ਪੰਜਾਬ ''ਚ ਅਜੇ ਸਿਖਰ ''ਤੇ ਪਹੁੰਚੇਗੀ ''ਕੋਰੋਨਾ ਮਹਾਮਾਰੀ'', ਠੋਸ ਬੰਦੋਬਸਤਾਂ ਦੀ ਲੋੜ

Friday, Jun 12, 2020 - 11:06 AM (IST)

ਪੰਜਾਬ ''ਚ ਅਜੇ ਸਿਖਰ ''ਤੇ ਪਹੁੰਚੇਗੀ ''ਕੋਰੋਨਾ ਮਹਾਮਾਰੀ'', ਠੋਸ ਬੰਦੋਬਸਤਾਂ ਦੀ ਲੋੜ

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੂਰੇ ਸੂਬੇ 'ਚ ਤੜਥੱਲੀ ਮਚੀ ਹੋਈ ਹੈ। ਇਸ ਨੂੰ ਦੇਖਦੇ ਹੋਏ ਸਿਹਤ ਮਹਿਕਮੇ ਨੇ ਅੰਦਾਜ਼ਾ ਪੇਸ਼ ਕਰਦੇ ਹੋਏ ਦੱਸਿਆ ਕਿ ਹਾਲੇ ਸੂਬੇ ’ਚ ਇਸ ਮਹਾਮਾਰੀ ਦਾ ਫੈਲਾਅ ਹੋਵੇਗਾ ਅਤੇ ਇਹ ਸਿਖਰ 'ਤੇ ਪਹੁੰਚੇਗੀ, ਇਸ ਲਈ ਸੂਬਾ ਸਰਕਾਰ ਨੂੰ ਇਸ ਦੀ ਰੋਕਥਾਮ ਲਈ ਸਖਤ ਅਤੇ ਠੋਸ ਬੰਦੋਬਸਤ ਕਰਨ ਦੀ ਲੋੜ ਹੈ। ਮਿਸ਼ਨ ਫਤਹਿ ਤਹਿਤ ਟੈਸਟਿੰਗ ਵਧਾਉਣ ਅਤੇ ਛੇਤੀ ਤੋਂ ਛੇਤੀ ਮਰੀਜ਼ਾਂ ਦੀ ਪਛਾਣ ਕਰਨ ਨਾਲ ਹੀ ਇਸ ਸੰਕਟ ਨੂੰ ਟਾਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 75 ਲੱਖ ਦੇ ਪਾਰ, 4.20 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ

PunjabKesari

ਸਿਹਤ ਮਹਿਕਮੇ ਮੁਤਾਬਕ ਪੰਜਾਬ ’ਚ ਛੇਤੀ ਹੀ ਚਾਰ ਨਵੀਆਂ ਟੈਸਟਿੰਗ ਲੈਬ ਚਾਲੂ ਕੀਤੀਆਂ ਜਾਣਗੀਆਂ, ਉਥੇ ਹੀ ਅਗਲੇ ਇੱਕ ਮਹੀਨੇ ਦੌਰਾਨ ਟੈਸਟਿੰਗ ਦੁੱਗਣੀ ਕੀਤੀ ਜਾਵੇਗੀ। ਇਸ ਤਰ੍ਹਾਂ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਤੇ ਸਖਤ ਨਜ਼ਰ ਰੱਖੀ ਜਾਵੇਗੀ ਤਾਂ ਕਿ ਕੋਰੋਨਾ ਵਾਇਰਸ ਦੇ ਹਾਟ ਸਪਾਟ ਬਣਨ ਦਾ ਖ਼ਤਰਾ ਘੱਟ ਹੋਵੇ।

ਇਹ ਵੀ ਪੜ੍ਹੋ : ਫਿਰੋਜ਼ਪੁਰ ਕੇਂਦਰੀ ਜੇਲ੍ਹ ਸਵਾਲਾਂ ਦੇ ਘੇਰੇ 'ਚ, ਤਲਾਸ਼ੀ ਦੌਰਾਨ 2 ਮੋਬਾਇਲ ਬਰਾਮਦ
ਪੰਜਾਬ 'ਚ ਦੁਬਾਰਾ ਤਾਲਾਬੰਦੀ ਦਾ ਐਲਾਨ
ਪੰਜਾਬ ’ਚ ਇਕ ਵਾਰ ਫਿਰ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਹਫ਼ਤੇ ਦੇ ਆਖਰੀ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਸਿਰਫ ਈ-ਪਾਸ ਦੇ ਜ਼ਰੀਏ ਹੀ ਲੋਕਾਂ ਨੂੰ ਆਉਣ-ਜਾਣ ਦੀ ਛੋਟ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਪੰਜਾਬ ’ਚ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਕਾਰਨ ਲਿਆ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਾਪਸੀ ਲਈ ਪਾਸਵਾਨ ਨੂੰ ਲਿਖਿਆ ਪੱਤਰ
 


author

Babita

Content Editor

Related News