ਗੜ੍ਹਸ਼ੰਕਰ ''ਚੋਂ 6 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Saturday, Aug 01, 2020 - 05:16 PM (IST)

ਗੜ੍ਹਸ਼ੰਕਰ ''ਚੋਂ 6 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਗੜ੍ਹਸ਼ੰਕਰ (ਸ਼ੋਰੀ)— ਗੜ੍ਹਸ਼ੰਕਰ ਸ਼ਹਿਰ 'ਚ ਕੋਰੋਨਾ ਵਾਇਰਸ ਦਾ ਹਮਲਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਅੱਜ 6 ਨਵੇਂ ਕੇਸ ਸਾਹਮਣੇ ਆਉਣ ਨਾਲ ਹੁਣ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 32 ਹੋ ਗਈ ਹੈ। ਸਿਹਤ ਮਹਿਕਮੇ ਲਈ ਹੁਣ ਵੱਡੀ ਚੁਣੌਤੀ ਇਹ ਹੈ ਕਿ ਵਾਇਰਸ ਪਹਿਲਾਂ ਤੋਂ ਪਾਜ਼ੇਟਿਵ ਚੱਲ ਰਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਗ੍ਰਿਫ਼ਤ 'ਚ ਲੈ ਰਿਹਾ ਹੈ।

ਇਹ ਵੀ ਪੜ੍ਹੋ:  ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

ਸਿਹਤ ਮਹਿਕਮੇ ਦਾ ਅਮਲਾ ਦਿਨ ਰਾਤ ਇਕ ਕਰਕੇ ਵਾਇਰਸ ਤੋਂ ਗ੍ਰਸਤ ਪੀੜਤ ਵਿਅਕਤੀਆਂ ਨੂੰ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕਰ ਰਿਹਾ ਹੈ। ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਕਾਰਨ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਕਾਫੀ ਤਣਾਅ ਪੂਰਨ ਮਾਹੌਲ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 16 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1859, ਲੁਧਿਆਣਾ 3264, ਜਲੰਧਰ 2414, ਮੋਹਾਲੀ 'ਚ 850, ਪਟਿਆਲਾ 'ਚ 1739, ਹੁਸ਼ਿਆਰਪੁਰ 'ਚ 551, ਤਰਨਾਰਨ 327, ਪਠਾਨਕੋਟ 'ਚ 401, ਮਾਨਸਾ 'ਚ 112, ਕਪੂਰਥਲਾ 255, ਫਰੀਦਕੋਟ 294, ਸੰਗਰੂਰ 'ਚ 1056, ਨਵਾਂਸ਼ਹਿਰ 'ਚ 313, ਰੂਪਨਗਰ 253, ਫਿਰੋਜ਼ਪੁਰ 'ਚ 452, ਬਠਿੰਡਾ 349, ਗੁਰਦਾਸਪੁਰ 505, ਫਤਿਹਗੜ੍ਹ ਸਾਹਿਬ 'ਚ 348, ਬਰਨਾਲਾ 223, ਫਾਜ਼ਿਲਕਾ 266, ਮੋਗਾ 327, ਮੁਕਤਸਰ ਸਾਹਿਬ 235 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 394 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪਲਾਂ 'ਚ ਉੱਜੜਿਆ ਪਰਿਵਾਰ, ਦੋ ਭਰਾਵਾਂ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ


author

shivani attri

Content Editor

Related News