ਕੋਰੋਨਾ ਵਾਇਰਸ: ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਲੋਂ ਖਾਸ ਹਦਾਇਤਾਂ ਜਾਰੀ
Tuesday, Apr 21, 2020 - 06:13 PM (IST)
ਸ੍ਰੀ ਮੁਕਤਸਰ ਸਾਹਿਬ: ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨੇ ਆਪਣੇ ਪੈਰ ਹੁਣ ਪੰਜਾਬ 'ਚ ਪੂਰੀ ਤਰ੍ਹਾਂ ਨਾਲ ਪਸਾਰ ਲਏ ਹਨ। ਪੰਜਾਬ 'ਚੋਂ ਹੁਣ ਤੱਕ ਕਰੀਬ 251 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 16 ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਕੇਸ ਮੋਹਾਲੀ 'ਚੋਂ ਸਾਹਮਣੇ ਆਏ ਹਨ, ਜਿੱਥੇ ਗਿਣਤੀ 62 ਤੱਕ ਪਹੁੰਚ ਚੁੱਕੀ ਹੈ ਅਤੇ ਉਸ ਤੋਂ ਬਾਅਦ ਜਲੰਧਰ ਦੂਜੇ ਨੰਬਰ 'ਤੇ ਹੈ। ਜਲੰਧਰ 'ਚ ਹੁਣ ਤੱਕ ਪਾਜ਼ੀਟਿਵ ਕੇਸ 48 ਸਾਹਮਣੇ ਆ ਚੁੱਕੇ ਹਨ। ਇਸ ਸਬੰਧੀ ਕਰਫਿਊ ਨੂੰ ਧਿਆਨ 'ਚ ਰੱਖਦਿਆਂ ਫੂਡ ਐਂਡ ਡਰੱਗ ਅਡਮਿਨਿਸਟ੍ਰੇਸ਼ਨ ਪੰਜਾਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਵਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡਰੱਗ ਇੰਸਪੈਕਟਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਵਲੋਂ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ:: ਕੋਰੋਨਾ ਪੀੜਤ ਏ.ਸੀ.ਪੀ. ਦਾ ਗੰਨਮੈਨ ਕੋਵਿਡ-19 ਨੂੰ ਇੰਝ ਦੇ ਰਿਹੈ ਮਾਤ, ਵੀਡੀਓ ਵਾਇਰਲ
1.ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਸ਼ਹਿਰੀ ਅਤੇ ਪੇਂਡੂ ਖੇਤਰ ਦੇ (ਕੇਵਲ ਰਿਟੇਲਰ) ਸਾਰੇ ਮੈਡੀਕਲ ਸਟੋਰ ਅੱਜ ਤੋਂ ਸਵੇਰੇ 6 ਵਜੇ ਤੋਂ 10 ਵਜੇ ਤੱਕ ਖੁੱਲੇ ਰਹਿਣਗੇ।
(ਹੋਲਸੇਲ ਦੀਆਂ ਸਾਰੀਆਂ ਦੁਕਾਨਾਂ ਇਸ ਸਮੇਂ ਬੰਦ ਰਹਿਣਗੀਆਂ )
2.ਹਰ ਇੱਕ ਦੁਕਾਨ ਦੇ ਬਾਹਰ 1ਮੀਟਰ ਦੀ ਦੂਰੀ ਦੇ ਰੰਗ ਯਾ ਚਾਕ ਨਾਲ ਡੱਬੇ ਬਣਾਏ ਜਾਣ ਅਤੇ ਦਵਾਈ ਲੈਣ ਆਏ ਲੋਕਾਂ ਦੀ ਭੀੜ ਇਕਠੀ ਨਾ ਕੀਤੀ ਜਾਵੇ ਅਤੇ ਲੋਕਾਂ ਨੂੰ ਘੇਰੇ ਅੰਦਰ ਹੀ ਖੜ੍ਹਾ ਕੀਤਾ ਜਾਵੇ !
3.ਹਰ ਇੱਕ ਦੁਕਾਨ ਦੇ ਬਾਹਰ ਮਾਸਕ ਅਤੇ ਸੈਨੇਟਾਈਜ਼ਰ ਦੇ ਰੇਟ ਲਿਖ ਕੇ ਲਗਾਏ ਜਾਣ ਅਤੇ ਸਰਕਾਰ ਵਲੋਂ ਜਾਰੀ ਕੀਤੇ ਨਿਰਧਾਰਤ ਰੇਟ ਤੇ ਹੀ ਵੇਚੇ ਜਾਣ।
4.ਹਰ ਇੱਕ ਮੈਡੀਕਲ ਸਟੋਰ ਮਾਲਕ Flu.Cough.&Cold.ਦੀ ਦਵਾਈ ਵੇਚਣ ਲਈ ਇਕ ਰਜਿਸਟਰ ਲਗਾਇਆ ਜਾਵੇ ਅਤੇ ਦਵਾਈ ਲੈਣ ਆਏ ਦਾ ਨਾਮ ਪਤਾ ਤੇ ਮੋਬਾਈਲ ਨੰਬਰ ਰਜਿਸਟਰ 'ਚ ਦਰਜ ਕੀਤਾ ਜਾਵੇ ਅਤੇ ਉਕਤ ਦਵਾਈ ਲੈਣ ਆਏ ਬੰਦੇ ਦੀ ਸੂਚਨਾ ਸਿਵਲ ਸਰਜਨ ਦਫ਼ਤਰ ਨੂੰ ਤੁਰੰਤ ਭੇਜੀ ਜਾਵੇ।
5.ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਜੀ ਦੇ ਹੁਕਮਾਂ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਹਰ ਮੰਗਲਵਾਰ, ਅਤੇ ਐਤਵਾਰ ਨੂੰ ਹੋਲਸੇਲਰ ਅਤੇ ਰਿਟੇਲਰ ਦੀ ਮੈਡੀਸਿਨ ਦੀ ਸਪਲਾਈ ਬਠਿੰਡਾ ਤੋਂ ਮੁਕਤਸਰ, ਮਲੋਟ, ਗਿੱਦੜਬਾਹਾ ਵਿਖ਼ੇ ਆਇਆ ਕਰੇਗੀ ਆਪਣੇ-ਆਪਣੇ ਦਵਾਈ ਦੇ ਆਰਡਰ ਦੇ ਕੇ ਸਿਵਲ ਸਰਜਨ ਦਫਤਰ ਨੂੰ ਸੂਚਿਤ ਕੀਤਾ ਜਾਵੇ ਅਤੇ ਕੋਈ ਵੀ ਦੁਕਾਨਦਾਰ ਦਵਾਈ ਦੀ ਸਪਲਾਈ ਬਠਿੰਡਾ ਤੋਂ ਨਹੀਂ ਲੈਣ ਜਾਵੇਗਾ।
ਇਹ ਵੀ ਪੜ੍ਹੋ: ਮੋਗਾ ਦਾ ਇਹ ਬਜ਼ੁਰਗ ਕੋਰੋਨਾ ਵਾਇਰਸ ਤੋਂ ਬਚਣ ਲਈ ਇਸ ਤਰ੍ਹਾਂ ਦੇ ਰਿਹੈ ਸੰਦੇਸ਼