ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਨੇ ਤੋੜਿਆ 'ਕੁਆਰੰਟਾਈਨ', ਲੋਕਾਂ ਨੂੰ ਵੰਡਿਆ ਰਾਸ਼ਨ (ਵੀਡੀਓ)

04/24/2020 5:41:33 PM

ਪਟਿਆਲਾ (ਇੰਦਰਜੀਤ ਬਖਸ਼ੀ)— ਇਕਾਂਤਵਾਸ 'ਚ ਹੋਣ ਦੇ ਬਾਵਜੂਦ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਕਰੀਬ 300 ਲੋਕਾਂ ਨੂੰ ਰਾਸ਼ਨ ਵੰਡ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ 29 ਅਪ੍ਰੈਲ ਤੱਕ ਘਰ 'ਚ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਸੀ ਪਰ ਇਨ੍ਹਾਂ ਸਾਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਵੀਰਵਾਰ ਬਾਹਰ ਨਿਕਲੇ। ਇਸ ਦੌਰਾਨ ਇਕ ਨਹੀਂ ਦੋ ਨਹੀਂ ਸਗੋਂ ਕਰੀਬ 300 ਲੋਕਾਂ ਨੂੰ ਉਨ੍ਹਾਂ ਨੇ ਰਾਸ਼ਨ ਵੰਡਿਆ।

ਇਹ ਵੀ ਪੜ੍ਹੋ : ਕਰਫਿਊ ਦੀ ਪਾਲਣਾ ਕਰਨ ''ਤੇ ਨਵ ਵਿਆਹੇ ਜੋੜੇ ਨੂੰ ਪੁਲਸ ਨੇ ਦਿੱਤਾ ਸਰਪ੍ਰਾਈਜ਼, ਇੰਝ ਕੀਤਾ ਸਨਮਾਨਤ

PunjabKesari

ਤੁਹਾਨੂੰ ਦਸ ਦਈਏ ਕਿ ਕੁਝ ਦਿਨ ਪਹਿਲਾਂ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਅਤੇ ਉਨ੍ਹਾਂ ਦੇ ਬੇਟੇ ਦਾ ਕੋਰੋਨਾ ਵਾਇਰਸ ਦਾ ਟੈਸਟ ਵੀ ਹੋਇਆ ਸੀ, ਜਿਸ 'ਚ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਸੀ ਪਰ ਸਿਹਤ ਵਿਭਾਗ ਨੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਲਈ ਘਰ 'ਚ ਹੀ ਰਹਿਣ ਨੂੰ ਕਿਹਾ ਪਰ ਰਾਸ਼ਨ ਵੰਡ ਕੇ ਯੋਗਿੰਦਰ ਯੋਗੀ ਨੇ ਆਪਣੇ ਖਿਲਾਫ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਹੈ। ਇਸ ਪੂਰੇ ਮਾਮਲੇ 'ਚ ਪਟਿਆਲਾ ਦੇ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਮੀਡਿਆ ਨੂੰ ਫੋਨ 'ਤੇ ਜਾਣਕਾਰੀ ਦਿੰਦੇ ਕਿਹਾ ਕਿ ਅਸੀਂ ਯੋਗਿੰਦਰ ਸਿੰਘ ਯੋਗੀ ਨੂੰ ਨੋਟਿਸ ਭੇਜ ਦਿੱਤਾ ਹੈ ਅਤੇ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ।

ਇਹ ਵੀ ਪੜ੍ਹੋ : ਹਸਪਤਾਲ 'ਚ ਭੰਗੜਾ ਪਾਉਂਦੇ ਦਿਸੇ OSD ਕੋਰੋਨਾ ਪੀੜਤ ਵਾਲੀਆ, 'ਟਿਕ-ਟਾਕ' 'ਤੇ ਵੀਡੀਓ ਹੋਈ ਵਾਇਰਲ

PunjabKesari

ਇਥੇ ਵੱਡਾ ਸਵਾਲ ਉੱਠਦਾ ਹੈ ਕਿ ਇਸ ਸਮੇਂ ਜਿੱਥੇ ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਤੋਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਸਖਤੀ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਮੰਨਿਆ ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਕਾਨੂੰਨ ਦਾ ਡਰ ਨਹੀਂ ਪਰ ਇਥੇ ਸ਼ਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਸੀਨੀਅਰ ਡਿਪਟੀ ਮੇਅਰ ਨੂੰ ਕੋਰੋਨਾ ਦਾ ਵੀ ਡਰ ਨਹੀਂ।

ਇਹ ਵੀ ਪੜ੍ਹੋ : ਹੁਸ਼ਿਆਰਪੁਰ: ਕਰਫਿਊ ਦੌਰਾਨ ਕੁਟੀਆ ਦੇ ਸੰਚਾਲਕ 'ਤੇ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ

PunjabKesari

ਕੁਝ ਦਿਨ ਪਹਿਲਾਂ ਖੁਦ ਯੋਗਿੰਦਰ ਯੋਗੀ ਨੇ ਇਕ ਆਡੀਓ ਪਟਿਆਲਾ ਵਾਸੀਆਂ ਦੇ ਨਾਮ ਜਾਰੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਲੋਕ ਆਪਣੇ ਘਰਾਂ 'ਚ ਰਹਿਣ ਮੈਂ ਵੀ ਆਪਣੇ ਘਰ 'ਚ ਰਹਿ ਰਿਹਾ ਹੈ ਪਰ ਖੁਦ ਰਾਸ਼ਨ ਵੰਡ ਕੇ ਜਿੱਥੇ ਉਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ ਉੱਥੇ ਹੀ ਉਨ੍ਹਾਂ ਨੇ ਆਪਣੀ ਆਡੀਓ ਨੂੰ ਵੀ ਝੂਠਾ ਪਾ ਦਿੱਤਾ ਹੈ।

ਇਹ ਵੀ ਪੜ੍ਹੋ : ਕਲਯੁਗੀ ਪਿਓ ਦੀ ਸ਼ਰਮਸਾਰ ਕਰਤੂਤ, ਪੈਸਿਆਂ ਖਾਤਿਰ ਵੇਚ ਦਿੱਤਾ 4 ਦਿਨਾਂ ਦਾ ਪੁੱਤ (ਵੀਡੀਓ)


shivani attri

Content Editor

Related News