ਚੰਡੀਗੜ੍ਹ : ''ਕੋਰੋਨਾ'' ਦੀ ਵੈਕਸੀਨ ਦਾ ਟ੍ਰਾਇਲ ਕਰੇਗਾ ਪੀ. ਜੀ. ਆਈ.

04/22/2020 8:13:01 PM

ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ਜਲਦੀ ਹੀ ਕੋਵਿਡ-19 ਦੀ ਰੋਕਥਾਮ ਲਈ ਬਣਾਈ ਗਈ ਨਵੀਂ ਡਰੱਗ ਦਾ ਟ੍ਰਾਇਲ ਸ਼ੁਰੂ ਕਰਨ ਜਾ ਰਿਹਾ ਹੈ। ਪੀ. ਜੀ. ਆਈ. ਦੇ ਨਾਲ ਦੇਸ਼ ਦੇ ਮੁੱਖ ਮੈਡੀਕਲ ਸੰਸਥਾਨ ਜਿਵੇਂ ਕਿ ਏਮਜ਼ ਭੋਪਾਲ, ਏਮਜ਼ ਦਿੱਲੀ ਆਪਣਾ ਯੋਗਦਾਨ ਦੇ ਰਹੇ ਹਨ। ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤਰਾਮ ਨੇ ਦੱਸਿਆ ਕਿ ਡਰੱਗ ਦੇ ਟ੍ਰਾਇਲ ਨੂੰ ਲੈ ਕੇ ਐਥੀਕਲ ਕਮੇਟੀ ਨਾਲ ਗੱਲ ਚੱਲ ਰਹੀ ਹੈ, ਜੋ ਆਖਰੀ ਦੌਰ 'ਤੇ ਹੈ ਅਤੇ ਕਲੀਅਰੈਂਸ ਮਿਲਦੇ ਹੀ ਟ੍ਰਾਇਲ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਫੈਲੀ ਦਹਿਸ਼ਤ, ਸੜਕਾਂ 'ਤੇ ਸੁੱਟੇ ਮਿਲੇ 500 ਤੇ 100 ਦੇ ਨੋਟ

ਲਈ ਸੀ. ਐਸ. ਆਈ. ਆਰ. ਦਾ ਵੀ ਯੋਗਦਾਨ ਲਿਆ ਜਾ ਰਿਹਾ ਹੈ। ਵੈਕਸੀਨ ਪਹਿਲਾਂ ਆਪਣੇ ਪਹਿਲੇ ਪੱਧਰ 'ਚੋਂ ਲੰਘ ਚੁੱਕੀ ਹੈ, ਜਿਸ ਦੇ ਨਤੀਜੇ ਵਧੀਆ ਰਹੇ ਹਨ। ਕਲੀਨਿਕਲ ਟ੍ਰਾਇਲ ਨੂੰ ਤਿੰਨ ਪੱਧਰਾਂ 'ਚ ਪੂਰਾ ਕੀਤਾ ਜਾਵੇਗਾ। ਟ੍ਰਾਇਲ ਦਾ ਮਕਸਦ ਕੋਰੋਨਾ ਮਰੀਜ਼ ਨੂੰ ਲਗਾਤਾਰ ਇਲਾਜ 'ਚ ਐਮ. ਡਬਲਿਊ. ਵੈਕਸੀਨ ਦੇ ਅਸਰ ਦਾ ਅਧਿਐਨ ਕਰਨਾ ਹੈ। ਟ੍ਰਾਇਲ 'ਚ ਕੋਰੋਨਾ ਵਾਇਰਸ ਦੇ ਗੰਭੀਰ ਮਰੀਜ਼ਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਵੈਕਸੀਨ ਨੂੰ ਭਾਰਤੀ ਵਿਗਿਆਨੀਆਂ ਨੇ 1996 'ਚ ਬਣਾਇਆ ਸੀ। ਇਸ ਦਾ ਇਸਤੇਮਾਲ ਕੋਹੜ ਰੋਹ ਤੋਂ ਬਚਾਅ ਲਈ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ ਖੰਘ, ਜ਼ੁਕਾਮ ਤੇ ਬੁਖਾਰ ਦੀ ਦਵਾਈ
ਹ ਵੀ ਪੜ੍ਹੋ : ਕੋਰੋਨਾ ਦੇ ਕਰਫਿਊ ਦੌਰਾਨ ਬੇਕਾਬੂ ਹੋਈ ਭੀੜ, 3 ਦਿਨਾਂ ਲਈ ਸਬਜ਼ੀ ਮੰਡੀਆਂ ਬੰਦ


Babita

Content Editor

Related News