ਕੋਰੋਨਾ ਦੀ ਮਾਰ: ਭੋਗਪੁਰ ''ਚ ਅਖਬਾਰ ਦੀ ਸਪਲਾਈ ਹੋਈ ਠੱਪ

03/26/2020 2:36:31 PM

ਭੋਗਪੁਰ (ਰਾਣਾ)— ਕੋਰੋਨਾ ਵਾਇਰਸ ਕਾਰਨ ਬਣੇ ਡਰ ਦੇ ਮਾਹੌਲ ਦੇ ਚਲਦਿਆਂ ਅੱਜ ਭੋਗਪੁਰ 'ਚ ਸਾਰੀਆਂ ਅਖਬਾਰਾਂ ਦੀ ਸਪਲਾਈ ਠਪ ਹੋ ਕੇ ਰਹਿ ਗਈ ਹੈ। ਇਸ ਸਬੰਧੀ ਇਕ ਨਿਊਜ਼ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਅਖਬਾਰਾਂ ਦੇ ਪਾਠਕ ਘਬਰਾਏ ਹੋਏ ਬਨ ਕਿ ਕਿਤੇ ਅਖਬਾਰਾਂ ਨਾਲ ਕੋਰੋਨਾ ਵਾਇਰਸ ਉਨ੍ਹਾਂ ਦੇ ਘਰ ਤੱਕ ਨਾ ਪਹੁੰਚ ਜਾਵੇ। ਇਸ ਦੇ ਚਲਦਿਆਂ ਲੋਕ ਅਖਬਾਰ ਲੈਣ ਤੋਂ ਮਨ੍ਹਾ ਕਰ ਰਹੇ ਹਨ, ਜਿਸ ਕਰਕੇ ਅੱਜ ਇਲਾਕੇ 'ਚ ਅਖਬਾਰ ਨਹੀਂ ਵੰਡੀ ਗਈ। ਹੁਣ ਅਖਬਾਰਾਂ ਦੀ ਸਪਲਾਈ ਮਾਹੌਲ ਸਹੀ ਹੋਣ ਤੱਕ ਰੋਕ ਦਿੱਤੀ ਗਈ ਹੈ। ਜਿਵੇਂ ਹੀ ਮਾਹੌਲ ਸਹੀ ਹੋਵੇਗਾ ਤਾਂ ਅਖਬਾਰਾਂ ਦੀ ਸਪਲਾਈ ਤੁਰੰਤ ਚਾਲੂ ਕਰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: ਕਰਫਿਊ ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਮਕਸੂਦਾਂ ਸਬਜ਼ੀ ਮੰਡੀ 'ਚ ਮਚੀ ਹਫੜਾ-ਦਫੜੀ (ਤਸਵੀਰਾਂ)

ਅਖਬਾਰਾਂ ਨਾਲ ਨਹੀਂ ਫੈਲਦਾ ਕੋਰੋਨਾ ਵਾਇਰਸ 
ਹਾਲਾਂਕਿ ਅਖਬਾਰ ਮਾਹਿਰ ਵਾਰ-ਵਾਰ ਇਹ ਕਹਿ ਚੁੱਕੇ ਹਨ ਕਿ ਅਖਬਾਰਾਂ ਦੇ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ ਹੈ ਕਿਉਂਕਿ ਅਖਬਾਰ ਪਾਠਕਾਂ ਤੱਕ ਪਹੁੰਚਾਉਣ 'ਚ ਲੰਬਾ ਸਮਾਂ ਲੱਗਦਾ ਹੈ ਅਤੇ ਇਸ ਨਾਲ ਵਾਇਰਸ ਫੈਲਣ ਦੀ ਸੰਭਾਵਨਾ ਨਹੀਂ ਰਹਿੰਦੀ ਪਰ ਅਜਿਹੀਆਂ ਅਫਵਾਹਾਂ ਨਾਲ ਪਾਠਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। 
ਇਹ ਵੀ ਪੜ੍ਹੋ: ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ

ਇਥੇ ਦੱਸ ਦੇਈਏ ਕਿ ਕੱਲ੍ਹ ਤੱਕ ਪੰਜਾਬ ਦੇ 30 ਮਾਮਲੇ ਪਾਜ਼ੀਟਿਵ ਸਨ ਅਤੇ ਲੁਧਿਆਣਾ ਅਤੇ ਜਲੰਧਰ 'ਚੋਂ 1-1 ਮਾਮਲਾ ਸਾਹਮਣੇ ਆਉਣ ਤੋਂ ਬਾਅਦ 32 ਕੇਸ ਪੰਜਾਬ 'ਚ ਪਾਜ਼ੀਟਿਵ ਹੋ ਗਏ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਨ੍ਹਾਂ 'ਚ ਸਭ ਤੋਂ ਵੱਧ ਨਵਾਂਸ਼ਹਿਰ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ 18, ਐੱਸ. ਏ. ਐੱਸ. ਨਗਰ (ਮੋਹਾਲੀ) ਦੇ 5, ਹੁਸ਼ਿਆਰਪੁਰ ਦੇ 3, ਜਲੰਧਰ ਦੇ 4, ਲੁਧਿਆਣਾ 1 ਅਤੇ ਅੰਮ੍ਰਿਤਸਰ ਦਾ 1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ 'ਚ ਹੁਣ ਤੱਕ 488 ਸ਼ੱਕੀ ਕੇਸਾਂ ਦੀ ਰਿਪੋਰਟ ਸਾਹਮਣੇ ਆਈ ਹੈ। ਇਨ੍ਹਾਂ 'ਚੋਂ 228 ਦੀ ਰਿਪੋਰਟ ਨੈਗੇਟਿਵ ਆਈ ਹੈ, 229 ਦੀ ਰਿਪੋਰਟ ਦਾ ਇੰਤਜ਼ਾਰ ਹੈ। ਹਸਪਤਾਲਾਂ 'ਚ ਭਰਤੀ ਪਾਜ਼ੇਟਿਵ ਮਰੀਜ਼ਾਂ ਦੀ ਹਾਲਤ ਵੀ ਸਥਿਰ ਹੈ।
ਇਹ ਵੀ ਪੜ੍ਹੋ: ਜਲੰਧਰ ਪੁੱਜਿਆ ਕੋਰੋਨਾ ਵਾਇਰਸ, 70 ਸਾਲਾ ਔਰਤ ਦਾ ਟੈਸਟ ਪਾਜ਼ੇਟਿਵ​​​​​​​


shivani attri

Content Editor

Related News