ਫਾਜ਼ਿਲਕਾ ਪੁਲਸ ਨੇ ਰਾਤੋ-ਰਾਤ 100 ਤੋਂ ਵੱਧ ਮਜ਼ਦੂਰ ਕੀਤੇ ਗ੍ਰਿਫਤਾਰ, ਜਾਣੋ ਕਿਉਂ
Thursday, Apr 30, 2020 - 09:30 PM (IST)
ਫਾਜ਼ਿਲਕਾ (ਸੁਨੀਲ)— ਫਾਜ਼ਿਲਕਾ ਪੁਲਸ ਨੇ ਰਾਜਸਥਾਨ ਤੋਂ ਬੱਸਾਂ 'ਚ ਸਵਾਰ ਹੋ ਕੇ ਆਏ ਲਗਭਗ 100 ਤੋਂ ਵੱਧ ਮਜ਼ਦੂਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਨੂੰ ਐੱਮ. ਆਰ. ਕਾਲਜ ਦੇ ਖੇਡ ਮੈਦਾਨ 'ਚ ਬਣਾਈ ਗਈ ਅਸਥਾਈ ਜੇਲ 'ਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਜ਼ਖਮ ਹੋਏ ਫਿਰ ਤੋਂ ਤਾਜ਼ਾ, 'ਫਤਿਹਵੀਰ' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)
ਦਰਅਸਲ ਬੀਤੇ ਦਿਨ ਬੱਸਾਂ 'ਚ ਸਵਾਰ ਹੋ ਕੇ ਰਾਜਸਥਾਨ ਦੇ ਜੈਸਲਮੇਰ ਤੋਂ ਮਜ਼ਦੂਰ ਲੋਕ ਪੰਜਾਬ ਲਿਆਂਦੇ ਗਏ ਸਨ, ਜਿਨ੍ਹਾਂ ਨੂੰ ਕੈਂਪ ਮੈਟਰੋ 'ਚ ਠਹਿਰਾਇਆ ਗਿਆ ਸੀ ਪਰ ਬੀਤੀ ਰਾਤ ਅਚਾਨਕ ਤਿੰਨ ਬੱਸਾਂ 'ਚ ਸਵਾਰ ਹੋ ਕੇ 100 ਤੋਂ ਵੱਧ ਮਜ਼ਦੂਰ ਫਾਜ਼ਿਲਕਾ ਦੇ ਬੱਸ ਸਟੈਂਡ ਦੇ ਬਾਹਰ ਆ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਸ਼ਾਸਨ 'ਤੇ ਖਾਣ-ਪੀਣ ਨਾ ਦੇਣ ਦੇ ਦੋਸ਼ ਲਗਾਏ ਅਤੇ ਜੰਮ ਕੇ ਹੰਗਾਮਾ ਕੀਤਾ।
ਇਹ ਵੀ ਪੜ੍ਹੋ: ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ
ਸੂਚਨਾ ਪਾ ਕੇ ਮੌਕੇ 'ਤੇ ਪੁਲਸ ਪਹੁੰਚੀ। ਇਸ ਦੌਰਾਨ ਪ੍ਰਸ਼ਾਸਨ ਉਨ੍ਹਾਂ ਨੂੰ ਕੁਝ ਸਮਝਾ ਪਾਉਂਦਾ ਜਾਂ ਇੰਤਜ਼ਾਮ ਕਰ ਸਕਦਾ, ਹਨੇਰੀ ਆਉਣ ਦੇ ਚਲਦਿਆਂ ਹੀ ਲੋਕ ਮੌਕੇ ਤੋਂ ਸਾਰਾ ਸਾਮਾਨ ਲੈ ਕੇ ਆਪਣੇ ਘਰਾਂ ਨੂੰ ਚਲੇ ਗਏ। ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਰਾਤੋਂ-ਰਾਤ ਸਾਰੇ ਮਜ਼ਦੂਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਫਾਜ਼ਿਲਕਾ ਦੀ ਅਸਥਾਈ ਜੇਲ 'ਚ ਭੇਜਿਆ ਗਿਆ ਹੈ।
ਫਾਜ਼ਿਲਕਾ ਦੇ ਨਗਰ ਥਾਣਾ ਇੰਚਾਰਜ ਰਾਜੇਂਦਰ ਸ਼ਰਮਾ ਵੇ ਦੱਸਿਆ ਕਿ ਲੋਕਾਂ ਨੂੰ ਬੀਤੀ ਰਾਤ ਕਿਸੇ ਵਿਸ਼ੇਸ਼ ਵਿਅਕਤੀ ਵੱਲੋਂ ਮੌਕੇ 'ਤੇ ਪਹੁੰਚ ਕੇ ਭੜਕਾਇਆ ਗਿਆ ਹੈ, ਜਿਸ ਤੋਂ ਬਾਅਦ ਇਹ ਲੋਕ ਫਰਾਰ ਹੋ ਗਏ ਸਨ। ਫਿਲਹਾਲ ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾਂ ਮਜ਼ਦੂਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਦੁਬਈ 'ਚ ਹੀ ਹੋਵੇਗਾ ਹਾਦਸੇ 'ਚ ਮਰੇ ਬਲਵਿੰਦਰ ਸਿੰਘ ਦਾ ਸਸਕਾਰ, ਪਰਿਵਾਰ ਦੇਖ ਸਕੇਗਾ ਲਾਈਵ