ਪੁਲਸ ਮੁਲਾਜ਼ਮ ਵੱਲੋਂ ਕੋਰੋਨਾ ਸਬੰਧੀ ਗਾਏ ਗਾਣੇ ਦੇ ਕੈਪਟਨ ਵੀ ਹੋਏ ਫੈਨ, ਕੀਤੀ ਰੱਜ ਕੇ ਤਾਰੀਫ (ਵੀਡੀਓ)

Wednesday, Apr 01, 2020 - 07:15 PM (IST)

ਫਗਵਾੜਾ (ਹਰਜੋਤ) — ਪੰਜਾਬ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ ਕੋਰੋਨਾ ਦੇ 46 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਜਿੱਥੇ ਸਰਕਾਰਾਂ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਵੱਖ-ਵੱਖ ਸੰਸਥਾਵਾਂ ਵੀ ਅੱਗੇ ਆ ਰਹੀਆਂ ਹਨ। ਇਕ ਪਾਸੇ ਜਿੱਥੇ ਕੋਰੋਨਾ ਨੂੰ ਲੈ ਕੇ ਗਾਇਕਾਂ ਵੱਲੋਂ ਵੱਖ-ਵੱਖ ਗਾਣੇ ਵੀ ਗਾਏ ਜਾ ਰਹੇ ਹਨ, ਉਥੇ ਹੀ ਪੰਜਾਬ ਪੁਲਸ ਵੀ ਇਸ 'ਚ ਆਪਣਾ ਪੂਰਾ ਅਹਿਮ ਕਿਰਦਾਰ ਨਿਭਾਅ ਰਹੀ ਹੈ। 

ਇਹ ਵੀ ਪੜ੍ਹੋ:  ਪੰਜਾਬ 'ਚ ਕੋਰੋਨਾ ਦਾ ਕਹਿਰ, ਇੱਕੋ ਦਿਨ 4 ਪਾਜ਼ੇਟਿਵ ਕੇਸ, ਕੁੱਲ ਗਿਣਤੀ 45 'ਤੇ ਪੁੱਜੀ

 

PunjabKesari

ਪੁਲਸ ਮੁਲਾਜ਼ਮ ਨੇ ਕੋਰੋਨਾ ਸਬੰਧੀ ਗਾਇਆ ਗਾਣਾ, ਕੈਪਟਨ ਵੀ ਹੋਏ ਫੈਨ
ਪੰਜਾਬ ਪੁਲਸ ਦੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਫਗਵਾੜਾ ਨੇ 'ਕੋਰੋਨਾ' ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਗਾਣਾ ਗਾਇਆ ਹੈ, ਜਿਸ ਨੂੰ ਲੈ ਕੇ ਉਹ ਖੂਬ ਵਾਹ-ਵਾਹੀ ਖੱਟ ਰਹੇ ਹਨ। ਬਲਜਿੰਦਰ ਸਿੰਘ ਨੇ ਕੋਰੋਨਾ ਸਬੰਧੀ 'ਦੇਸ਼ ਮੇਰੇ ਦੇ ਵਾਸੀਆਂ ਇਕ ਰਲ ਕੇ ਮੁਹਿੰਮ ਚਲਾਈਏ, ਇਸ ਕੋਰੋਨਾ ਵਾਇਰਸ ਉੱਤੇ ਇਥੇ ਹੀ ਬੰਨ੍ਹ ਲਾਈਏ' ਗਾਣਾ ਗਾਇਆ ਗਿਆ ਹੈ। ਇਸ ਗਾਣੇ ਨੂੰ ਸੁਣ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੂਬ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ:  ਜਲੰਧਰ ਵਾਸੀਆਂ ਲਈ ਚੰਗੀ ਖਬਰ, ਕੋਰੋਨਾ ਦੇ 113 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ

PunjabKesari

ਉਨ੍ਹਾਂ ਨੇ ਇਹ ਗਾਣਾ ਆਪਣੇ ਫੇਸਬੁਕ ਪੇਜ਼ 'ਤੇ ਪੋਸਟ ਕਰਦੇ ਹੋਏ ਬਲਜਿੰਦਰ ਸਿੰਘ ਦੀ ਰੱਜ ਕੇ ਤਾਰੀਫ ਕੀਤੀ ਹੈ। ਗਾਣਾ ਪੋਸਟ ਕਰਕੇ ਤਰੀਫ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਿਖਿਆ ਹੈ ਕਿ ਪੰਜਾਬ ਪੁਲਸ ਦੇ ਜਵਾਬ ਐੱਸ. ਆਈ. ਬਲਜਿੰਦਰ ਸਿੰਘ ਜੀ ਵੱਲੋਂ ਕੋਰੋਨਾ ਵਾਇਰਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਗਾਣਾ ਗਾਇਆ ਗਿਆ ਹੈ, ਜੋ ਕਿ ਕਾਬਿਲ-ਏ-ਤਰੀਫ ਹੈ। 

ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ

PunjabKesari

ਦੱਸਣਯੋਗ ਹੈ ਕਿ ਇਸ ਗਾਣੇ ਨੂੰ ਪੰਮਾ ਮੱਲੀ ਵੱਲੋਂ ਪੇਸ਼ ਕੀਤਾ ਗਿਆ ਹੈ ਅਤੇ ਇਸ ਗਾਣੇ ਨੂੰ ਏ. ਐੱਸ. ਆਈ. ਪ੍ਰਤਾਪ ਵਾਰਿਸ ਵੱਲੋਂ ਲਿਖਿਆ ਗਿਆ ਹੈ। ਇਸ ਗਾਣੇ 'ਚ ਮਿਊਜ਼ਿਕ ਸੰਨੀ ਸਟੂਡੀਓ ਫਗਵਾੜਾ ਵੱਲੋਂ ਲਿਆ ਗਿਆ ਹੈ।  

ਇਹ ਵੀ ਪੜ੍ਹੋ: ਜਲੰਧਰ 'ਚ ਹਾਲਾਤ ਵਿਗੜਨ ਤੋਂ ਬਾਅਦ ਦਿਲਕੁਸ਼ਾ ਮਾਰਕੀਟ ਦੇ ਸਾਰੇ ਐਂਟਰੀ ਪੁਆਇੰਟ ਸੀਲ


author

shivani attri

Content Editor

Related News