ਫਿਰੋਜ਼ਪੁਰ ''ਚ ਕੋਰੋਨਾ ਦਾ ਕਹਿਰ ਜਾਰੀ, 32 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
Thursday, Aug 06, 2020 - 06:12 PM (IST)
ਫਿਰੋਜ਼ਪੁਰ (ਕੁਮਾਰ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਫਿਰੋਜ਼ਪੁਰ ਜ਼ਿਲ੍ਹੇ 'ਚ 32 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਅਜੇ ਕਈ ਲੋਕਾਂ ਦੀ ਕੋਰੋਨਾ ਰਿਪੋਰਟ ਆਉਣੀ ਬਾਕੀ ਹੈ, ਜਿਸ ਨਾਲ ਮਰੀਜ਼ਾਂ ਦੀ ਗਿਣਤੀ 'ਚ ਹੋਰ ਵੀ ਵਾਧਾ ਹੋ ਸਕਦਾ ਹੈ। ਇਨ੍ਹਾਂ 'ਚੋਂ ਕਈ ਮਰੀਜ਼ ਫਿਰੋਜ਼ਪੁਰ ਸ਼ਹਿਰ ਦੇ ਹਨ। ਸਿਹਤ ਵਿਭਾਗ ਵਲੋਂ ਫਿਰੋਜ਼ਪੁਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਇਹ ਲੋਕ ਜਿਨ੍ਹਾਂ ਦੇ ਸੰਪਰਕ 'ਚ ਰਹੇ ਸਨ, ਉਨ੍ਹਾਂ ਲੋਕਾਂ ਨੂੰ ਪਤਾ ਲਗਾਇਆ ਜਾ ਸਕਦਾ ਹੈ।
ਮਰੀਜ਼ | ਵਾਸੀ |
ਸੁਨੀਲ ਕੁਮਾਰ | ਫਿਰੋਜ਼ਪੁਰ |
ਦਿਵਯਾਂਸ਼ੀ | ਫਿਰੋਜ਼ਪੁਰ |
ਮਨੀ ਭੱਲਾ | ਫਿਰੋਜ਼ਪੁਰ |
ਜਸਕਰਨ ਸਿੰਘ | ਫਿਰੋਜ਼ਪੁਰ |
ਮੁਸਕਾਨ | ਫਿਰੋਜ਼ਪੁਰ |
ਅਜੈ | ਫਿਰੋਜ਼ਪੁਰ |
ਮਹਿੰਦਰ ਕੌਰ | ਫਿਰੋਜ਼ਪੁਰ |
ਅੰਕੁਰ ਗੁਪਤਾ | ਫਿਰੋਜ਼ਪੁਰ |
ਬਲਜੀਤ ਸਿੰਘ | ਫਿਰੋਜ਼ਪੁਰ |
ਨੀਰਜ ਕੁਮਾਰ | ਫਿਰੋਜ਼ਪੁਰ |
ਉਦੈ ਗੋਇਲ | ਫਿਰੋਜ਼ਪੁਰ |
ਰਮੇਸ਼ ਕੁਮਾਰ | ਫਿਰੋਜ਼ਪੁਰ |
ਆਸ਼ਾ | ਫਿਰੋਜ਼ਪੁਰ |
ਬਾਲ ਕ੍ਰਿਸ਼ਨ | ਫਿਰੋਜ਼ਪੁਰ |
ਹਰਸਿਮਰਤ ਕੌਰ | ਫਿਰੋਜ਼ਪੁਰ |
ਨਰਿੰਦਰ ਪਾਲ ਸਿੰਘ | ਅਮਰਗੜ੍ਹ ਫਿਰੋਜ਼ਪੁਰ |
ਰਾਜਨ ਹਾਂਡਾ | ਫਿਰੋਜ਼ਪੁਰ |
ਸਾਜਨ ਗਾਬਾ | ਫਿਰੋਜ਼ਪੁਰ |
ਮਨੀਸ਼ | ਫਿਰੋਜ਼ਪੁਰ |
ਕ੍ਰਿਸ਼ਨ ਕੁਮਾਰ | ਫਿਰੋਜ਼ਪੁਰ |
ਗੁਰਮੀਤ ਸਿੰਘ | ਫਿਰੋਜ਼ਪੁਰ |
ਮੰਗਾ ਸਿੰਘ | ਫਿਰੋਜ਼ਪੁਰ |
ਰਜਿੰਦਰ ਕੁਮਾਰ | ਫਿਰੋਜ਼ਪੁਰ |
ਮਲਕੀਤ ਸਿੰਘ | ਫਿਰੋਜ਼ਪੁਰ |
ਸੀਮਾ ਬਜਾਜ | ਫਿਰੋਜ਼ਪੁਰ |
ਤਾਨੀਆ | ਫਿਰੋਜ਼ਪੁਰ |
ਹਰਿੰਦਰ ਕੌਰ | ਫਿਰੋਜ਼ਪੁਰ |
ਗਰਗੀ | ਫਿਰੋਜ਼ਪੁਰ |
ਇੰਦਰ ਪ੍ਰਕਾਸ਼ | ਫਿਰੋਜ਼ਪੁਰ |
ਅਸ਼ੋਕ ਕੁਮਾਰ | ਫਿਰੋਜ਼ਪੁਰ |
ਸੰਤੋਸ਼ | ਫਿਰੋਜ਼ਪੁਰ |
ਗੁਰਪ੍ਰੀਤ ਸਿੰਘ | ਫਿਰੋਜ਼ਪੁਰ |
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ 7 ਦਿਨ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਪੰਜਾਬ 'ਚ ਕੋਰੋਨਾ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 19970 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2093, ਲੁਧਿਆਣਾ 'ਚ 4176, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 2709, ਸੰਗਰੂਰ 'ਚ 1180 ਕੇਸ, ਪਟਿਆਲਾ 'ਚ 2185, ਮੋਹਾਲੀ 'ਚ 850, ਗੁਰਦਾਸਪੁਰ 'ਚ 669 ਕੇਸ, ਪਠਾਨਕੋਟ 'ਚ 474, ਤਰਨਤਾਰਨ 400, ਹੁਸ਼ਿਆਰਪੁਰ 'ਚ 601, ਨਵਾਂਸ਼ਹਿਰ 'ਚ 313, ਮੁਕਤਸਰ 263, ਫਤਿਹਗੜ੍ਹ ਸਾਹਿਬ 'ਚ 407, ਰੋਪੜ 'ਚ 283, ਮੋਗਾ 'ਚ 469, ਫਰੀਦਕੋਟ 332, ਕਪੂਰਥਲਾ 248, ਫਿਰੋਜ਼ਪੁਰ 'ਚ 579, ਫਾਜ਼ਿਲਕਾ 336, ਬਠਿੰਡਾ 'ਚ 585, ਬਰਨਾਲਾ 'ਚ 351, ਮਾਨਸਾ 'ਚ 159 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 13207 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 6264 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 501 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪੋਤੇ ਵਲੋਂ ਦਾਦੀ ਨੂੰ ਘੜੀਸ ਕੇ ਘਰੋਂ ਕੱਢਣ ਦੇ ਮਾਮਲੇ 'ਚ ਨਵਾਂ ਮੋੜ, ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ
ਇਸ ਸਬੰਧੀ ਜੇਕਰ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਦੇਸ਼ 'ਚ ਹੁਣ ਤੱਕ ਪਿਛਲੇ 24 ਘੰਟਿਆਂ 'ਚ 56 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 19.64 ਲੱਖ ਦੇ ਪਾਰ ਹੋ ਗਈ ਹੈ। ਉੱਥੇ ਹੀ 904 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 40,699 'ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 52,050 ਲੋਕਾਂ ਦੇ ਇਨਫੈਕਟਡ ਹੋਣ ਨਾਲ ਪੀੜਤਾਂ ਦੀ ਗਿਣਤੀ 19,64,537 ਹੋ ਗਈ। ਰਾਹਤ ਭਰੀ ਖ਼ਬਰ ਇਹ ਰਹੀ ਕਿ ਇਸ ਦੌਰਾਨ 46,121 ਲੋਕ ਰੋਗ ਮੁਕਤ ਵੀ ਹੋਏ ਹਨ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 13,28,337 ਹੋ ਗਈ ਹੈ। ਮੰਤਰਾਲੇ ਅਨੁਸਾਰ ਸਿਹਤਮੰਦ ਹੋਣ ਵਾਲਿਆਂ ਦੀ ਦਰ 67.62 ਫੀਸਦੀ 'ਤੇ ਪਹੁੰਚ ਗਈ ਹੈ ਅਤੇ ਮੌਤ ਦਰ 2.07 ਫੀਸਦੀ ਹੈ।