ਹੁਸ਼ਿਆਰਪੁਰ: ਆਈਸੋਲੇਸ਼ਨ ਵਾਰਡ 'ਚੋਂ ਫਰਾਰ ਹੋਏ ਸ਼ੱਕੀ ਮਰੀਜ਼ ਨੂੰ ਪੁਲਸ ਨੇ ਕੀਤਾ ਕਾਬੂ
Thursday, Apr 16, 2020 - 04:43 PM (IST)
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਕੁਆਰੰਟਾਈਨ ਕੀਤਾ ਗਿਆ ਇਕ ਵਿਅਕਤੀ ਅੱਜ ਖਿੜਕੀ 'ਚ ਲੱਗੀ ਸ਼ੀਟ ਉਖਾੜ ਭੱਜ ਗਿਆ ਸੀ। ਹੁਣ ਉਸ ਨੂੰ ਹੁਸ਼ਿਆਰਪੁਰ ਦੀ ਪੁਲਸ ਨੇ ਨਾਟਕੀ ਅੰਦਾਜ਼ 'ਚ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ ► ਜਲੰਧਰ 'ਚ ਕੋਰੋਨਾ ਦਾ ਕਹਿਰ, ਦੋ ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ
ਉਕਤ ਸ਼ੱਕੀ ਮਰੀਜ਼ ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਦਾ ਰਹਿਣ ਵਾਲਾ ਹੈ। ਯੁਸੂਫ ਖਾਨ ਨਾਂ ਦੇ ਉਕਤ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਹੀ ਦਸੂਹਾ ਰੇਲਵੇ ਸਟੇਸ਼ਨ ਤੋਂ ਸ਼ਿਕਾਇਤ ਦੇ ਆਧਾਰ 'ਤੇ ਫੜ ਕੇ ਇਥੇ ਕੁਆਰੰਟਾਈਨ ਕੀਤਾ ਗਿਆ ਸੀ।
ਥਾਣਾ ਚੱਬੇਵਾਲ 'ਚ ਤਾਇਨਾਤ ਐੱਸ.ਐੱਚ.ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਯੁਸੂਫ ਨੂੰ ਕਾਬੂ ਕਰਨ ਤੋਂ ਬਾਅਦ ਇਸ ਦੀ ਸੂਚਨਾ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੇ ਕਰਮਚਾਰੀ ਚੱਬੇਵਾਲ ਪਹੁੰਚ ਕੇ ਯੁਸੂਫ ਨੂੰ ਲੈ ਕੇ ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਬਣੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਯੁਸੂਫ ਦਾ ਸੈਂਪਲ ਚੰਡੀਗੜ੍ਹ ਭੇਜ ਦਿੱਤਾ ਹੈ, ਜਿਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਆਵੇਗੀ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ
ਖਿੜਕੀ ਦੀ ਸ਼ੀਟ ਉਖਾੜ ਕੇ ਫਰਾਰ ਹੋਇਆ ਸੀ ਸ਼ੱਕੀ ਮਰੀਜ਼
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਯੁਸੂਫ ਨੂੰ ਕੁਝ ਦਿਨ ਪਹਿਲਾਂ ਹੀ ਦਸੂਹਾ ਰੇਲਵੇ ਸਟੇਸ਼ਨ ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਦਸੂਹਾ ਹਸਪਤਾਲ 'ਚ ਕੁਆਰੰਟਾਈਨ ਕੀਤਾ ਸੀ। ਬਾਅਦ 'ਚ ਯੁਸੂਫ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਸੀ, ਜਿੱਥੋਂ ਉਹ ਖਿੜਕੀ ਦੀ ਸ਼ੀਟ ਉਖਾੜ ਕੇ ਫਰਾਰ ਹੋ ਗਿਆ ਸੀ। ਫਰਾਰ ਹੋਣ ਦੀ ਸੂਚਨਾ ਤੋਂ ਬਾਅਦ ਸਿਹਤ ਵਿਭਾਦ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਜਿੱਥੇ ਉਸ ਦੀ ਤਲਾਸ਼ੀ ਕੀਤੀ ਜਾ ਰਹੀ ਸੀ, ਉਥੇ ਹੀ ਇਸ ਦੇ ਬਾਰੇ 'ਚ ਨੇੜਲੇ ਦੇ ਸਾਰੇ ਥਾਣਿਆਂ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ।
ਕੋਈ ਕਾਗਜ਼ ਅਤੇ ਪਛਾਣ ਪੱਤਰ ਨਾ ਦਿਖਾਉਣ 'ਤੇ ਪੁਲਸ ਹੋਇਆ ਸ਼ੱਕ
ਐੱਸ. ਐੱਚ. ਓ. ਨਰਿੰਦਰ ਕੁਮਾਰ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਸਬ ਇੰਸਪੈਕਟਰ ਚੰਚਲ ਸਿੰਘ ਦੀ ਅਗਵਾਈ 'ਚ ਏ. ਐੱਸ. ਆਈ. ਬੁੱਧ ਸਿੰਘ ਸਮੇਤ ਪੁਲਸ ਪਾਰਟੀ ਨੂੰ ਆਉਂਦੇ ਦੇਖ ਕੇ ਜਦੋਂ ਉਸ ਨੂੰ ਪੁੱਛਗਿੱਛ ਕੀਤੀ ਗਈ ਤਾਂ ਉਹ ਆਪਣਾ ਨਾਂ ਬਦਲ ਕੇ ਪੁਲਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਨ ਲੱਗਾ ਸੀ। ਸਹੀ ਪਛਾਣ ਨਾ ਦੱਸਣ ਅਤੇ ਕੋਈ ਵੀ ਕਾਗਜ਼ਾਤ ਨਾ ਦਿਖਾਉਣ 'ਤੇ ਪੁਲਸ ਨੇ ਸਿਹਤ ਵਿਭਾਗ ਨੂੰ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਇਹ ਵਿਅਕਤੀ ਯੁਸੂਫ ਹੋ ਸਕਦਾ ਹੈ। ਇਸੇ ਸੂਚਨਾ ਦੇ ਆਧਾਰ 'ਤੇ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਐਂਬੂਲੈਂਸ ਲੈ ਕੇ ਪਹੁੰਚੀ ਅਤੇ ਯੁਸੂਫ ਦੀ ਪਛਾਣ ਕਰਕੇ ਸਖਤ ਨਿਗਰਾਨੀ ਹੇਠ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਗਈ।