ਕੋਰੋਨਾ ਵਾਇਰਸ ਦਾ ਡਰ ਕੱਢਣ ਲਈ ਜਲੰਧਰ 'ਚ ਵੰਡਿਆ ਮੁਫਤ 'ਚ ਚਿਕਨ

Wednesday, Mar 18, 2020 - 04:12 PM (IST)

ਕੋਰੋਨਾ ਵਾਇਰਸ ਦਾ ਡਰ ਕੱਢਣ ਲਈ ਜਲੰਧਰ 'ਚ ਵੰਡਿਆ ਮੁਫਤ 'ਚ ਚਿਕਨ

ਜਲੰਧਰ— ਇਕ ਪਾਸੇ ਜਿੱਥੇ ਕੋਰੋਨਾ ਨਾਲ ਪੂਰਾ ਵਿਸ਼ਵ ਦਹਿਸ਼ਤ 'ਚ ਹੈ। ਉਥੇ ਹੀ ਇਸ ਦਾ ਅਸਰ ਕਾਰੋਬਾਰ 'ਤੇ ਵੀ ਪੈ ਰਿਹਾ ਹੈ। ਦੂਜੇ ਪਾਸੇ ਲੋਕਾਂ 'ਚ ਇਹ ਵੀ ਡਰ ਹੈ ਕਿ ਕੋਰੋਨਾ ਵਾਇਰਸ ਚਿਕਨ ਖਾਣ ਨਾਲ ਫੈਲ ਰਿਹਾ ਹੈ, ਜਿਸ ਨਾਲ ਲੋਕ ਇਸ ਨੂੰ ਖਾਣ ਤੋਂ ਪਰਹੇਜ਼ ਕਰ ਰਹੇ ਹਨ। ਲੋਕਾਂ 'ਚ ਪੈਦਾ ਹੋਏ ਇਸ ਡਰ ਨੂੰ ਦੂਰ ਕਰਨ ਲਈ ਜਲੰਧਰ ਚਿਕਨ ਨਾਂ ਦੀ ਸੰਸਥਾ ਨੇ ਬੀਤੇ ਦਿਨੀਂ ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਸਕਾਈਲਾਰਕ ਚੌਕ ਦੇ ਮਾਰਗ 'ਚ ਲਗਾਤਾਰ 6 ਘੰਟੇ ਮੁਫਤ 'ਚ ਚਿਕਨ ਵੰਡਿਆ।

ਸੰਸਥਾ ਦੇ ਸੰਚਾਲਕ ਰਵਿੰਦਰ ਸਿੰਘ ਚੱਢਾ ਅਤੇ ਪੈਨੀ ਚੱਡਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਾਲ ਜੋੜਦੇ ਹੋਏ ਚਿਕਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਗਲਤ ਪ੍ਰਚਾਰ ਕੀਤਾ ਗਿਆ ਹੈ। ਜਦਕਿ ਅਸਲ 'ਚ ਅਜਿਹਾ ਕੁਝ ਨਹੀਂ ਹੈ। ਅਜੇ ਤੱਕ ਵਿਸ਼ਵ 'ਚ ਅਜਿਹਾ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ ਹੈ ਜੋ ਚਿਕਨ ਦੇ ਸੇਵਨ ਨਾਲ ਕੋਰੋਨਾ ਸਾਬਤ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਲੋਕਾਂ 'ਚ ਫੈਲੇ ਇਸ ਡਰ ਨੂੰ ਦੂਰ ਕਰਨਦੇ ਲਈ ਮੁਫਤ 'ਚ ਚਿਕਨ ਵੰਡਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਦੋ ਕੁਇੰਟਲ ਚਿਕਨ ਅਤੇ 50 ਕਿਲੋ ਚੌਲ ਤਿਆਰ ਕੀਤੇ ਗਏ ਹਨ। ਸੰਸਥਾ ਦੇ ਕਾਰੀਗਰਾਂ ਨੇ ਦੋ ਘੰਟੇ 'ਚ ਇਸ ਨੂੰ ਤਿਆਰ ਕੀਤਾ। ਇਸ ਤੋਂ ਪਹਿਲਾਂ ਚਿਕਨ ਨੂੰ ਚੰਗੀ ਤਰ੍ਹਾਂ ਸਾਫ ਪਾਣੀ ਦੇ ਨਾਲ ਸਾਫ ਕੀਤਾ ਗਿਆ। ਉਥੇ ਹੀ ਚੌਲਾਂ ਨੂੰ ਪਕਾਉਣ ਲਈ ਐੱਲ.ਪੀ.ਜੀ. ਦੀ ਭੱਠੀ ਦਾ ਇਸਤੇਮਾਲ ਕੀਤਾ ਗਿਆ, ਜਿਸ ਨੂੰ ਥਰਮੋਕੋਲ ਦੀਆਂ ਕਟੋਰੀਆਂ 'ਚ ਲੋਕਾਂ 'ਚ ਮੁਫਤ ਵੰਡਿਆ ਗਿਆ। ਸ਼ਹਿਰ 'ਚ ਮੁਫਤ ਚਿਕਨ ਵੰਡਣ ਦੀ ਖਬਰ ਤੇਜ਼ੀ ਨਾਲ ਫੈਲੀ। ਚਿਕਨ ਦੇ ਸ਼ੌਕੀਨ ਦੂਰ-ਦੂਰ ਤੋਂ ਮੁਫਤ ਦਾ ਚਿਕਨ ਖਾਣ ਪਹੁੰਚੇ। ਦੇਖਦੇ ਹੀ ਦੇਖਦੇ ਚਿਕਨ ਲੈਣ ਲਈ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਰੀਬ 6 ਘੰਟਿਆਂ ਤੱਕ ਲੋਕਾਂ ਨੂੰ ਚਿਕਨ ਵੰਡਿਆ ਗਿਆ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ 'ਕੋਰੋਨਾ ਵਾਇਰਸ' 'ਤੇ ਰਿਪੋਰਟ ਜਾਰੀ, ਜਾਣੋ ਤਾਜ਼ਾ ਹਾਲਾਤ

ਇਹ ਵਰਤੋਂ ਸਾਵਧਾਨੀਆਂ
1. ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
2. ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
3. ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
4. ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
5. ਟਿਸ਼ੂ ਨਹੀਂ ਹੈ ਤਾਂ ਛਿਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ 'ਚ ਖੰਘਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
6. ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
7. ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
8. ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
9. ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
10. ਮੀਟ, ਅੰਡੇ ਆਦਿ  ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।

ਇਹ ਵੀ ਪੜ੍ਹੋ: ਜਲੰਧਰ: ਲੁਟੇਰਿਆਂ ਨੇ ਕਾਰੋਬਾਰੀ ਨੂੰ ਗੋਲੀ ਮਾਰ ਕੇ ਲੁੱਟੀ ਵਰਨਾ ਕਾਰ

ਇਸ ਲਈ ਪੰਜਾਬ 'ਚ ਵਧਿਆ ਕੋਰੋਨਾ ਦਾ ਖਤਰਾ
ਪੰਜਾਬ ਵਿਚ ਕੋਰੋਨਾ ਵਾਇਰਸ ਦਾ ਖਤਰਾ ਇਸ ਵੀ ਵੱਧ ਮੰਨਿਆ ਜਾ ਰਿਹਾ ਹੈ ਕਿਉਂਕਿ ਵਿਦੇਸ਼ਾਂ ਤੋਂ ਪਰਤੇ 335 ਲੋਕ ਅਚਾਨਕ ਲਾਪਤਾ ਹੋ ਗਏ ਹਨ ਕਿਉਂਕਿ ਕੋਰੋਨਾ ਦਾ ਜ਼ਿਆਦਾਤਰ ਮਾਮਲੇ ਵਿਦੇਸ਼ਾਂ ਤੋਂ ਪਰਤੇ ਲੋਕਾਂ ਵਿਚ ਹੀ ਪਾਏ ਗਏ ਹਨ। ਭਾਵੇਂ ਸਰਕਾਰ ਵੱਲੋਂ ਵਿਦੇਸ਼ੋਂ ਪਰਤੇ ਇਨ੍ਹਾਂ ਲੋਕਾਂ ਦੇ ਘਰਾਂ ਦਾ ਅਡਰੈੱਸ ਅਤੇ ਫੋਨ ਨੰਬਰ ਹਨ ਪਰ ਇਸ ਦੇ ਬਾਵਜੂਦ ਸਰਕਾਰ ਅਤੇ ਪੁਲਸ ਇਨ੍ਹਾਂ ਤਕ ਪਹੁੰਚ ਨਹੀਂ ਸਕੀ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਵਲੋਂ 'ਧਰਮ ਯੁੱਧ' ਦਾ ਐਲਾਨ


author

shivani attri

Content Editor

Related News