ਗੋਰਾਇਆ ''ਚ ਕੋਰੋਨਾ ਦੀ ਦਸਤਕ, 52 ਸਾਲਾ ਬੀਬੀ ਨਿਕਲੀ ਪਾਜ਼ੇਟਿਵ

Saturday, Jul 18, 2020 - 04:35 PM (IST)

ਗੋਰਾਇਆ ''ਚ ਕੋਰੋਨਾ ਦੀ ਦਸਤਕ, 52 ਸਾਲਾ ਬੀਬੀ ਨਿਕਲੀ ਪਾਜ਼ੇਟਿਵ

ਗੋਰਾਇਆ (ਮੁਨੀਸ਼ ਬਾਵਾ)— ਗੋਰਾਇਆ 'ਚ ਇਕ ਬੀਬੀ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੋਲ ਬਣ ਗਿਆ ਹੈ। ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਲਿਸਟ 'ਚ ਸਰਗੁੰਦੀ ਰੋਡ ਗੋਰਾਇਆ ਦੇ ਇਕ ਦੁਕਾਨਦਾਰ ਦੀ ਪਤਨੀ ਨੀਨਾ ਗੁਪਤਾ ਉਮਰ 52 ਸਾਲ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿਹਤ ਮਹਿਕਮੇ ਦੀ ਟੀਮ ਦੇ ਅਧਿਕਾਰੀਆਂ ਕਮਲਜੀਤ ਜੱਸਲ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਕਤ ਮਹਿਲਾ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ। ਜਿਸ ਦਾ ਟੈਸਟ ਫਿਲੌਰ ਸਿਵਲ ਹਸਪਤਾਲ 'ਚ ਕੀਤਾ ਗਿਆ ਸੀ।

ਇਸ ਦੇ ਨਾਲ ਇਸ ਦੇ ਪਤੀ ਰਾਕੇਸ਼ ਕੁਮਾਰ ਦਾ ਵੀ ਟੈਸਟ ਲਿਆ ਹੋਇਆ ਸੀ, ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਨੀਨਾ ਗੁਪਤਾ ਦੀ ਰਿਪੋਰਟ ਆਉਣ ਮਗਰੋਂ ਸਿਹਤ ਵਿਭਾਗ ਦੀ ਟੀਮ ਵੱਲੋਂ ਨੀਨਾ ਗੁਪਤਾ ਨੂੰ ਜਲੰਧਰ ਐਮਬੂਲੈਂਸ ਰਾਹੀਂ ਭੇਜ ਦਿੱਤਾ ਹੈ। ਜਦਕਿ ਉਸ ਦੇ ਪਰਿਵਾਰ ਨੂੰ ਕੁਆਰੰਟਾਈਨ ਕਰਕੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਪਰਿਵਾਰਕ ਮੈਬਰਾਂ ਦੇ ਨਮੂਨੇ ਵੀ ਲਏ ਜਾਣਗੇ।


author

shivani attri

Content Editor

Related News