ਜਲੰਧਰ: ਕਰਫਿਊ ਦੌਰਾਨ ਦਿਲਕੁਸ਼ਾ ਮਾਰਕੀਟ 'ਚ ਪੂਰੀ ਤਰ੍ਹਾਂ ਲਾਗੂ ਹੋਇਆ ਸੋਸ਼ਲ ਡਿਸਟੈਂਸ (ਤਸਵੀਰਾਂ)

Thursday, Apr 02, 2020 - 12:51 PM (IST)

ਜਲੰਧਰ: ਕਰਫਿਊ ਦੌਰਾਨ ਦਿਲਕੁਸ਼ਾ ਮਾਰਕੀਟ 'ਚ ਪੂਰੀ ਤਰ੍ਹਾਂ ਲਾਗੂ ਹੋਇਆ ਸੋਸ਼ਲ ਡਿਸਟੈਂਸ (ਤਸਵੀਰਾਂ)

ਜਲੰਧਰ (ਪੁਨੀਤ)— ਦਿਲਕੁਸ਼ਾ ਮਾਰਕੀਟ 'ਚ ਆਉਣ ਵਾਲੇ ਲੋਕਾਂ ਵੱਲੋਂ ਤੋੜੇ ਜਾ ਰਹੇ ਨਿਯਮਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖਤੀ 'ਚ ਬੁੱਧਵਾਰ ਪਹਿਲੇ ਦਿਨ ਦਿਲਕੁਸ਼ਾ ਮਾਰਕੀਟ 'ਚ ਸੋਸ਼ਲ ਡਿਸਟੈਂਸ ਪੂਰੀ ਤਰ੍ਹਾਂ ਲਾਗੂ ਹੋਇਆ, ਜੋ ਕਿ ਕੋਰੋਨਾ ਵਾਇਰਸ ਖਿਲਾਫ ਅਪਣਾਈ ਜਾ ਰਹੀ ਚੌਕਸੀ 'ਚ ਸਭ ਤੋਂ ਜ਼ਰੂਰੀ ਹੈ। ਇਸ ਲਈ ਪੁਲਸ ਅਤੇ ਪ੍ਰਸ਼ਾਸਨ ਸ਼ਾਬਾਸ਼ੀ ਦਾ ਹੱਕਦਾਰ ਬਣਦਾ ਹੈ ਕਿਉਂਕਿ ਐਮਰਜੈਂਸੀ ਦੀ ਇਸ ਘੜੀ 'ਚ ਸਮਾਜ ਨੂੰ ਬਚਾਉਣ ਲਈ ਦੂਰੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ: ਕੈਪਟਨ ਨੂੰ ਪਠਲਾਵਾ ਵਾਸੀਆਂ ਨੇ ਲਿਖੀ ਚਿੱਠੀ, ਸਾਂਝੀਆਂ ਕੀਤੀਆਂ ਬਲਦੇਵ ਸਿੰਘ ਬਾਰੇ ਅਹਿਮ ਗੱਲਾਂ

PunjabKesari

ਦੇਖਣ 'ਚ ਆਇਆ ਕਿ ਨਿਯਮ ਤੋੜ ਕੇ ਭੀੜ ਜਮ੍ਹਾ ਕਰਨ ਵਾਲੇ ਲੋਕਾਂ ਨੂੰ ਪੁਲਸ ਪ੍ਰਸ਼ਾਸਨ ਨੇ ਇਕੱਠਾ ਨਹੀਂ ਹੋਣ ਦਿੱਤਾ। ਇਸ ਦੌਰਾਨ ਸਿਰਫ ਉਨ੍ਹਾਂ ਲੋਕਾਂ ਨੂੰ ਦਿਲਕੁਸ਼ਾ ਮਾਰਕੀਟ ਅਤੇ ਆਲੇ-ਦੁਆਲੇ ਦੀਆਂ ਰਿਟੇਲ ਦੁਕਾਨਾਂ ਕੋਲ ਜਾਣ ਦਿੱਤਾ ਗਿਆ ਜਿਨ੍ਹਾਂ ਕੋਲ ਦਵਾਈ ਦੀ ਪਰਚੀ ਮੌਜੂਦ ਰਹੀ। ਜਿੱਥੇ ਇਕ ਪਾਸੇ ਪੁਲਸ ਭਾਰੀ ਗਿਣਤੀ 'ਚ ਮੌਜੂਦ ਰਹੀ ਉਥੇ ਸੀ. ਆਰ. ਪੀ. ਐੈੱਫ. ਦੀ ਤਾਇਨਾਤੀ ਕਾਰਣ ਸਖਤੀ ਬਹੁਤ ਵਧ ਗਈ।

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਵੱਲੋਂ ਕੋਰੋਨਾ ਸਬੰਧੀ ਗਾਏ ਗਾਣੇ ਦੇ ਕੈਪਟਨ ਵੀ ਹੋਏ ਫੈਨ, ਕੀਤੀ ਰੱਜ ਕੇ ਤਾਰੀਫ (ਵੀਡੀਓ)

ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਗੜ੍ਹਸ਼ੰਕਰ 'ਚੋਂ ਫਿਰ ਪਾਜ਼ੀਟਿਵ ਕੇਸ ਆਇਆ ਸਾਹਮਣੇ

PunjabKesari

ਕੰਪਨੀ ਬਾਗ ਚੌਕ ਕੋਲ ਦਵਾਈ ਦੀਆਂ ਰਿਟੇਲ ਦੁਕਾਨਾਂ 'ਤੇ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਦੂਰੀ ਬਣਾ ਕੇ ਖੜ੍ਹੇ ਕਰਨ ਲਈ ਗੋਲੇ ਬਣਾਏ ਗਏ, ਇਸ ਦੌਰਾਨ ਲੋਕ ਕਈ ਫੁੱਟ ਦੀ ਦੂਰੀ ਬਣਾ ਕੇ ਕ੍ਰਮਵਾਰ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕਰਫਿਊ ਦੀ ਪਾਲਣਾ ਨਿਯਮਾਂ ਮੁਤਾਬਕ ਹੁੰਦੀ ਰਹੀ।

ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਹਰਭਜਨ ਦਾ ਇਕੱਲੇ ਪੁੱਤ ਨੇ ਕੀਤਾ ਸਸਕਾਰ, ਸ਼ਮਸ਼ਾਨ ਘਾਟ 'ਚ ਨਹੀਂ ਪੁੱਜਾ ਪਰਿਵਾਰ

ਇਹ ਵੀ ਪੜ੍ਹੋ:  DGP ਦਿਨਕਰ ਗੁਪਤਾ ਨੇ ਟਵਿੱਟਰ ਹੈਂਡਲ ਤੋਂ ਡਿਲੀਟ ਕੀਤਾ ਸਿੱਧੂ ਮੂਸੇਵਾਲਾ ਦਾ ਵਿਵਾਦਤ ਗਾਣਾ

PunjabKesari

ਮਾਰਕੀਟ ਵੱਲ ਆਉਣ ਵਾਲੇ ਮੁੱਖ ਰਾਹ ਕੱਲ ਹੀ ਬੰਦ ਕਰ ਦਿੱਤੇ ਗਏ ਸਨ ਪਰ ਬੁੱਧਵਾਰ ਗਲੀਆਂ ਵੱਲ ਹੋਣ ਵਾਲੀ ਐਂਟਰੀ 'ਤੇ ਵੀ ਪੁਲਸ ਵੱਲੋਂ ਬੈਰੀਕੇਡ ਲਾ ਕੇ ਕਿਸੇ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਦੌਰਾਨ ਵਾਹਨਾਂ ਨੂੰ ਮਾਰਕੀਟ ਕੋਲ ਪਾਰਕਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜੋ ਲੋਕ ਵਾਹਨਾਂ 'ਤੇ ਆ ਰਹੇ ਸਨ ਉਨ੍ਹਾਂ 'ਤੇ ਸਖਤੀ ਨਾਲ ਹੁਕਮ ਲਾਗੂ ਕੀਤੇ ਗਏ ਸਨ, ਜਿਸ ਕਾਰਣ ਲੋਕ ਮਾਰਕੀਟ ਤੋਂ ਕਾਫੀ ਦੂਰ ਆਪਣੇ ਵਾਹਨ ਲਾ ਕੇ ਪੈਦਲ ਮਾਰਕੀਟ 'ਚ ਜਾਂਦੇ ਨਜ਼ਰ ਆਏ।

ਇਹ ਵੀ ਪੜ੍ਹੋ​​​​​​​: ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ''ਤੇ ਆਧਾਰਿਤ ਫਿਲਮ ਆਨਲਾਈਨ ਹੋਈ ਵਾਇਰਲ

ਇਹ ਵੀ ਪੜ੍ਹੋ​​​​​​​: ਜਲੰਧਰ: ਹਨੇਰੇ 'ਚ ਰਹਿ ਰਹੀਆਂ ਨੇ ਇਹ ਭੈਣਾਂ, ਮਾਪੇ ਛੱਡ ਚਲੇ ਗਏ ਬਿਹਾਰ

PunjabKesari
ਲੋਕ ਖੁਦ ਦੂਰੀ ਬਣਾ ਕੇ ਰਹਿਣ, ਨਹੀਂ ਤਾਂ ਖਰਾਬ ਹੋ ਸਕਦੇ ਹਨ ਹਾਲਾਤ
ਦਿਲਕੁਸ਼ਾ ਮਾਰਕੀਟ 'ਚ ਤਾਂ ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਸੋਸ਼ਲ ਡਿਸਟੈਂਸ ਲਾਗੂ ਕਰਵਾ ਦਿੱਤਾ ਗਿਆ ਪਰ ਸ਼ਹਿਰ ਦੇ ਕਈ ਥਾਵਾਂ 'ਤੇ ਨਿਯਮਾਂ ਦੀ ਉਲੰਘਣਾ ਦੇਖੀ ਗਈ। ਇਸ ਦੌਰਾਨ ਦੇਖਣ 'ਚ ਆਇਆ ਕਿ ਲੋਕ ਖਾਣ ਦਾ ਸਾਮਾਨ ਲੈਣ ਲਈ ਲਾਈਨਾਂ 'ਚ ਲੱਗੇ ਸਨ ਪਰ ਉਨ੍ਹਾਂ 'ਚ ਅੱਧੇ ਫੁੱਟ ਦੀ ਵੀ ਦੂਰੀ ਨਹੀਂ ਸੀ। ਜ਼ਿਆਦਾਤਰ ਲੋਕਾਂ ਵੱਲੋਂ ਮਾਸਕ ਵੀ ਨਹੀਂ ਪਹਿਨੇ ਗਏ ਸਨ। ਅਧਿਕਾਰੀ ਕਹਿੰਦੇ ਹਨ ਕਿ ਆਫਤ ਦੀ ਇਸ ਘੜੀ ਤੋਂ ਬਚਣ ਲਈ ਲੋਕਾਂ ਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਪੁਲਸ ਨੂੰ ਹਰ ਜਗ੍ਹਾ ਤਾਇਨਾਤ ਕਰਨਾ ਸੰਭਵ ਨਹੀਂ ਹੈ। ਲੋਕ ਖੁਦ ਨੂੰ ਅਤੇ ਸਮਾਜ ਨੂੰ ਬਚਾਉਣ ਲਈ ਦੂਰੀ ਬਣਾ ਕੇ ਰਹਿਣ ਨਹੀਂ ਤਾਂ ਹਾਲਾਤ ਖਰਾਬ ਹੋ ਸਕਦੇ ਹਨ।

ਇਹ ਵੀ ਪੜ੍ਹੋ​​​​​​​: ਡੰਡਿਆਂ ਨਾਲ ਕੁੱਟਣ ਵਾਲੇ ਪੁਲਸ ਮੁਲਾਜ਼ਮ ਇਸ ASI ਤੋਂ ਸਿੱਖਣ ਸਬਕ, ਇੰਝ ਭਰ ਰਿਹੈ ਗਰੀਬਾਂ ਦਾ ਢਿੱਡ


author

shivani attri

Content Editor

Related News