ਮੋਹਾਲੀ : ਕੋਰੋਨਾ ਨਾਲ ਮਰੇ ਬਜ਼ੁਰਗ ਦਾ ਪੁੱਤ ਵਿਲਕਦਾ ਰਿਹਾ, ਅਰਥੀ ਨੂੰ ਕਿਸੇ ਨੇ ਨਾ ਦਿੱਤਾ ਮੋਢਾ

Wednesday, Apr 01, 2020 - 10:15 AM (IST)

ਮੋਹਾਲੀ : ਮੋਹਾਲੀ ਦੇ 65 ਸਾਲਾ ਬਜ਼ੁਰਗ ਦੀ ਚੰਡੀਗੜ੍ਹ ਪੀ. ਜੀ. ਆਈ. 'ਚ ਮੰਗਲਵਾਰ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਹੜਕੰਪ ਮਚ ਗਿਆ। ਮੰਗਲਵਾਰ ਸ਼ਾਮ ਨੂੰ ਉਸ ਦੀ ਲਾਸ਼ ਮੋਹਾਲੀ ਦੇ ਸ਼ਮਸ਼ਾਨ ਘਾਟ 'ਚ ਲਿਆਂਦੀ ਗਈ। ਮ੍ਰਿਤਕ ਦਾ ਵੱਡਾ ਪੁੱਤ ਵੀ ਨਾਲ ਹੀ ਸੀ। ਲਾਸ਼ ਸ਼ਮਸ਼ਾਨਘਾਟ 'ਚ ਪੁੱਜੀ ਤਾਂ ਮ੍ਰਿਤਕ ਦੇ ਬੇਟੇ ਨੇ ਅਧਿਕਾਰੀਆਂ ਨੂੰ ਲਾਸ਼ ਐਂਬੂਲੈਂਸ 'ਚੋਂ ਕਢਵਾਉਣ ਲਈ ਕਿਹਾ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਇੰਨਾ ਹੀ ਨਹੀਂ, ਉਸ ਨੇ ਲਾਸ਼ ਉਤਾਰਨ ਲਈ ਸ਼ਮਸ਼ਾਨਘਾਟ 'ਚ ਕੰਮ ਕਰਨ ਵਾਲੇ ਲੋਕਾਂ ਦੀਆਂ ਵੀ ਮਿੰਨਤਾਂ ਕੀਤੀਆਂ ਪਰ ਕੋਈ ਅੱਗੇ ਨਹੀਂ ਆਇਆ। ਆਖਰਕਾਰ ਡੇਢ ਘੰਟੇ ਬਾਅਦ ਨਿਗਮ ਕਮਿਸ਼ਨਰ ਮੋਹਾਲੀ ਨੇ ਮੌਕੇ 'ਤੇ ਨਿਗਮ ਦੇ ਜੇ. ਈ. ਨੂੰ ਭੇਜਿਆ।

ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਚੌਥੀ ਮੌਤ

PunjabKesari

ਉਨ੍ਹਾਂ ਨੇ ਪਹਿਲਾਂ ਲਾਸ਼ ਨੂੰ ਸੈਨੇਟਾਈਜ਼ ਕਰਵਾਇਆ ਅਤੇ ਫਿਰ ਸ਼ਮਸ਼ਾਨਘਾਟ ਦੇ 2 ਕਰਮਚਾਰੀਆਂ ਨੂੰ ਬੁਲਾ ਕੇ ਪੀ. ਪੀ. ਈ. ਕਿੱਟ ਪਹਿਨਾਈ। ਇਸ ਤੋਂ ਬਾਅਦ ਕਿਤੇ ਜਾ ਕੇ 3 ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਐਂਬੂਲੈਂਸ ਤੋਂ ਬਾਹਰ ਕੱਢ ਕੇ ਇਲੈਕਟ੍ਰਾਨਿਕ ਭੱਠੀ 'ਚ ਲਿਜਾਇਆ ਗਿਆ। ਸਖਤ ਮੁਸ਼ੱਕਤ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕੋਰੋਨਾ ਨੇ ਹਾਲਾਤ ਅਜਿਹੀ ਕਰ ਦਿੱਤੀ ਕਿ ਬਜ਼ੁਰਗ ਨੂੰ ਆਖਰੀ ਸਮੇਂ 'ਚ 4 ਮੋਢੇ ਵੀ ਨਸੀਬ ਨਹੀਂ ਹੋਏ। 
ਹਾਈਡ੍ਰੋਸਾਲਿਊਸ਼ਨ ਲਾ ਕੇ ਦਿੱਤੀ ਬਾਡੀ
ਸ਼ੁੱਕਰਵਾਰ ਨੂੰ ਨਵਾਂਗਰਾਓਂ ਦੇ ਜਿਸ ਬਜ਼ੁਰਗ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਉਸ ਦੀ ਮੌਤ ਮੰਗਲਵਾਰ ਨੂੰ ਹੋਈ। ਇਸ ਮਰੀਜ਼ ਦੇ ਸੰਪਰਕ 'ਚ ਪੀ. ਜੀ. ਆਈ. ਦਾ ਸਟਾਫ ਆਇਆ ਸੀ, ਜਿਸ ਤੋਂ ਬਾਅਦ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। 65 ਸਾਲ ਦੇ ਬਜ਼ੁਰਗ ਦੀ ਮੌਤ ਤੋਂ ਬਾਅਦ ਉਸ ਦੀ ਬਾਡੀ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੀ. ਜੀ. ਆਈ. ਬੁਲਾਰੇ ਡਾ. ਅਸ਼ੋਕ ਕੁਮਾਰ ਮੁਤਾਬਕ ਕੋਰੋਨਾ ਮਰੀਜ਼ਾਂ ਦੀ ਜੇਕਰ ਮੌਤ ਹੋ ਜਾਵੇ ਤਾਂ ਬਾਡੀ ਦੇਣ ਨੂੰ ਲੈ ਕੇ ਭਾਰਤ ਸਰਕਾਰ ਵਲੋਂ ਕੁਝ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਸ ਮੁਤਾਬਕ ਬਾਡੀ ਨੂੰ ਡਿਸਇੰਫੈਕਟ ਕਰ ਕੇ ਪਰਿਵਾਰ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੀ. ਜੀ. ਆਈ. ਦੀ ਵੱਡੀ ਲਾਪਰਵਾਹੀ ਆਈ ਸਾਹਮਣੇ, ਕੋਰੋਨਾ ਪਾਜ਼ੇਟਿਵ ਨੂੰ ਦਾਖਲ ਕੀਤਾ ਟੈਂਪਰੇਰੀ ਵਾਰਡ 'ਚ
ਪੰਜਾਬ ਪੁਲਸ 'ਚੋਂ ਹੋਇਆ ਸੀ ਰਿਟਾਇਰ
ਦਸ਼ਮੇਸ਼ ਨਗਰ ਦੇ ਵਾਰਡ ਨੰਬਰ-20 'ਚ ਕਿਰਾਏ ਦੇ ਮਕਾਨ 'ਚ ਰਹਿਣ ਵਾਲਾ ਓਮ ਪ੍ਰਕਾਸ਼ ਪੁਲਸ 'ਚੋਂ ਬਤੌਰ ਫੋਰਥ ਲਾਸ ਕਰਮਚਾਰੀ ਰਿਟਾਇਰ ਹੋਇਆ ਸੀ। ਪੁਲਸ-ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਢਿੱਲੋਂ ਫਾਰਮ ਕੋਲ ਦੇ ਏਰੀਆ ਨੂੰ ਦੋਹਾਂ ਪਾਸਿਓਂ ਸੀਲ ਕਰ ਦਿੱਤਾ ਹੈ। ਡਿਊਟੀ ਮੈਜਿਸਟਰੇਟ ਜਵਾਹਰ ਸਾਗਰ ਨੇ ਦੱਸਿਆ ਕਿ ਖਰੜ ਨਗਰ ਕੌਂਸਲ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾ ਕੇ ਪੂਰੇ ਏਰੀਆ ਨੂੰ ਸੈਨੀਟਾਈਜ਼ ਕਰਵਾਇਆ ਗਿਆ ਹੈ। ਇੰਸਪੈਕਟਰ ਅਸ਼ੋਕ ਕੁਮਾਰ ਨੇ ਪੁਲਸ ਟੀਮਾਂ ਨੂੰ ਪੂਰੀ ਤਰ੍ਹਂ ਨਾਕਾਬੰਦੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਸਿਹਤ ਵਿਭਾਗ ਦੀਆਂ ਟੀਮਾਂ ਦਸ਼ਮੇਸ਼ ਨਗਰ ਅਤੇ ਆਦਰਸ਼ ਨਗਰ 'ਚ ਡੋਰ-ਟੂ-ਡੋਰ ਜਾ ਕੇ ਹਰ ਘਰ ਦਾ ਸਰਵੇ ਕਰ ਰਹੀਆਂ ਹਨ। ਟੀਮ ਮੈਂਬਰ ਖੰਘ-ਜ਼ੁਕਾਮ ਨਾਸ ਗ੍ਰਸਤ ਲੋਕਾਂ ਦੀ ਰਿਪੋਰਟ ਤਿਆਰ ਕਰ ਰਹੇ ਹਨ। ਸਿਹਤ ਵਿਭਾਗ ਨੇ ਨਵਾਂਗਰਾਓਂ 'ਚ 18 ਟੀਮਾਂ ਗਠਿਤ ਕਰ ਦਿੱਤੀਆਂ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ ਖੰਘ-ਜ਼ੁਕਾਮ ਵਾਲੇ 200 ਮਰੀਜ਼ਾਂ ਨੂੰ ਦਵਾਈ ਦਿੱਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਕ ਦਿਨ 'ਚ 5 ਕੋਰੋਨਾ ਪਾਜ਼ੇਟਿਵ
 


Babita

Content Editor

Related News