ਕੋਰੋਨਾ ਕਾਰਨ ਪਿੰਡ ਵਾਲਿਆਂ ਵਲੋਂ ਲਾਏ ਨਾਕੇ 'ਤੇ ਫਸਿਆ ਪੁਲਸ ਮੁਲਾਜ਼ਮ, ਸਾਹਮਣੇ ਆਈ ਕਰਤੂਤ

Sunday, Apr 05, 2020 - 05:57 PM (IST)

ਕੋਰੋਨਾ ਕਾਰਨ ਪਿੰਡ ਵਾਲਿਆਂ ਵਲੋਂ ਲਾਏ ਨਾਕੇ 'ਤੇ ਫਸਿਆ ਪੁਲਸ ਮੁਲਾਜ਼ਮ, ਸਾਹਮਣੇ ਆਈ ਕਰਤੂਤ

ਮੋਗਾ (ਗੋਪੀ ਰਾਊਕੇ) : ਕੋਰੋਨਾ ਆਫਤ ਦਰਮਿਆਨ ਜਿੱਥੇ ਪੰਜਾਬ ਪੁਲਸ ਦੇ ਕਈ ਮੁਲਾਜ਼ਮ ਸ਼ਲਾਘਾਯੋਗ ਸੇਵਾਵਾਂ ਨਿਭਾਅ ਰਹੇ ਹਨ, ਉਥੇ ਹੀ ਕੁਝ ਮੁਲਾਜ਼ਮ ਅਜਿਹੇ ਵੀ ਹਨ ਜੋ ਪੰਜਾਬ ਪੁਲਸ ਦੀ ਵਰਦੀ 'ਤੇ ਧੱਬਾ ਲਗਾ ਰਹੇ ਹਨ। ਅਜਿਹਾ ਹੀ ਮਾਮਲਾ ਮੋਗਾ ਦੇ ਪਿੰਡ ਬੁੱਕਣ ਵਾਲਾ ਦਾ ਸਾਹਮਣੇ ਆਇਆ ਹੈ। ਦਰਅਸਲ ਪਿੰਡ ਬੁੱਕਣ ਵਾਲਾ ਦੇ ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਪਿੰਡ ਦੇ ਬਹਾਰ ਨਾਕਾ ਲਗਾਇਆ ਹੋਇਆ ਸੀ ਅਤੇ ਪਿੰਡ ਵਿਚ ਆਉਣ-ਜਾਣ 'ਤੇ ਪਾਬੰਦੀ ਲਗਾਈ ਸੀ। ਇਸ ਦੌਰਾਨ ਨਾਕੇ 'ਤੇ ਖੜ੍ਹੇ ਪਿੰਡ ਦੇ ਨੌਜਵਾਨਾ ਨੇ ਨਸ਼ਾ ਤਸਕਰਾਂ 'ਤੇ ਵੀ ਤਿੱਖੀ ਨਜ਼ਰ ਰੱਖੀ ਹੋਈ ਸੀ। ਐਤਵਾਰ ਨੂੰ ਜਦੋਂ ਨਾਕੇ 'ਤੇ ਇਕ ਪੁਲਸ ਮੁਲਾਜ਼ਮ ਆਇਆ ਅਤੇ ਜਦੋਂ ਪਿੰਡ ਵਾਲਿਆਂ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਚਿੱਟੇ ਦੀਆਂ ਪੁੜੀਆਂ ਬਰਾਮਦ ਹੋਈਆਂ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਚੱਲਦੇ ਅੰਮ੍ਰਿਤਸਰ ਪ੍ਰਸ਼ਾਸਨ ਦਾ ਵੱਡਾ ਫੈਸਲਾ, 63 ਇਲਾਕੇ ਪੂਰੀ ਤਰ੍ਹਾਂ ਸੀਲ

PunjabKesari

ਇਸ ਦੌਰਾਨ ਪਿੰਡ ਵਾਲਿਆਂ ਨੇ ਉਕਤ ਮੁਲਾਜ਼ਮ ਨੂੰ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਨਰਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਾਰ-ਵਾਰ ਪੁਲਸ ਅਧਿਕਾਰੀ ਨੂੰ ਪਿੰਡ ਵਿਚ ਨਸ਼ੇ ਦੀ ਸਪਲਾਈ ਸੰਬੰਧੀ ਸੂਚਿਤ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਕਾਰਵਾਈ ਨਹੀਂ ਹੁੰਦੀ ਜਿਸ ਕਾਰਨ ਨੌਜਵਾਨ ਨਸ਼ੇ ਦੇ ਲਪੇਟ ਵਿਚ ਆ ਰਹੇ ਹਨ। 

ਇਹ ਵੀ ਪੜ੍ਹੋ : ਬਰਨਾਲਾ ''ਚ ਕੋਰੋਨਾ ਵਾਇਰਸ ਦੀ ਐਂਟਰੀ, 42 ਸਾਲਾ ਮਹਿਲਾ ਦੀ ਰਿਪੋਰਟ ਆਈ ਪਾਜ਼ੇਟਿਵ    

PunjabKesari

ਇਸ ਸੰਬੰਧੀ ਜਦੋਂ ਥਾਣਾ ਮੁੱਖੀ ਕਰਮਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿਚ ਹੈ ਅਤੇ ਉਕਤ ਮੁਲਾਜ਼ਮ ਨੂੰ ਹਿਰਾਸਤ ਵਿਚ ਲੈਣ ਲਈ ਪੁਲਸ ਭੇਜੀ ਗਈ ਹੈ, ਉੱਕਤ ਮੁਲਾਜ਼ਮ ਤੋਂ ਪੁੱਛਗਿੱਛ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਹੋਰਨਾ ਲੋਕਾਂ ਵਾਂਗ ਆਪਣੇ ਮੁਲਾਜ਼ਮ 'ਤੇ ਮਾਮਲਾ ਦਰਜ ਕਰਦੀ ਹੈ ਜਾਂ ਫਿਰ ਅਸਰ ਰਸੂਖ ਕਾਰਨ ਉਸ ਨੂੰ ਖਾਨਾ ਪੂਰਤੀ ਤੋਂ ਬਾਅਦ ਛੱਡ ਦਿੰਦੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਤੋਂ ਬਾਅਦ ਹੁਣ ਅੰਮ੍ਰਿਤਸਰ ਬਣ ਰਹੀ ਪਾਜ਼ੇਟਿਵ ਮਰੀਜ਼ਾਂ ਦੀ ਚੇਨ


author

Gurminder Singh

Content Editor

Related News