...ਤੇ ਹੁਣ ਅੰਮ੍ਰਿਤਸਰ ਪੁੱਜਾ ''ਕੋਰੋਨਾ ਵਾਇਰਸ'', 2 ਸ਼ੱਕੀ ਮਰੀਜ਼ ਆਏ ਸਾਹਮਣੇ

Thursday, Feb 06, 2020 - 09:02 AM (IST)

...ਤੇ ਹੁਣ ਅੰਮ੍ਰਿਤਸਰ ਪੁੱਜਾ ''ਕੋਰੋਨਾ ਵਾਇਰਸ'', 2 ਸ਼ੱਕੀ ਮਰੀਜ਼ ਆਏ ਸਾਹਮਣੇ

ਅੰਮ੍ਰਿਤਸਰ (ਸੁਮਿਤ) : ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ 'ਚ ਫੈਲੀ ਹੋਈ ਹੈ ਅਤੇ ਹੁਣ ਇਹ ਵਾਇਰਸ ਅੰਮ੍ਰਿਤਸਰ 'ਚ ਵੀ ਪੁੱਜ ਗਿਆ ਹੈ। ਇੱਥੇ ਕੋਰੋਨਾ ਵਾਇਰਸ ਦੀਆਂ 2 ਸ਼ੱਕੀ ਮਹਿਲਾ ਮਰੀਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਆਈਸੋਲੇਟਿਡ ਵਾਰਡ 'ਚ ਰੱਖਿਆ ਗਿਆ ਹੈ। ਇਸ ਬਾਰੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਔਰਤਾਂ ਨਿਊਜ਼ੀਲੈਂਡ ਤੋਂ ਵਾਇਆ ਚਾਈਨਾ ਇੱਥੇ ਪੁੱਜੀਆਂ ਹਨ।

ਉਕਤ ਔਰਤਾਂ ਨੂੰ ਜਿਵੇਂ ਹੀ ਗਲਾ ਖਰਾਬ ਹੋਣ ਦੀ ਸ਼ਿਕਾਇਤ ਹੋਈ ਤਾਂ ਉਨ੍ਹਾਂ ਨੂੰ ਤੁਰੰਤ ਸਪੈਸ਼ਲ ਵਾਰਡ 'ਚ ਭਰਤੀ ਕੀਤਾ ਗਿਆ। ਫਿਲਹਾਲ ਦੋਹਾਂ ਮਹਿਲਾ ਮਰੀਜ਼ਾਂ ਦੇ ਸੈਂਪਲ ਲੈ ਕੇ ਪੁਣੇ ਲੈਬ 'ਚ ਭੇਜ ਦਿੱਤੇ ਗਏ ਹਨ। ਸੈਂਪਲਾਂ ਦੀ ਰਿਪੋਰਟ 1-2 ਦਿਨ 'ਚ ਆਉਣ ਤੋਂ ਬਾਅਦ ਹੀ ਸਾਫ ਹੋ ਸਕੇਗਾ ਕਿ ਮਹਿਲਾ ਮਰੀਜ਼ ਇਸ ਵਾਇਰਸ ਤੋਂ ਪੀੜਤ ਹਨ ਜਾਂ ਨਹੀਂ।


author

Babita

Content Editor

Related News