ਕੈਪਟਨ ਸਾਹਿਬ! ਕੀ ਕੋਰੋਨਾ ਇਕੱਲਾ ਪੰਜਾਬ ’ਚ ਘੁੰਮ ਰਿਹਾ ਹੈ ਚੋਣਾਂ ਵਾਲੇ ਸੂਬੇ ਪੱਛਮੀ ਬੰਗਾਲ ’ਚ ਨਹੀਂ

Sunday, Mar 21, 2021 - 11:14 AM (IST)

ਮਜੀਠਾ (ਸਰਬਜੀਤ ਵਡਾਲਾ): ਕੋਵਿਡ-19 ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਜਿਸ ਨੇ ਪਹਿਲਾਂ ਹੀ ਆਮ ਜਨਜੀਵਨ ਨੂੰ 2020 ਵਿਚ ਝਿੰਜੋੜ ਕੇ ਰੱਖ ਦਿੱਤਾ ਸੀ, ਹੁਣ ਫ਼ਿਰ ਇਸਦੇ ਪੰਜਾਬ ਵਿਚ ਪੈਰ ਪਸਾਰੇ ਜਾਣ ਨੂੰ ਲੈ ਕੇ ਜਿਥੇ ਲੋਕਾਂ ਵਿਚ ਮੁੜ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉਥੇ ਨਾਲ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਕੋਰੋਨਾ ਮਹਾਮਾਰੀ ਨੂੰ ਹਊਆ ਬਣਾ ਕੇ ਆਮ ਜਨਤਾ ਦੀ ਕਚਹਿਰੀ ਵਿਚ ਪੇਸ਼ ਕਰ ਰਹੀਆਂ ਹਨ ਕਿਉਂਕਿ ਸੁਣਨ ਵਿਚ ਅਕਸਰ ਆਇਆ ਹੈ ਕਿ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਹੋਈਆਂ ਮੌਤਾਂ ਨੂੰ ਚਾਹੇ ਕੋਰੋਨਾ ਦਾ ਨਾਂ ਦਿੱਤਾ ਗਿਆ। ਇਹ ਮੌਤਾਂ ਵੱਖ-ਵੱਖ ਰੋਗਾਂ ਨਾਲ ਪੀੜਤ ਲੋਕਾਂ ਦੀਆਂ ਹੋਈਆਂ ਸਨ। ਇਸ ਲਈ ਮਿੱਤਰੋ! ਕੋਰੋਨਾ ਨਾ ਤਾਂ ਅੱਜ ਤੱਕ ਕਿਸੇ ਨੇ ਦੇਖਿਆ ਹੈ ਤੇ ਨਾ ਹੀ ਕਿਤੇ ਕਿਸੇ ਨੂੰ ਨਜ਼ਰ ਆਇਆ ਹੈ ਕਿਉਂਕਿ ਕੋਰੋਨਾ ਦਾ ਸਾਈਜ਼ ਹਵਾ ਦੇ ਕਣਾਂ ਤੋਂ ਕਾਫੀ ਗੁਣਾ ਛੋਟਾ ਦੱਸਿਆ ਜਾ ਰਿਹਾ ਹੈ ਜੋ ਕਿਸੇ ਨੂੰ ਦਿਖਾਈ ਦੇਣਾ ਤਾਂ ਦੂਰ ਦੀ ਗੱਲ, ਉਹ ਤਾਂ ਹਵਾ ਵਿਚ ਵੈਸੇ ਉਡਾਰੀਆਂ ਮਾਰ ਰਿਹਾ ਹੋਵੇਗਾ। ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਸੰਜਮ ਤੋਂ ਕੰਮ ਲੈਂਦੇ ਹੋਏ ਕਿਸੇ ਵੀ ਤਰ੍ਹਾਂ ਨਾਲ ਕੋਰੋਨਾ ਮਹਾਮਾਰੀ ਨੂੰ ਹਊਆ ਬਣਾ ਕੇ ਪੇਸ਼ ਨਹੀਂ ਕਰਨਾ ਚਾਹੀਦਾ ਜਿਸ ਨਾਲ ਲੋਕਾਂ ਅੰਦਰ ਡਰ ਦਾ ਮਾਹੌਲ ਬਣਿਆ ਰਹੇ। ਜੀ ਹਾਂ! ਆਓ ਅੱਜ ਇਕ ਪੰਛੀ ਝਾਤ ਮਾਰਦੇ ਹਾਂ, ਕੋਰੋਨਾ ਦੀ ਆਈ ਦੂਜੀ ਲਹਿਰ ’ਤੇ ਜਿਸ ਨੂੰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਬਹੁਤ ਹੀ ਭਿਆਨਕ ਦੱਸ ਰਹੀ ਹੈ।

ਇਹ ਵੀ ਪੜ੍ਹੋ: ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

ਕੀ ਮਾਸਕ ਪਾਉਣ ਨਾਲ ਕੋਰੋਨਾ ਦੌੜ ਜਾਵੇਗਾ?
ਕੋਰੋਨਾ ਵਾਇਰਸ ਨਾਂ ਦੀ ਇਸ ਮਹਮਾਰੀ ਨੂੰ ਲੈ ਕੇ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਾਉਣ ਦੀ ਦੁਹਾਈ ਦੇ ਰਿਹਾ ਹੈ, ਉਥੇ ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਮਾਸਕ ਪਾਉਣ ਨਾਲ ਕੀ ਕੋਰੋਨਾ ਦੌੜ ਜਾਵੇਗਾ ਅਤੇ ਜੇਕਰ ਦੌੜ ਜਾਵੇਗਾ ਤਾਂ ਠੀਕ ਹੈ, ਅਸੀਂ ਮਾਸਕ ਪਾ ਲੈਂਦੇ ਹਾਂ ਪਰ ਫ਼ਿਰ ਵੀ ਜੇਕਰ ਸਾਨੂੰ ਕੋਰੋਨਾ ਮਹਾਮਾਰੀ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਤਾਂ ਫਿਰ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਇਹ ਪ੍ਰਸ਼ਾਸਨ ਆਮ ਜਨਤਾ ਨੂੰ ਦੱਸੇ ਤਾਂ ਜੋ ਜਨਤਾ ਵੀ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੇ, ਨਹੀਂ ਤਾਂ ਆਮ ਦੀ ਤਰ੍ਹਾਂ ਜੀਵਨ ਜੀਅ ਰਹੇ ਲੋਕਾਂ ਨੂੰ ਜ਼ਿੰਦਗੀ ਆਰਾਮ ਨਾਲ ਕੱਟਣ ਦਿੱਤੀ ਜਾਵੇ।

ਇਹ ਵੀ ਪੜ੍ਹੋ:  ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪੈਟਰੋਲ ਪੰਪਾਂ 'ਤੇ ਸਖ਼ਤੀ, ਮਾਸਕ ਪਾਏ ਬਿਨਾਂ ਨਹੀਂ ਮਿਲੇਗਾ ਤੇਲ

ਕੈਪਟਨ ਸਾਹਿਬ! ਕੀ ਕੋਰੋਨਾ ਇਕੱਲਾ ਪੰਜਾਬ ’ਚ ਘੁੰਮ ਰਿਹੈ, ਚੋਣਾਂ ਵਾਲੇ ਸੂਬਿਆਂ ’ਚ ਨਹੀ?
ਕੈਪਟਨ ਸਾਹਿਬ! ਆਮ ਜਨਤਾ ਤੁਹਾਡੇ ਕੋਲੋਂ ਇਕੋ ਹੀ ਸਵਾਲ ਪੁੱਛਣਾ ਚਾਹੁੰਦੀ ਹੈ ਕਿ ਕੀ ਕੋਰੋਨਾ ਕੇਵਲ ਪੰਜਾਬ ਵਿਚ ਹੀ ਇਕੱਲਾ ਘੁੰਮ ਰਿਹਾ ਹੈ, ਚੋਣਾਂ ਵਾਲੇ ਸੂਬੇ ਪੱਛਮ ਬੰਗਾਲ ਵਿਚ ਨਹੀਂ। ਕੈਪਟਨ ਸਾਹਿਬ! ਭਾਰਤ ਸਰਕਾਰ ਨੂੰ ਅਪੀਲ ਕਰੋ ਕਿ ਉਹ ਪੱਛਮ ਬੰਗਾਲ ਵਿਚ ਵੀ ਮਾਸਕ ਜ਼ਰੂਰੀ ਕਰਦੇ ਹੋਏ ਨਾਈਟ ਕਰਫਿਊ ਲਗਾ ਕੇ ਕਿਉਂਕਿ ਕੋਰੋਨਾ ਕਿਸੇ ਵੇਲੇ ਵੀ ਉਥੇ ਦਸਤਕ ਦੇ ਸਕਦਾ ਹੈ ਜਿਸ ਨਾਲ ਭਾਰੀ ਭਰਕਮ ਲੋਕਾਂ ਦਾ ਉਮੜ ਰਿਹਾ ਪੱਛਮ ਬੰਗਾਲ ਵਿਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸੈਲਾਬ ਕਿਤੇ ਕੋਰੋਨਾ ਤੋਂ ਵੀ ਭਿਆਨਕ ਰੂਪ ਨਾ ਅਖਤਿਆਰ ਕਰ ਲਵੇ ਜਿਸ ਨਾਲ ਉਥੇ ਇਕੱਠੇ ਹੋਣ ਵਾਲੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਲੋਕਾਂ ਨੂੰ ਕੋਰੋਨਾ ਆਪਣੀ ਲਪੇਟ ਵਿਚ ਲੈ ਲਵੇ।

ਇਹ ਵੀ ਪੜ੍ਹੋ: ਕੇਂਦਰ ਦੀ ਤਰ੍ਹਾਂ ਕੈਪਟਨ ਸਰਕਾਰ ਵੀ ਕਿਸਾਨੀ ਸੰਘਰਸ਼ ਨੂੰ ਦਬਾਉਣ ਦੀ ਤਾਕ ’ਚ: ਰੁਲਦੂ ਸਿੰਘ ਮਾਨਸਾ

...ਆਖਿਰ ਕਦੋਂ ਤੱਕ ਚੱਲੇਗਾ ਕੋਰੋਨਾ ਮਹਾਮਾਰੀ ਦਾ ਇਹ ਦੂਜਾ ਦੌਰ:
ਕੋਵਿਡ-19 ਦਾ ਕਾਲ ਹੰਡਿਆਉਣ ਉਪਰੰਤ ਹੁਣ ਜਦੋਂ ਜਨਤਾ ਆਮ ਵਾਂਗ ਜੀਵਨ ਜਿਉਣ ਲੱਗ ਪਈ ਸੀ ਤਾਂ ਫਿਰ ਸਰਕਾਰਾਂ ਨੇ ਮੁੜ ਕੋਵਿਡ-19 ਦਾ ਦੂਜਾ ਦੌਰ ਲੋਕਾਂ ਸਾਹਮਣੇ ਲਿਆ ਖੜ੍ਹਾ ਕੀਤਾ ਹੈ ਜਿਸ ਨਾਲ ਆਮ ਲੋਕਾਂ ਵਿਚ ਇਹ ਧਾਰਨਾ ਪਾਈ ਜਾ ਰਹੀ ਹੈ ਕਿ ਕੀ ਹੁਣ ਉਹ ਸਿਰਫ ਤੇ ਸਿਰਫ ਕੋਰੋਨਾ ਜੋਗੇ ਹੀ ਰਹਿ ਗਏ ਹਨ ਅਤੇ ਉਨ੍ਹਾਂ ਦੇ ਕਾਰੋਬਾਰ ਜੋ ਕਿ ਪਹਿਲਾਂ ਹੀ ਕੇਂਦਰ ਸਰਕਾਰ ਦੀ ਮਾਰੂ ਨੀਤੀਆਂ ਦੇ ਚਲਦਿਆਂ ਮੰਦੀ ਦੀ ਮਾਰ ਚੱਲ ਰਹੇ ਹਨ, ਹੁਣ ਕੋਰੋਨਾ ਦੀ ਮੁੜ ਦੋਹਰੀ ਮਾਰ ਪੈਣ ਨਾਲ ਘਰਾਂ ਦਾ ਗੁਜ਼ਰ ਬਸਰ ਕਰਨਾ ਬਹੁਤ ਹੀ ਔਖਾ ਹੋ ਜਾਵੇਗਾ। ਇਸ ਲਈ ਇਨ੍ਹਾਂ ਸਭ ਹਾਲਾਤਾਂ ਨੂੰ ਮੁਖ ਰੱਖਦੇ ਹੋਏ ਆਖਿਰ ਕਦੋਂ ਤੱਕ ਕੋਰੋਨਾ ਮਹਾਮਾਰੀ ਦਾ ਦੂਜਾ ਦੌਰ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਬਣ ਕੇ ਬੈਠਾ ਰਹੇਗਾ। ਇਸ ਲਈ ਮਿੱਤਰੋ! ਸਮੇਂ ਦੀ ਉਡੀਕ ਕਰੋ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣਾ ਕਰਦੇ ਹੋਏ ਕੋਰੋਨਾ ਤੋਂ ਆਪਣਾ ਬਚਾਅ ਕਰੋ ਕਿਉਂਕਿ ਬਚਾਅ ਵਿਚ ਹੀ ਬਚਾਅ ਹੈ।


Shyna

Content Editor

Related News