'ਕਰਫਿਊ' ਦੀ ਉੱਡੀ ਅਫਵਾਹ 'ਤੇ ਜਲੰਧਰ ਦੇ ਡੀ. ਸੀ. ਦਾ ਵੱਡਾ ਬਿਆਨ (ਵੀਡੀਓ)

Friday, Mar 20, 2020 - 07:25 PM (IST)

ਜਲੰਧਰ (ਚੋਪੜਾ)— ਜਲੰਧਰ ਵਾਸੀਆਂ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅਪੀਲ ਕੀਤੀ ਕਿ ਬਹੁਤ ਸਾਰੇ ਅਸਮਾਜਿਕ ਅਨਸਰ ਆਉਣ ਵਾਲੇ ਦਿਨਾਂ 'ਚ ਕਰਫਿਊ ਲੱਗਣ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਕਿੱਲਤ ਹੋਣ ਦੀਆਂ ਅਫਵਾਹਾਂ ਫੈਲਾਅ ਰਹੇ ਹਨ।

PunjabKesari

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਆਪਣੇ ਸੰਬੋਧਨ 'ਚ 'ਸੈਲਫ ਡਿਸਪਲਿਨ' ਲਈ ਜਨਤਕ ਕਰਫਿਊ ਦੀ ਗੱਲ ਕੀਤੀ ਸੀ, ਉਹ ਵੀ ਸਿਰਫ ਐਤਵਾਰ ਵਾਲੇ ਦਿਨ ਦੇ ਲਈ। ਇਹ ਕਰਫਿਊ ਸਰਕਾਰ ਵੱਲੋਂ ਜਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਨਹੀਂ ਲਾਗੂ ਕੀਤਾ ਜਾਣਾ ਸੀ ਸਗੋਂ ਇਹ ਪ੍ਰਧਾਨ ਮੰਤਰੀ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਜਨਤਾ ਨੂੰ ਕੀਤੀ ਗਈ ਅਪੀਲ ਸੀ ਪਰ ਇਸ ਦਾ ਫਾਇਦਾ ਉਠਾ ਕੇ ਕਈ ਲੋਕਾਂ ਨੇ ਅਫਵਾਹ ਫੈਲਾਅ ਦਿੱਤੀ ਕਿ ਆਉਣ ਵਾਲੇ 10 ਦਿਨਾਂ ਦੇ ਲਈ ਕਰਫਿਊ ਲੱਗਣ ਵਾਲਾ ਹੈ, ਜਿਸ ਨਾਲ ਖਾਧ ਪਦਾਰਥਾਂ ਅਤੇ ਹੋਰ ਚੀਜ਼ਾਂ ਦੀ ਕਿੱਲਤ ਹੋ ਜਾਵੇਗੀ।

ਇਹ ਵੀ ਪੜ੍ਹੋ : ਫਗਵਾੜਾ 'ਚ ਸ਼ੱਕੀ ਮਰੀਜ਼ ਦੀ ਮੌਤ, ਕੋਰੋਨਾ ਵਾਇਰਸ ਹੋਣ ਦਾ ਖਦਸ਼ਾ

PunjabKesari

ਡੀ. ਸੀ. ਨੇ ਦਿਵਾਇਆ ਭਰੋਸਾ, ਜ਼ਿਲੇ 'ਚ ਦੁੱਧ, ਸਬਜ਼ੀਆਂ, ਅਨਾਜ ਸਣੇ ਹੋਰ ਕਿਸੇ ਚੀਜ਼ ਦੀ ਨਹੀਂ ਕਿੱਲਤ ਆਵੇਗੀ
ਅਫਵਾਹ ਤੋਂ ਡਰੇ ਲੋਕ ਬਾਜ਼ਾਰਾਂ 'ਚ ਜਾ ਕੇ ਮਹਿੰਗੇ ਰੇਟਾਂ 'ਤੇ ਸਾਮਾਨ ਖਰੀਦ ਰਹੇ ਹਨ। ਇਸ ਨਾਲ ਬਾਜ਼ਾਰਾਂ ਵਿਚ ਸੈਂਕੜੇ ਲੋਕਾਂ ਦੇ ਇਕੱਠੇ ਹੋਣ ਦੇ ਕਾਰਣ ਵਾਇਰਸ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਜੇਕਰ ਡਰ ਦੇ ਵਾਤਾਵਰਣ ਵਿਚ ਲੋਕ ਬਾਜ਼ਾਰ ਜਾ ਕੇ ਖਰੀਦਦਾਰੀ ਕਰਦੇ ਹਨ ਤਾਂ ਅਸਮਾਜਿਕ ਅਨਸਰਾਂ ਨੂੰ ਵੀ ਚੀਜ਼ਾਂ ਦੇ ਰੇਟ ਵਧਾਉਣ ਦਾ ਮੌਕਾ ਮਿਲ ਜਾਂਦਾ ਹੈ।

ਇਹ ਵੀ ਪੜ੍ਹੋ :ਜਲੰਧਰ: ਸੋਸ਼ਲ ਮੀਡੀਆ 'ਤੇ ਗਲਤ ਅਫਵਾਹਾਂ ਉੱਡਣ ਨਾਲ ਬੱਸ ਸਟੈਂਡ 'ਚ ਪੱਸਰਿਆ ਸੰਨਾਟਾ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਕੋਰੋਨਾ ਵਾਇਰਸ ਤੋਂ ਡਰਨ ਨਾ, ਕੇਵਲ ਇਸ ਬੀਮਾਰੀ ਦੇ ਫੈਲਣ ਤੋਂ ਰੋਕਣ ਦੀਆਂ ਸਾਵਧਾਨੀਆਂ ਵਰਤਣ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਜ਼ਿਲੇ ਵਿਚ ਦੁੱਧ, ਸਬਜ਼ੀਆਂ, ਅਨਾਜ ਕਿਸੇ ਚੀਜ਼ ਦੀ ਨਾ ਤਾਂ ਕੋਈ ਕਿੱਲਤ ਹੈ ਅਤੇ ਨਾ ਹੀ ਕੋਈ ਕਿੱਲਤ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਨੇੜਲੇ ਭਵਿੱਖ ਵਿਚ ਜ਼ਿਲੇ ਵਿਚ ਕਰਫਿਊ ਲਗਾਉਣ ਦਾ ਕੋਈ ਵੀ ਇਰਾਦਾ ਨਹੀਂ ਹੈ।

ਇਹ ਵੀ ਪੜ੍ਹੋ : ਜਨਮ ਪ੍ਰਮਾਣ ਪੱਤਰ ਮੇਰੇ ਕੋਲ ਵੀ ਨਹੀਂ, ਨਾ ਹੀ ਅੱਧਾ ਪੰਜਾਬ ਪੇਸ਼ ਕਰ ਸਕਦੈ : ਕੈਪਟਨ
ਇਹ ਵੀ ਪੜ੍ਹੋ : ਕੋਰੋਨਾ : 119 ਲੋਕਾਂ ਦੇ ਸੰਪਰਕ 'ਚ ਆਈ ਇੰਗਲੈਂਡ ਤੋਂ ਪਰਤੀ ਕੁੜੀ, ਸਭ ਨੂੰ ਲੱਭ ਰਿਹੈ ਪ੍ਰਸ਼ਾਸਨ


author

shivani attri

Content Editor

Related News