ਦੁੱਖਭਰੀ ਖ਼ਬਰ: ਕੋਰੋਨਾ ਪੀੜਤ ਮਾਂ ਦੀ ਹੋਈ ਮੌਤ, ਭੋਗ ਦੀ ਰਸਮ ਮੌਕੇ ਪੁੱਤ ਨਾਲ ਵਾਪਰਿਆ ਇਹ ਭਾਣਾ
Saturday, Sep 19, 2020 - 08:27 PM (IST)
ਤਪਾ ਮੰਡੀ (ਸ਼ਾਮ, ਗਰਗ)— ਕੋਰੋਨਾ ਲਾਗ ਦੀ ਬੀਮਾਰੀ ਕਾਰਨ ਅੱਜ ਇਥੇ ਕੋਰੋਨਾ ਨਾਲ ਮਾਂ ਦੀ ਮੌਤ ਹੋਣ ਤੋਂ ਬਾਅਦ ਪੁੱਤਰ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਨੋਦ ਕੁਮਾਰ (52) ਪੁੱਤਰ ਵਜੀਰ ਚੰਦ ਮੋੜਾਂ ਵਾਲੇ 26 ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਇਆ ਸੀ, ਜਿਸ ਨੂੰ ਬਠਿੰਡਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਵੇਦਾਂਤਾ ਹਸਪਤਾਲ ਗੁੜਗਾਓਂ ਦਾਖ਼ਲ ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ: ਜਲੰਧਰ: ਇਹੋ ਜਿਹੀ ਮੌਤ ਰੱਬ ਕਿਸੇ ਨੂੰ ਵੀ ਨਾ ਦੇਵੇ, ਭਿਆਨਕ ਹਾਦਸੇ ਨੂੰ ਵੇਖ ਕੰਬ ਜਾਵੇਗੀ ਰੂਹ
ਉਸ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਸ ਦੇ ਸਾਰੇ ਪਰਿਵਾਰਿਕ ਮੈਂਬਰਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਉਸ ਦੀ ਮਾਤਾ ਕ੍ਰਿਸ਼ਨਾ ਦੇਵੀ ਪਤਨੀ ਵਜ਼ੀਰ ਚੰਦ ਕੋਰੋਨਾ ਪਾਜ਼ੇਟਿਵ ਹੋ ਗਈ ਸੀ ਅਤੇ ਉਸ ਨੂੰ ਅਮਰ ਹਸਪਤਾਲ ਮੁਹਾਲੀ ਵਿਖੇ ਦਾਖ਼ਲ ਕਰਵਾ ਦਿੱਤਾ ਸੀ। ਕਈ ਦਿਨਾਂ ਬਾਅਦ ਉਸ ਦੀ ਕੋਰੋਨਾ ਦੀ ਬੀਮਾਰੀ ਨਾਲ ਮੌਤ ਹੋ ਗਈ ਸੀ ਅਤੇ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਉਸ ਦਾ ਸ਼ਮਸ਼ਾਨਘਾਟ ਤਪਾ ਵਿਖੇ ਧਾਰਮਿਕ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 250 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ
ਮਿਲੀ ਜਾਣਕਾਰੀ ਮੁਤਾਬਕ ਭਲਕੇ 20 ਸਤੰਬਰ ਨੂੰ ਉਸ ਦੇ ਭੋਗ ਪਾਉਣ ਦੀ ਰਸਮ ਅਦਾ ਕਰਨੀ ਸੀ ਪਰ ਬਦਕਿਸਮਤੀ ਨਾਲ ਅੱਜ ਉਸ ਦਾ ਪੁੱਤਰ ਵਿਨੋਦ ਕੁਮਾਰ ਜਿੰਦਲ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ। ਇਸ ਕਾਰਨ ਮਾਤਾ ਦਾ ਭੋਗ ਵੀ ਮੁਲਤਵੀ ਕਰ ਦਿੱਤਾ ਗਿਆ ਹੈ, ਵਿਨੋਦ ਕੁਮਾਰ ਅਪਣੇ ਪਿੱਛੇ ਇਨ੍ਹਾਂ 2 ਮੋਤਾਂ ਕਾਰਨ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਪਈ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਵਿਨੋਦ ਕੁਮਾਰ ਜਿੰਦਲ ਦਾ ਸਸਕਾਰ 20 ਸਤੰਬਰ ਨੂੰ ਰਾਮ ਬਾਗ ਤਪਾ ਵਿਖੇ ਸਿਹਤ ਕਰਮਚਾਰੀਆਂ ਵੱਲੋਂ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸਿਹਤ ਮਹਿਕਮੇ ਦੀਆਂ ਸਾਵਧਾਨੀਆਂ ਅਨੁਸਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਰੱਬ ਮੰਨੇ ਜਾਂਦੇ ਡਾਕਟਰਾਂ ਦੀ ਦਰਿੰਦਗੀ ਆਈ ਸਾਹਮਣੇ, ਬਿਨਾਂ ਇਲਾਜ ਕੀਤਿਆਂ ਸੜਕ 'ਤੇ ਸੁੱਟੇ ਮਰੀਜ਼