ਮੋਰਾਂਵਾਲੀ ''ਚ ਕੋਰੋਨਾ ਨੇ ਫਿਰ ਦਿੱਤੀ ਦਸਤਕ, ਪ੍ਰਵਾਸੀ ਮਜ਼ਦੂਰ ਦੀ ਰਿਪੋਰਟ ਆਈ ਪਾਜ਼ੇਟਿਵ

Sunday, Jun 14, 2020 - 04:29 PM (IST)

ਗੜ੍ਹਸ਼ੰਕਰ (ਸ਼ੋਰੀ)— ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ 'ਚ ਇਕ ਵਾਰ ਫਿਰ ਤੋਂ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਪਿੰਡ ਮੋਰਾਂਵਾਲੀ 'ਚ ਇਕ ਪ੍ਰਵਾਸੀ ਮਜ਼ਦੂਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਪ੍ਰਾਇਮਰੀ ਹੈਲਥ ਸੈਂਟਰ ਪੋਸੀ ਤੋਂ ਡਾਕਟਰ ਰਘੂਵੀਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਖਾਕੂ ਕੁਮਾਰ ਪੁੱਤਰ ਰਾਜਕੁਮਾਰ ਮਾਹਤੋ, ਬਿੰਦਟੋਲੀ, ਵਾਰਡ ਨੰਬਰ 10,  ਭਾਸਤੀ, ਸਹਿਰਸਾ, ਸੋਨਬਰਸਾ ਰਾਜ, ਬਿਹਾਰ ਜਿਸ ਦਾ 11 ਜੂਨ ਨੂੰ ਸੈਂਪਲ ਲਿਆ ਗਿਆ ਸੀ, ਉਹ ਪਾਜ਼ੇਟਿਵ ਆਇਆ ਹੈ। ਖਾਕੂ ਕੁਮਾਰ ਦੇ ਹੋਰ ਸਾਥੀਆਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਅਤੇ ਇਹ ਸਾਰੇ ਮਜ਼ਦੂਰ ਪਿੰਡ ਮੋਰਾਂਵਾਲੀ ਦੇ ਬਾਹਰ ਖੇਤਾਂ 'ਚ ਰਹਿ ਰਹੇ ਹਨ। ਸਿਹਤ ਵਿਭਾਗ ਹੁਣ 10 ਦਿਨਾਂ ਉਪਰੰਤ ਇਨ੍ਹਾਂ ਸਾਰੇ ਮਜ਼ਦੂਰਾਂ ਦਾ ਫਿਰ ਤੋਂ ਸੈਂਪਲ ਲੈ ਕੇ ਟੈਸਟ ਕਰਵਾਏਗਾ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਕੈਪਟਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ

97 ਨਤੀਜਿਆਂ ਦਾ ਇੰਤਜ਼ਾਰ ਕਰ ਰਿਹਾ ਸਿਹਤ ਮਹਿਕਮਾ 
ਪ੍ਰਾਇਮਰੀ ਹੈਲਥ ਸੈਂਟਰ ਪੋਸੀ ਤੋਂ ਅੱਜ 50 ਹੋਰ ਲੋਕਾਂ ਦੇ ਸੈਂਪਲ ਲਏ ਗਏ ਅਤੇ ਕੱਲ ਤੱਕ 47 ਦੇ ਸੈਂਪਲ ਭੇਜੇ ਜਾ ਚੁੱਕੇ ਸਨ, ਉਨ੍ਹਾਂ ਨੂੰ ਮਿਲਾ ਕੇ ਸਿਹਤ ਮਹਿਕਮਾ ਹੁਣ ਕੁੱਲ 97 ਲੋਕਾਂ ਦੇ ਨਤੀਜਿਆਂ ਦੇ ਇੰਤਜ਼ਾਰ 'ਚ ਹੈ। ਇਨ੍ਹਾਂ 'ਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹਨ, ਜੋ ਕਿ ਝੋਨੇ ਦੀ ਲਵਾਈ ਵਾਸਤੇ ਆਏ ਹੋਏ ਹਨ।


shivani attri

Content Editor

Related News