ਗੜ੍ਹਸ਼ੰਕਰ ਵਾਸੀਆਂ ਲਈ ਚੰਗੀ ਖਬਰ, ਹੁਣ ਪਹਿਲਾਂ ਵਾਂਗ ਬੁਕਿੰਗ ਕਰਵਾਉਣ 'ਤੇ ਮਿਲੇਗਾ ਗੈਸ ਸਿਲੰਡਰ

Thursday, Mar 26, 2020 - 05:34 PM (IST)

ਗੜ੍ਹਸ਼ੰਕਰ ਵਾਸੀਆਂ ਲਈ ਚੰਗੀ ਖਬਰ, ਹੁਣ ਪਹਿਲਾਂ ਵਾਂਗ ਬੁਕਿੰਗ ਕਰਵਾਉਣ 'ਤੇ ਮਿਲੇਗਾ ਗੈਸ ਸਿਲੰਡਰ

ਗੜ੍ਹਸ਼ੰਕਰ — ਪੂਰੇ ਵਿਸ਼ਵ 'ਚ ਫੈਲੇ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੋਕਾਂ ਨੂੰ ਘਰਾਂ 'ਚ ਰੱਖਣ ਲਈ ਲਗਾਏ ਗਏ ਕਰਫਿਊ 'ਚ ਲੋਕਾਂ ਨੂੰ ਕੈਪਟਨ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਅਤੇ ਸਹੂਲਤ ਦੀ ਪੰਜਾਬ ਕਾਂਗਰਸ ਦੀ ਆਗੂ ਨਿਮਿਸ਼ਾ ਮਹਿਤਾ ਨੇ ਸ਼ਲਾਘਾ ਕੀਤੀ ਹੈ। ਸ਼ਲਾਘਾ ਕਰਦੇ ਹੋਏ ਨਿਮਿਸ਼ਾ ਨੇ ਦੱਸਿਆ ਕਿ ਹੁਣ ਲੋਕ ਪਹਿਲਾਂ ਵਾਂਗ ਹੀ ਗੈਸ ਏਜੰਸੀਆ ਕੋਲ ਫੋਨਾਂ ਰਾਹੀਂ ਗੈਸ ਸਿਲੰਡਰਾਂ ਦੀ ਬੁਕਿੰਗ ਕਰਵਾ ਕੇ ਸਿਲੰਡਰ ਲੈ ਸਕਦੇ ਹਨ ਕਿਉਂਕਿ ਹੁਣ ਗੜ੍ਹਸ਼ੰਕਰ ਹਲਕੇ ਦੀਆਂ ਛੇਵੇਂ ਗੈਸ ਏਜੰਸੀਆਂ ਸਮੇਤ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਗੈਸ ਸਿਲੰਡਰ ਆਮ ਜਨਤਾ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਪਾਸ ਮੁਹੱਈਆ ਕਰਵਾਏ ਜਾ ਚੁੱਕੇ ਗਨ।

ਜ਼ਿਕਰਯੋਹਗ ਹੈ ਕਿ ਕਾਂਗਰਸ ਆਗੂ ਨਿਮਿਸ਼ਾ ਵੱਲੋਂ ਫੂਡ ਸਪਲਾਈ ਮਹਿਕਮੇ ਦੇ ਅਫਸਰਾਂ 'ਤੇ ਗੈਸ ਸਿਲੰਡਰ ਆਮ ਜਨਤਾ ਤੱਕ ਪਹੁੰਚਾਉਣ ਲਈ ਖਾਸ ਜ਼ੋਰ ਦਿੱਤਾ ਗਿਆ ਸੀ। ਇਨ੍ਹਾਂ ਹੀ ਨਹੀਂ ਨਿਮਿਸ਼ਾ ਨੇ ਦੱਸਿਆ ਕਿ ਜਨਤਾ ਦੀ ਸਹੂਲਤ ਲਈ ਕੈਪਟਨ ਦੀ ਸਰਕਾਰ ਵੱਲੋਂ ਕਰਫਿਊ 'ਚ ਫਲ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਫਲ ਅਤੇ ਸਬਜ਼ੀਆਂ ਵੇਚਣ ਵਾਲੇ ਰੇਹੜੀ, ਸਾਈਕਲ, ਸਕੂਟਰ ਜਾਂ ਟੈਂਪੂ ਵਾਲਿਆਂ ਨੂੰ ਸਵੇਰੇ ਮੰਡੀ ਜਾਣ ਲਈ 6 ਵਜੋਂ 10 ਵਜੇ ਤੱਕ ਦਾ ਸਮਾਂ ਸਰਕਾਰ ਵੱਲੋਂ ਦਿੱਤਾ ਗਿਆ ਹੈ ਅਤੇ ਇਹ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਪਿੰਡਾਂ, ਸ਼ਹਿਰਾਂ ਦੀਆਂ ਗਲੀਆਂ 'ਚ ਜਾ ਕੇ ਸਵੇਰੇ ਦੱਸ ਵਜੇ ਤੋਂ ਸ਼ਾਮ 7 ਵਜੇ ਤੱਕ ਆਪਣਾ ਸਾਮਾਨ ਲੋਕਾਂ ਨੂੰ ਵੇਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਲ, ਸਬਜ਼ੀਆਂ ਵੇਚਣ ਵਾਲੇ ਸਕੱਤਰ ਮੰਡੀ ਬੋਰਡ ਗੜ੍ਹਸ਼ੰਕਰ ਤੋਂ ਆਪਣੇ ਪਾਸ ਲੈ ਸਕਦੇ ਹਨ। 

ਨਿਮਿਸ਼ਾ ਨੇ ਦੱਸਿਆ ਕਿ ਕਿਸਾਨਾਂ ਨੂੰ ਖਾਸ ਰਾਹਤ ਦਿੰਦੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੇ ਫਲ ਅਤੇ ਸਬਜ਼ੀਆਂ ਦੀ ਫਸਲ ਮੰਡੀ 'ਚ ਲਿਆਉਣ 'ਤੇ ਕਿਸੇ ਕਿਸਮ ਦਾ ਪਾਸ ਨਾ ਬਣਾਉਣ ਦੀ ਖਾਸ ਛੋਟ ਦਿੱਤੀ ਗਈ ਹੈ ਅਤੇ ਇਨ੍ਹਾਂ ਕਿਸਾਨਾਂ ਦਾ ਸਬਜ਼ੀ ਜਾਂ ਫਲਾਂ ਨਾਲ ਲੱਦਿਆ ਹੋਇਆ ਰੇਹੜਾ ਜਾਂ ਗੱਡੀ ਹੀ ਇਨ੍ਹਾਂ ਦਾ ਪਾਸ ਦਾ ਕੰਮ ਕਰੇਗਾ। 

ਕਿਸਾਨਾਂ ਵਾਸਤੇ ਮੰਡੀ 'ਚ ਫਲ ਜਾਂ ਸਬਜ਼ੀਆਂ ਦੀ ਫਸਲ ਲਿਆਉਣ ਦਾ ਸਮਾਂ ਸਵੇਰੇ 6 ਤੋਂ 9 ਵਜੇ ਤੱਕ ਦਾ ਨਿਰਧਾਰਤ ਕੀਤਾ ਗਿਆ ਹੈ। ਕਾਂਗਰਸ ਆਗੂ ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਹਿੰਦੋਸਤਾਨ ਸਵਾ ਸੌ ਕਰੋੜ ਤੋਂ ਵੱਧ ਦੀ ਆਬਾਦੀ ਹੈ ਅਤੇ ਇਥੇ ਵਿਦੇਸ਼ਾਂ ਤਰ੍ਹਾਂ ਸਿਹਤ ਸਹੂਲਤਾਂ ਉਪਲੱਬਧ ਨਾ ਹੋਣ ਕਰਕੇ ਕੋਰੋਨਾ ਬੀਮਾਰੀ ਜੋ ਛੂਹਣ ਜਾਂ ਸੰਪਰਕ ਨਾਲ ਫੈਲਦੀ ਹੈ। ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਜਨਤਾ ਤੋਂ ਅਪੀਲ ਕਰਦੇ ਹੋਏ ਇਸ ਬੀਮਾਰੀ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਘਰ ਬੈਠਣਾ ਹੈ ਅਤੇ ਲੋਕਾਂ ਨਾਲ ਸੰਪਰਕ ਘੱਟ ਕਰਨਾ ਹੈ, ਜਿਸ ਲਈ ਸਰਕਾਰ ਨੂੰ ਕਰਫਿਊ ਲਗਾਉਣਾ ਪਿਆ ਹੈ। ਇਸ ਲਈ ਜਾਨਲੇਵਾ ਬੀਮਾਰੀ ਕੋਰੋਨਾ ਤੋਂ ਬਚਣ ਲਈ ਜਨਤਾ ਨੂੰ ਆਪਣੇ-ਆਪਣੇ ਘਰ ਰਹਿ ਕੇ ਕਰਫਿਊ ਦਾ ਸਮਰਥਨ ਕਰਨਾ ਚਾਹੀਦਾ ਹੈ।


author

shivani attri

Content Editor

Related News