ਗੜ੍ਹਸ਼ੰਕਰ: ਬਾਹਰੀ ਲੋਕਾਂ ਨੂੰ ਰੋਕਣ ਲਈ ਪਿੰਡਾਂ ''ਚ ਲੱਗੀ ਨਾਕਾਬੰਦੀ ਹੌਲੀ-ਹੌਲੀ ਤੋੜਨ ਲੱਗੀ ਦਮ

Friday, May 01, 2020 - 01:22 PM (IST)

ਗੜ੍ਹਸ਼ੰਕਰ (ਸ਼ੋਰੀ)— 23 ਮਾਰਚ ਨੂੰ ਜਦੋਂ ਪੰਜਾਬ 'ਚ ਕਰਫਿਊ ਲੱਗਾ ਸੀ ਤਾਂ ਚੰਦ ਦਿਨਾਂ ਦੇ ਵਿਚ ਹੀ ਜ਼ਿਆਦਾਤਰ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੇ ਆਪਣੇ ਪੱਧਰ 'ਤੇ ਆਪੋ ਆਪਣੇ ਪਿੰਡਾਂ ਨੂੰ ਸੀਲ ਕਰਦੇ ਹੋਏ ਪਿੰਡਾਂ ਦੇ ਬਾਹਰ ਨਿਕਲਣ ਵਾਲੇ ਰਾਹ ਬੰਦ ਕਰ ਦਿੱਤੇ ਸਨ। ਸ਼ੁਰੂਆਤੀ ਦਿਨਾਂ 'ਚ ਦਿਨ ਰਾਤ ਚੱਲੇ ਇਨ੍ਹਾਂ ਨਾਕਿਆਂ 'ਤੇ ਪੂਰੀ ਮੁਸਤੈਦੀ ਨਾਲ ਪਹਿਰਾ ਦਿੱਤਾ ਗਿਆ। ਇਸੇ ਦੌਰਾਨ ਪਿੰਡ ਮੋਰਾਂਵਾਲੀ ਅਤੇ ਫਿਰ ਪਿੰਡ ਪੈਂਸਰਾ 'ਚ ਜਦ ਕਰੋਨਾ ਪਾਜ਼ੇਟਿਵ ਦੇ ਕੇਸ ਸਾਹਮਣੇ ਆਏ ਤਾਂ ਇਨ੍ਹਾਂ ਨਾਕਿਆਂ ਅਤੇ ਹੋਰ ਜ਼ਿਆਦਾ ਸਖਤੀ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ: ਜਲੰਧਰ 'ਚ ਮੁੜ ਕੋਰੋਨਾ ਦਾ ਧਮਾਕਾ, 16 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

PunjabKesari

ਕੁਝ ਇਕ ਥਾਵਾਂ 'ਤੇ ਤਾਂ ਤਿੱਖੀ ਤਲਖੀ ਅਤੇ ਤਕਰਾਰ ਹੋਣ ਦੇ ਸਮਾਚਾਰ ਵੀ ਮਿਲੇ ਸਨ। ਕਰੀਬ 20 ਦਿਨਾਂ 'ਚ ਇਹ ਨਾਕੇਬੰਦੀ ਹੌਲੀ-ਹੌਲੀ ਦਮ ਤੋੜਨ ਲੱਗੀ। ਮਿਲ ਰਹੇ ਸਮਾਚਾਰਾਂ ਅਨੁਸਾਰ ਜ਼ਿਆਦਾਤਰ ਪਿੰਡਾਂ 'ਚ ਨਾਕੇ ਹੁਣ ਉੱਠਣ ਲੱਗ ਪਏ ਹਨ, ਪਹਿਲਾਂ ਰਾਤ ਦੇ ਨਾਕੇ ਬੰਦ ਹੋਏ ਸਨ ਅਤੇ ਹੁਣ ਹੌਲੀ-ਹੌਲੀ ਦਿਨ ਦੇ ਨਾਕੇ ਵੀ ਬਹੁਤੇ ਪਿੰਡਾਂ 'ਚ ਨਾਂ ਦੇ ਬਰਾਬਰ ਰਹਿ ਗਏ ਹਨ। ਨਾਕੇ ਹਟਣ ਦਾ ਮੁੱਖ ਕਾਰਨ ਨਾਕਿਆਂ 'ਤੇ ਬਾਹਰੀ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਵੱਲੋਂ ਨਾਕੇ 'ਤੇ ਬੈਠੇ ਨੌਜਵਾਨਾਂ ਨਾਲ ਕੀਤੀ ਜਾਣ ਵਾਲੀ ਤਕਰਾਰਬਾਜੀ ਮੰਨਿਆ ਜਾ ਰਿਹਾ ਹੈ। ਕਿਸੇ ਵੀ ਨਾਕੇ 'ਤੇ ਪੁਲਸ ਦਾ ਕੋਈ ਵੀ ਮੁਲਾਜ਼ਮ ਨਹੀਂ ਹੁੰਦਾ, ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਕੇਬੰਦੀ ਹੱਟਣ ਦਾ ਦੂਸਰਾ ਕਾਰਨ ਕਣਕ ਦੀ ਕਟਾਈ ਦੱਸਿਆ ਜਾ ਰਿਹਾ ਹੈ। ਜ਼ਿਆਦਾਤਰ ਪਿੰਡਾਂ ਦੇ ਲੋਕ ਅੱਜਕਲ੍ਹ ਕਣਕ ਦੀ ਕਟਾਈ ਵਿੱਚ ਰੁੱਝ ਗਏ ਹਨ, ਇਸ ਲਈ ਇਨ੍ਹਾਂ ਨਾਕਿਆਂ ਲਈ ਨੌਜਵਾਨ ਵਰਗ ਹੁਣ ਪਹਿਲਾਂ ਵਾਂਗ ਫਰੀ ਨਹੀਂ ਹਨ ਕਿਉਂਕਿ ਉਹ ਫਸਲ ਦੀ ਕਟਾਈ ਅਤੇ ਮੰਡੀਕਰਨ 'ਚ ਰੁੱਝ ਗਏ ਹਨ।

ਇਹ ਵੀ ਪੜ੍ਹੋ: ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)

PunjabKesari

ਮੋਰਾਂਵਾਲੀ ਦੇ ਵਸੀਵੇਂ ਨਾਲ ਦੇ ਪਿੰਡ ਪੋਸੀ 'ਚ ਭਾਰੀ ਪ੍ਰੇਸ਼ਾਨੀ
ਬਲਾਕ ਗੜ•ਸ਼ੰਕਰ ਦੇ ਪਿੰਡ ਪੋਸੀ 'ਚ ਅੱਜ ਵੀ ਦਿਨ ਰਾਤ ਜ਼ਬਰਦਸਤ ਨਾਕਾ ਪੰਚਾਇਤ ਅਤੇ ਪਿੰਡ ਦੇ ਲੋਕਾਂ ਵੱਲੋਂ ਲਾਇਆ ਜਾ ਰਿਹਾ ਹੈ। ਪਿੰਡ ਦਾ ਵਸੀਮਾ ਗੁਆਂਢੀ ਪਿੰਡ ਮੋਰਾਂਵਾਲੀ ਦੇ ਨਾਲ ਹੋਣ ਕਾਰਨ ਲੋਕਾਂ ਲਈ ਇਹ ਨਾਕਾ ਸੁਰੱਖਿਆ ਦੇ ਪੱਖੋਂ ਬਹੁਤ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ। ਇਸੇ ਪੱਖ ਨੂੰ ਮੁੱਖ ਰੱਖਦੇ ਪਿੰਡ ਦੇ ਲੋਕ ਇਹ ਨਾਕਾ 24 ਘੰਟੇ ਲਾ ਕੇ ਰੱਖਦੇ ਹਨ। ਨਾਕੇ ਅਤੇ ਹਾਜ਼ਰ ਪਿੰਡ ਨਿਵਾਸੀ ਕ੍ਰਿਸ਼ਨ ਪਾਲ, ਸਤਨਾਮ ਸਿੰਘ, ਬਲਬੀਰ ਸਿੰਘ, ਸਰਬਜੀਤ ਸਿੰਘ, ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਬਾਹਰੀ ਲੋਕਾਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਲੱਗਾ ਰਹਿੰਦਾ ਹੈ ਅਤੇ ਉਹ ਇਸ ਨੂੰ ਚਾਹ ਕੇ ਵੀ ਬੰਦ ਨਹੀਂ ਕਰਵਾ ਸਕਦੇ ਕਿਉਂਕਿ ਬੰਗਾ ਤੋਂ ਸੈਲਾ ਖੁਰਦ ਅਤੇ ਆਦਮਪੁਰ (ਜਲੰਧਰ) ਤੋਂ ਗੜ•ਸ਼ੰਕਰ ਨੂੰ ਜਾਣ ਵਾਲ਼ੇ ਮਾਰਗ ਇਸ ਪਿੰਡ ਵਿੱਚੋਂ ਨਿਕਲਦੇ ਹਨ ਇਸ ਦੇ ਨਾਲ ਹੀ ਪਿੰਡ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਜੋ ਕਿ ਅਨੇਕਾਂ ਪਿੰਡਾਂ ਦਾ ਹੈੱਡ ਆਫਿਸ ਹੈ ਇਥੇ ਸਥਿਤ ਹੈ। ਇਸ ਦੇ ਨਾਲ ਹੀ ਸੈਲਾ ਖੁਰਦ ਦੀ ਅਨਾਜ ਮੰਡੀ 'ਚ ਕਣਕ ਦੀ ਫਸਲ ਇਸੇ ਪਿੰਡ ਵਿੱਚੋਂ ਬਹੁਤੇ ਪਿੰਡਾਂ ਦੀ ਹੋ ਕੇ ਨਿਕਲਦੀ ਹੈ।

ਇਹ ਵੀ ਪੜ੍ਹੋ: ਵੀਡੀਓ 'ਚ ਖੋਲ੍ਹੀ ਹਵਾਲਾਤੀਆਂ ਨੇ ਜੇਲ ਪ੍ਰਸ਼ਾਸਨ ਦੀ ਪੋਲ, ਥਰਡ ਡਿਗਰੀ ਟਾਰਚਰ ਦੇ ਲਾਏ ਦੋਸ਼

ਇਸ ਪਿੰਡ ਦੇ ਲਈ ਸਭ ਤੋਂ ਜ਼ਿਆਦਾ ਗੰਭੀਰ ਗੱਲ ਇਹ ਹੈ ਕਿ ਪਿੰਡ ਦਾ ਵਸੀਮਾ ਪਿੰਡ ਮੋਰਾਂਵਾਲੀ ਦੇ ਨਾਲ ਹੈ ਅਤੇ ਮੋਰਾਂਵਾਲੀ ਵਿੱਚ ਕੋਰੋਨਾ ਦੇ ਕਾਫੀ ਪਾਜ਼ੇਟਿਵ ਮਰੀਜ਼ ਪਾਏ ਗਏ ਸਨ ਜਿਨ੍ਹਾਂ 'ਚੋਂ ਅੱਜ ਵੀ ਕਈ ਐਕਟਿਵ ਹਨ। ਮੋਰਾਂਵਾਲੀ ਤੋਂ ਅਗਲਾ ਪਿੰਡ ਪਠਲਾਵਾ ਪੈਂਦਾ ਹੈ ਜਿੱਥੇ ਕੋਰੋਨਾ ਦੇ ਪਾਜ਼ਿਟਿਵ ਮਰੀਜ਼ ਪਾਏ ਗਏ ਸਨ ਅਜਿਹੇ 'ਚ ਪਿੰਡ ਵਾਸੀਆਂ ਦੀ ਆਪਣੀ ਸੁਰੱਖਿਆ ਨੂੰ ਮੁੱਖ ਰੱਖਦੇ ਇਸ ਨਾਕੇ ਦੀ ਬਹੁਤ ਜ਼ਿਆਦਾ ਮਹੱਤਤਾ ਬਣੀ ਹੋਈ ਹੈ। ਪਿੰਡ ਦੇ ਪੰਚ ਰੇਸ਼ਮ ਸਿੰਘ ਅਤੇ ਸਰਪੰਚ ਸੰਦੀਪ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦੇ ਨਹਿਰ ਵਾਲੇ ਨਾਕੇ 'ਤੇ ਪੁਲਸ ਫੋਰਸ ਜ਼ਰੂਰ ਲਗਾਈ ਜਾਵੇ ਕਿਉਂਕਿ ਇਥੋਂ ਕਾਫੀ ਲੋਕਾਂ ਦਾ ਲੰਘਣਾ ਆਮ ਰਹਿੰਦਾ ਹੈ।
ਇਹ ਵੀ ਪੜ੍ਹੋ: ਸਹੁਰੇ ਪਰਿਵਾਰ ਨੇ ਕੀਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹਰਕਤ, ਨੂੰਹ ਨੂੰ ਤੇਲ ਪਾ ਕੇ ਲਾਈ ਅੱਗ


shivani attri

Content Editor

Related News