ਕੋਰੋਨਾ ਨਾਲ ਮਰੇ ਪਿਤਾ ਦੀ ਡੈੱਡ ਬਾਡੀ ਲੈਣ ਆਏ ਪੁੱਤ ਦੀਆਂ ਨਿਕਲੀਆਂ ਧਾਹਾਂ

Tuesday, Mar 31, 2020 - 06:51 PM (IST)

ਕੋਰੋਨਾ ਨਾਲ ਮਰੇ ਪਿਤਾ ਦੀ ਡੈੱਡ ਬਾਡੀ ਲੈਣ ਆਏ ਪੁੱਤ ਦੀਆਂ ਨਿਕਲੀਆਂ ਧਾਹਾਂ

ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਪਤਾਲ 'ਚ ਕੋਰੋਨਾ ਵਾਇਰਸ ਨਾਲ ਪੀੜਤ ਹੁਸ਼ਿਆਰਪੁਰ ਦੇ ਬਾਬਾ ਹਰਭਜਨ ਸਿੰਘ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ਮੋਰਚਰੀ ਵਿਚ ਰੱਖੀ ਗਈ। ਹਰਭਜਨ ਸਿੰਘ ਦੀ ਡੈੱਡ ਬਾਡੀ ਨੂੰ ਰਿਸੀਵ ਕਰਨ ਲਈ ਹੁਸ਼ਿਆਰਪੁਰ ਤੋਂ ਨਾਇਬ ਤਹਿਸੀਲਦਾਰ ਅਤੇ ਮ੍ਰਿਤਕ ਦਾ ਪੁੱਤਰ ਪਹੁੰਚਿਆ। ਜਿਵੇਂ ਹੀ ਕਮਰੇ 'ਚੋਂ ਮ੍ਰਿਤਕਦੇਹ ਬਾਹਰ ਲਿਆਂਦੀ ਗਈ ਤਾਂ ਉਸ ਨੂੰ ਵੇਖ ਕੇ ਮ੍ਰਿਤਕ ਦੇ ਪੁੱਤਰ ਗੁਰਦੀਪ ਸਿੰਘ ਦੀਆਂ ਚੀਕਾਂ ਨਿਕਲ ਗਈਆਂ ਅਤੇ ਉਹ ਉੱਚੀ-ਉੱਚੀ ਰੋਣ ਲੱਗਾ। ਬਾਅਦ ਵਿਚ ਗੁਰਦੀਪ ਸਿੰਘ ਫੋਨ 'ਤੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦੇਣ ਲੱਗਾ। ਇਸ ਤੋਂ ਪਹਿਲਾਂ ਹਸਪਤਾਲ ਦੇ ਕਰਮਚਾਰੀ ਵੱਲੋਂ ਹਰਭਜਨ ਸਿੰਘ ਦੀ ਜੇਬ 'ਚੋਂ ਨਿਕਲੇ ਪੈਸੇ ਅਤੇ ਮੋਬਾਇਲ ਦੇਣ ਲਈ ਜਦੋਂ ਗੁਰਦੀਪ ਸਿੰਘ ਨੂੰ ਲਿਫਾਫਾ ਦਿੱਤਾ ਗਿਆ ਤਾਂ ਗੁਰਦੀਪ ਸਿੰਘ ਨੇ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਤੁਸੀ ਰੱਖ ਲਓ ਜਾਂ ਇਸ ਨੂੰ ਸਾੜ ਦਿਓ।

ਇਹ ਵੀ ਪੜ੍ਹੋ : ਕੋਰੋਨਾ ਨਾਲ ਤੀਜੀ ਮੌਤ ਤੋਂ ਬਾਅਦ ਲੁਧਿਆਣਾ ਦਾ ਅਮਰਪੁਰਾ ਪੂਰੀ ਤਰ੍ਹਾਂ ਸੀਲ, ਰਾਤ ਇਕ ਵਜੇ ਹੋਇਆ ਸਸਕਾਰ

PunjabKesari

ਬਿਨਾਂ ਸੁਰੱਖਿਆ ਦੇ ਛੋਟੇ ਜਿਹਾ ਤਾਲਾ ਲਗਾ ਕੇ ਮੋਰਚਰੀ ਵਿਚ ਰੱਖੀ ਗਈ ਹਰਭਜਨ ਸਿੰਘ ਦੀ ਬਾਡੀ
ਬਿਨਾਂ ਸੁਰੱਖਿਆ ਇੰਤਜ਼ਾਮ ਦੇ ਮੈਡੀਕਲ ਕਾਲਜ ਦੀ ਮੋਰਚਰੀ ਵਿਚ ਹਰਭਜਨ ਸਿੰਘ ਦੀ ਡੈੱਡ ਬਾਡੀ ਨੂੰ ਰੱਖਿਆ ਗਿਆ ਸੀ। ਕਮਰੇ ਦੇ ਆਲੇ-ਦੁਆਲੇ ਕਾਲਜ ਪ੍ਰਸ਼ਾਸਨ ਦਾ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ। ਖੁਦਾ ਨਾ ਖਾਸਤਾ ਜੇਕਰ ਕੋਈ ਉਸ ਕਮਰੇ ਦੇ ਨਜ਼ਦੀਕ ਬਿਨਾਂ ਸੁਰੱਖਿਆ ਕਵਚ ਪਹੁੰਚ ਜਾਂਦਾ ਤਾਂ ਇਹ ਵਾਇਰਸ ਐਟਮ ਬੰਬ ਦੀ ਤਰ੍ਹਾਂ ਪੰਜਾਬ ਵਿਚ ਆਪਣਾ ਅਸਰ ਵਿਖਾ ਸਕਦਾ ਸੀ। ਸਰਕਾਰ ਨੂੰ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਕਿ ਵਾਇਰਸ ਦਾ ਕਹਿਰ ਪੰਜਾਬ ਵਿਚ ਹੋਰ ਜ਼ਿਆਦਾ ਨਾ ਫੈਲ ਸਕੇ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਕੋਰੋਨਾ ਦੇ ਸ਼ੱਕ ''ਚ ਹਸਪਤਾਲ ਦਾਖਲ

PunjabKesari

ਮੋਰਚਰੀ 'ਚ ਤਾਇਨਾਤ ਕਰਮਚਾਰੀ ਨੇ ਕਿਹਾ-ਮੈਂ ਹਾਂ ਮਾਲੀ, ਕੰਮ ਕਰਵਾ ਰਹੇ ਹਨ ਦਰਜਾ ਚਾਰ ਕਰਮਚਾਰੀ ਦਾ
ਮੋਰਚਰੀ ਵਿਚ ਤਾਇਨਾਤ ਕਰਮਚਾਰੀ ਜਸਵੰਤ ਮਸੀਹ ਨੇ ਜਗ ਬਾਣੀ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਗਜ਼ਾਂ ਵਿਚ ਉਹ ਮਾਲੀ ਹੈ, ਪਰ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਤੋਂ ਦਰਜਾ ਚਾਰ ਕਰਮਚਾਰੀਆਂ ਵਾਲਾ ਕੰਮ ਲਿਆ ਜਾ ਰਿਹਾ ਹੈ। ਮੋਰਚਰੀ ਵਿਚ ਨਿਯਮਾਂ ਅਨੁਸਾਰ ਉਸ ਦੀ ਡਿਊਟੀ ਨਹੀਂ ਬਣਦੀ ਪਰ ਫਿਰ ਵੀ ਉਸ ਤੋਂ ਕੰਮ ਲਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਬਿਨਾਂ ਪੀ. ਪੀ. ਕਿੱਟ ਅਤੇ ਸੁਰੱਖਿਆ ਕਵਚ ਦੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਨੂੰ ਉਹ ਕਿਵੇਂ ਚੁੱਕ ਸਕਦੇ ਹਨ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੱਟੀ : ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ''ਚ ਦਾਖਲ

PunjabKesari

ਇਹ ਵੀ ਪੜ੍ਹੋ : ਕੋਰੋਨਾ ਸੰਕਟ ''ਚ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ    


author

Gurminder Singh

Content Editor

Related News