ਕਰਫਿਊ ਦਰਮਿਆਨ ਲਾੜਾ ਨਹੀਂ ਭੁੱਲਿਆ ਰੂਲ, ਇੰਝ ਕਰਵਾਇਆ ਵਿਆਹ

Wednesday, Mar 25, 2020 - 06:01 PM (IST)

ਨਾਭਾ (ਰਾਹੁਲ): ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਜਿੱਥੇ ਪੰਜਾਬ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ,ਉੱਥੇ ਹੀ ਪੁਲਸ ਵਲੋਂ ਵੀ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ 'ਤੇ ਸਖਤੀ ਵਰਤੀ ਜਾ ਰਹੀ ਹੈ।ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲੱਗੇ ਕਰਫਿਊ ਦੌਰਾਨ ਨਾਭਾ 'ਚ ਐੱਸ.ਡੀ.ਐੱਮ. ਦੀ ਮਨਜ਼ੂਰੀ ਲੈ ਕੇ ਲਾੜਾ ਆਪਣੇ ਪਰਿਵਾਰ ਦੇ ਦੋ ਮੈਂਬਰਾਂ ਪਿਤਾ ਤੇ ਭਰਾ ਸਮੇਤ ਵਿਆਹ ਕਰਵਾਉਣ ਪਟਿਆਲਾ ਪਹੁੰਚਿਆ ਤੇ ਕੁਝ ਘੰਟਿਆਂ ਦੇ ਸਾਧਾਰਨ ਰੀਤੀ-ਰਿਵਾਜਾਂ ਨਾਲ ਲਾੜਾ (ਹਰਪ੍ਰਤਾਪ ਸਿੰਘ) ਆਪਣੀ ਲਾੜੀ (ਮਨਜੀਤ ਕੌਰ) ਨੂੰ ਨਾਲ ਲੈ ਕੇ ਆਪਣੇ ਘਰ ਨਾਭਾ ਪਹੁੰਚਿਆ।

ਇਹ ਵੀ ਪੜ੍ਹੋ:ਕਰਫਿਊ ਦੌਰਾਨ ਬਠਿੰਡਾ ਵਾਸੀਆਂ ਲਈ ਮਨਪ੍ਰੀਤ ਬਾਦਲ ਦਾ ਸੁਨੇਹਾ (ਵੀਡੀਓ)


PunjabKesari

 

ਇਸ ਮੌਕੇ ਨਵ-ਵਿਆਹੁਤਾ ਲਾੜੇ ਹਰਪ੍ਰਤਾਪ ਸਿੰਘ ਅਤੇ ਲਾੜੀ ਮਨਜੀਤ ਕੌਰ ਨੇ ਕਿਹਾ ਕਿ ਜੋ  ਭਾਰਤ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਵਧਦੀ ਮਹਾਮਾਰੀ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ। ਇਹ ਸਾਰਿਆਂ ਦੀ ਬਿਹਤਰੀ ਲਈ ਲਿਆ ਗਿਆ ਫੈਸਲਾ ਹੈ ਅਤੇ ਅਸੀਂ ਵੀ ਇਸ ਸਾਧਾਰਨ ਵਿਆਹ ਤੋਂ  ਬਹੁਤ ਖੁਸ਼ ਹਾਂ। ਉਨ੍ਹਾਂ ਨੇ ਕਿਹਾ ਕਿ  ਸਾਡੇ  ਚਾਅ ਤਾਂ ਇਕ ਪਾਸੇ ਅਧੂਰੇ ਰਹਿ ਗਏ ਪਰ ਇਸ 'ਚ ਸਾਰੇ ਮਾਨਵਤਾ ਦਾ ਭਲਾ ਹੈ ਕਿ ਅਸੀਂ ਸਿਰਫ ਤੇ ਸਿਰਫ ਪਰਿਵਾਰ ਦੇ ਮੈਂਬਰ ਹੀ ਸ਼ਾਮਲ ਹੋਏ।

ਇਹ ਵੀ ਪੜ੍ਹੋ: ਪਟਿਆਲਾ: ਕੈਨੇਡਾ ਤੋਂ ਪਰਤੀ 19 ਸਾਲਾ ਕੁੜੀ ਦੇ ਸਿਹਤ ਵਿਭਾਗ ਨੇ ਲਏ ਟੈਸਟ

PunjabKesari


Shyna

Content Editor

Related News