ਇਸ ਤਰੀਕੇ ਨਾਲ ਸੋਧਿਆ ਜਾਵੇਗਾ ਕੋਰੋਨਾ ਮਰੀਜ਼ਾਂ ਤੇ ਸ਼ੱਕੀਆਂ'' ਦੇ ਘਰਾਂ ਦਾ ''ਕੂੜਾ''

Tuesday, Mar 24, 2020 - 01:21 PM (IST)

ਇਸ ਤਰੀਕੇ ਨਾਲ ਸੋਧਿਆ ਜਾਵੇਗਾ ਕੋਰੋਨਾ ਮਰੀਜ਼ਾਂ ਤੇ ਸ਼ੱਕੀਆਂ'' ਦੇ ਘਰਾਂ ਦਾ ''ਕੂੜਾ''

ਲੁਧਿਆਣਾ (ਹਿਤੇਸ਼) : ਨਗਰ ਨਿਗਮ ਚਾਹੇ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਲੋਕਾਂ ਵੱਲ੍ਹੋਂ ਲਾਏ ਜਾ ਰਹੇ ਸਰਜੀਕਲ ਮਾਸਕ ਨੂੰ ਵਰਤ ਕੇ ਕੂੜੇ 'ਚ ਆਉਣ ਤੇ ਬਾਇਓ ਮੈਡੀਕਲ ਵੇਸਟ ਦੀ ਕੈਟਾਗਿਰੀ 'ਚ ਸ਼ਾਮਲ ਕਰਨ ਦਾ ਫੇਸਲਾ ਨਹੀਂ ਲੈ ਸਕਿਆ ਹੈ। ਪਰ ਕੇਂਦਰ ਸਰਕਾਰ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ ਤਹਿਤ ਉਸ ਕੂੜੇ ਲਈ ਗਾਈਡਲਾਈਨਜ਼ ਤੈਅ ਕਰ ਦਿੱਤੀ ਹੈ, ਜੋ ਕੋਰੋਨਾ ਦੇ ਮਰੀਜ਼ਾਂ ਜਾਂ ਸ਼ੱਕੀਆਂ ਦੇ ਘਰਾਂ ਤੋਂ ਨਿਕਲ ਰਿਹਾ ਹੈ। ਇਸ ਸਬੰਧੀ ਨਿਰਦੇਸ਼ ਕਮਿਸ਼ਨਰ ਕੇ.ਪੀ ਬਰਾੜ ਵੱਲੋਂ ਨਗਰ ਨਿਗਮ ਸਟਾਫ ਨੂੰ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ ਕੋਰੋਨਾ ਦੇ ਮਰੀਜ਼ਾਂ ਅਤੇ ਸ਼ੱਕੀਆਂ ਦੇ ਘਰਾਂ ਵਿੱਚੋਂ ਨਿਕਲਣ ਵਾਲੇ ਕੂੜੇ ਨੂੰ ਵੱਖਰੇ ਰੰਗ ਦੇ ਲਿਫਾਫੇ ਵਿਚ ਪਾ ਕੇ ਰੱਖਿਆ ਜਾਵੇਗਾ ਅਤੇ ਇਸ ਦੀ ਕੁਲੈਕਸ਼ਨ ਅਤੇ ਲਿਫਟਿੰਗ ਲਈ ਵੱਖਰੀਆਂ ਗੱਡੀਆਂ ਲਾਈਆਂ ਜਾਣਗੀਆਂ। ਉਸ ਤੋਂ ਬਾਅਦ ਡੰਪ ਉੱਤੇ ਇਸ ਕੂੜੇ ਦੀ ਪ੍ਰੋਸੈਸਿੰਗ ਇਨਸਿਨਰੇਸ਼ਨ ਰਾਹੀਂ ਹੋਵੇਗੀ। ਇਸ ਕੰਮ 'ਚ ਲਾਏ ਗਏ ਮੁਲਾਜ਼ਮਾਂ ਨੂੰ ਸਪੈਸ਼ਲ ਟ੍ਰੇਨਿੰਗ ਨਾਲ ਸੁਰੱਖਿਆ ਯੰਤਰ ਦੇਣ ਲਈ ਵੀ ਕਿਹਾ ਗਿਆ ਹੈ।
ਸਫਾਈ ਵਿਵਸਥਾ ਨੂੰ ਲੈ ਕੇ ਕਮਿਸ਼ਨਰ ਨੇ ਦਿੱਤੇ ਹਨ ਨਿਰਦੇਸ਼
ਸੌ ਫੀਸਦੀ ਹੋਵੇਗਾ ਰੋਡ ਸਵੀਪਿੰਗ ਦਾ ਕੰਮ
ਕੂੜੇ ਦੀ ਡੋਰ ਟੂ ਡੋਰ ਕਲੈਕਸ਼ਨ ਅਤੇ ਛਾਂਟੀ ਦਾ ਕੰਮ ਵੀ ਪਹਿਲਾਂ ਵਾਂਗ ਜਾਰੀ ਰਹੇਗਾ।
ਏ-ਟੂ-ਜ਼ੈੱਡ ਕੰਪਨੀ ਨੂੰ ਕਰਨੀ ਪਵੇਗੀ 100 ਫੀਸਦੀ ਕੂੜੇ ਦੀ ਲਿਫਟਿੰਗ


author

Babita

Content Editor

Related News