ਕੋਰੋਨਾ ਵਾਇਰਸ : ਸੈਂਟਰਲ ਜੇਲ ’ਚ ਬੰਦ ਕੈਦੀਆਂ ਦੀਆਂ ਮੁਲਾਕਾਤਾਂ 31 ਮਾਰਚ ਤੱਕ ਬੰਦ

03/16/2020 3:34:14 PM

ਫਿਰੋਜ਼ਪੁਰ (ਕੁਮਾਰ) - ਕੋਰੋਨਾ ਵਾਇਰਸ ਦਾ ਕਹਿਰ ਦੇਸ਼ ’ਚ ਹੀ ਨਹੀਂ ਸਗੋਂ ਪੂਰੇ ਦੁਨੀਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਭਿਆਨਕ ਬੀਮਾਰੀ ਦੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਜਿੰਮ ਆਦਿ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕੋਰੋਨਾ ਵਾਇਰਸ ਦੇ ਚੱਲਦੇ ਜੇਲ ਪ੍ਰਸ਼ਾਸ਼ਨ ਨੇ ਕੇਂਦਰੀ ਜੇਲ ਫਿਰੋਜ਼ਪੁਰ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਮੁਲਾਕਾਤਾਂ ’ਤੇ 31 ਮਾਰਚ ਤੱਕ ਰੋਕ ਲਗਾ ਦਿੱਤੀ ਹੈ, ਪਰ ਉਨ੍ਹਾਂ ਦੇ ਪੈਸੇ ਜਮਾਂ ਕਰ ਲਏ ਜਾਣਗੇ। ਸੈਂਟਰਲ ਜੇਲ ਫਿਰੋਜ਼ਪੁਰ ਦੇ ਬਾਹਰ ਦਫਤਰ ਸੁਪਰਡੈਂਟ ਵਲੋਂ ਆਮ ਜਨਤਾ ਨੂੰ ਜਾਣਕਾਰੀ ਦੇ ਲਈ ਇਕ ਲਿਖਤੀ ਨੋਟਿਸ ਲਗਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਜੇਲ ’ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਰਿਸ਼ਤੇਦਾਰ ਅੱਜ ਜਦੋਂ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਫਿਰੋਜ਼ਪੁਰ ਜੇਲ ਪੁੱਜੇ ਤਾਂ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਲਾਕਾਤ ਕਰਨ ’ਤੇ 31 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ।

ਪੜ੍ਹੋ ਇਹ ਖਬਰ ਵੀ  -  ਕੋਰੋਨਾ ਦਾ ਕਹਿਰ : ਪੰਜਾਬ 'ਚ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ ਕਰਨ ਦੇ ਹੁਕਮ

ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਪਾਬੰਦੀ ਕੈਦੀਆਂ, ਹਵਾਲਾਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲਗਾਈ ਹੈ। ਉਨ੍ਹਾਂ ਨੂੰ ਇਸ ਕੰਮ ਵਿਚ ਜੇਲ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ। ਦੂਜੇ ਪਾਸੇ ਮੁਲਾਕਾਤ ’ਤੇ ਲਗਾਈ ਪਾਬੰਦੀ ਦਾ ਪਤਾ ਚੱਲਦੇ ਹੀ ਕੈਦੀਆਂ ਤੇ ਹਵਾਲਾਤੀਆਂ ਨਾਲ ਮੁਲਾਕਾਤ ਕਰਨ ਆਏ ਰਿਸ਼ਤੇਦਾਰ ਮਾਯੂਸ ਹੋ ਗਏ। ਜਿਨ੍ਹਾ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਜੇਲ ਪ੍ਰਸ਼ਾਸ਼ਨ ਨੇ ਉਨ੍ਹਾਂ ਦੀਆਂ ਮੁਲਾਕਾਤਾਂ ਨਹੀਂ ਕਰਵਾਈਆਂ ਅਤੇ ਕੈਦੀਆਂ, ਹਵਾਲਾਤੀਆਂ ਦੇ ਪੈਸੇ ਜਮਾਂ ਕਰ ਲਏ। ਜੇਲ ’ਚ ਆਏ ਸਾਰੇ ਲੋਕਾਂ ਨੂੰ ਬੇਵੱਸ ਤੇ ਮਾਯੂਸ ਹੋ ਕੇ ਵਾਪਸ ਆਪੋ-ਆਪਣੇ ਘਰ ਮੁੜਨਾ ਪਿਆ। 

ਪੜ੍ਹੋ ਇਹ ਖਬਰ ਵੀ  -  ਭਾਰਤ 'ਚ ਕੋਰੋਨਾ ਵਾਇਰਸ ਹੋ ਸਕਦੈ ਭਿਆਨਕ, ਅਗਲੇ 30 ਦਿਨ ਅਹਿਮ

 

 


rajwinder kaur

Content Editor

Related News