ ਸਿੰਘ ਦੀ ਪਤਨੀ ਤੇ ਪੁੱਤ ਨੇ ਕੋਰੋਨਾ 'ਤੇ ਕੀਤੀ 'ਫਤਿਹ' ਹਾਸਲ
ਇਹ ਵੀ ਪੜ੍ਹੋ : ਸੈਲਫੀ ਖਿੱਚਣ ਦੇ ਸ਼ੌਂਕ ਨੇ ਲਈ SHO ਦੇ ਲਾਂਗਰੀ ਦੀ ਜਾਨ, ਗੋਲੀ ਲੱਗਣ ਨਾਲ ਹੋਈ ਮੌਤ