ਕੋਰੋਨਾ ਦਾ ਅਸਰ : ਜਲ ਪ੍ਰਵਾਹ ਨੂੰ ਤਰਸੀਆਂ ਅਸਥੀਆਂ, ਸ਼ਮਸ਼ਾਨਘਾਟ ਦੇ ਲਾਕਰ ਹੋਏ ਫੁਲ

04/10/2020 6:58:46 PM

ਬਠਿੰਡਾ (ਸੁਖਵਿੰਦਰ) : ਕੋਰੋਨਾ ਮਹਾਮਾਰੀ ਕਾਰਣ ਕੀਤੇ ਲਾਕਡਾਊਨ ਕਰਕੇ ਜਿੱਥੇ ਪੂਰੀ ਜ਼ਿੰਦਗੀ ਰੁਕ ਗਈ ਹੈ, ਉੱਥੇ ਹੀ ਮ੍ਰਿਤਕਾਂ ਦੀਆਂ ਅਸਥੀਆਂ ਵੀ ਜਲ ਪ੍ਰਵਾਹ ਨੂੰ ਤਰਸ ਗਈਆਂ ਹਨ। ਮਹਾਨਗਰ 'ਚ ਆਮ ਦਿਨਾਂ ਦੀ ਤਰ੍ਹਾਂ ਹੀ ਕੁਦਰਤੀ ਕਾਰਣਾਂ ਅਤੇ ਹੋਰ ਬੀਮਾਰੀਆਂ ਕਰਕੇ ਲੋਕ ਮੌਤ ਦੀ ਆਗੋਸ਼ 'ਚ ਜਾ ਰਹੇ ਹਨ। ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਦਾ ਕਿਸੀ ਵੀ ਤਰ੍ਹਾਂ ਦਾ ਅੰਤਿਮ ਸੰਸਕਾਰ ਤਾਂ ਕਰ ਰਹੇ ਹਨ ਪਰ ਕਰਫਿਊ ਕਾਰਣ ਅਤੇ ਆਵਾਜਾਈ ਬੰਦ ਹੋਣ ਕਰ ਕੇ ਅਸਥੀਆਂ ਨੂੰ ਪ੍ਰਵਾਹ ਕਰਨ ਲਈ ਨਹੀਂ ਲੈ ਜਾਇਆ ਜਾ ਰਿਹਾ। ਉਕਤ ਅਸਥੀਆਂ ਨੂੰ ਸ਼ਮਸ਼ਾਨਘਾਟਾਂ 'ਚ ਹੀ ਬਣੇ ਅਸਥੀ ਘਰਾਂ 'ਚ ਹੀ ਜਮ੍ਹਾ ਕਰਵਾਇਆ ਜਾ ਰਿਹਾ ਹੈ। ਪਤਾ ਚੱਲਿਆ ਹੈ ਕਿ ਮਹਾਨਗਰ ਦੇ ਦੋਵਾਂ ਪ੍ਰਮੁੱਖ ਸ਼ਮਸ਼ਾਨਘਾਟਾਂ ਦੇ ਅਸਥੀ ਘਰਾਂ ਦੇ ਲਾਕਰ ਅਸਥੀਆਂ ਨਾਲ ਫੁਲ ਹੋ ਚੁੱਕੇ ਹਨ ਅਤੇ ਹੁਣ ਅਸਥੀਆਂ ਲਾਕਰਾਂ ਦੇ ਬਾਹਰ ਹੀ ਰੱਖਣੀਆਂ ਪੈ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਫੈਸਲਾ, ਕਰਫਿਊ ਲਾਗੂ ਕਰਵਾਉਣ ਲਈ 10 ਜ਼ਿਲਿਆਂ 'ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ      

ਮੁੱਖ ਤੌਰ 'ਤੇ 3 ਸ਼ਮਸ਼ਾਨਘਾਟਾਂ 'ਚ ਹੁੰਦਾ ਹੈ ਅੰਤਿਮ ਸੰਸਕਾਰ
ਮਹਾਨਗਰ 'ਚ ਮੁੱਖ ਤੌਰ 'ਤੇ 3 ਸ਼ਮਸ਼ਾਨਘਾਟ ਹਨ ਜਿਨ੍ਹਾਂ 'ਚ ਇਕ ਸ਼ਮਸ਼ਾਨਘਾਟ ਸਬਜ਼ੀ ਮੰਡੀ ਦੇ ਨੇੜੇ ਹੈ ਤਾਂ ਦੂਜਾ ਬੀਬੀ ਵਾਲਾ ਰੋਡ 'ਤੇ ਡੀ. ਏ. ਵੀ. ਕਾਲਜ ਦੇ ਨੇੜੇ ਹੈ। ਇਸ ਦੇ ਇਲਾਵਾ ਇਕ ਹੋਰ ਸ਼ਮਸ਼ਾਨਘਾਟ ਪਰਸਰਾਮ ਨਗਰ 'ਚ ਵੀ ਹੈ। ਇਸ ਤੋਂ ਇਲਾਵਾ ਕੁੱਝ ਛੋਟੇ ਸ਼ਮਸ਼ਾਨਘਾਟ ਮੌਜੂਦ ਹਨ ਪਰ ਜ਼ਿਆਦਾਤਰ ਲੋਕ ਆਪਣੇ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ ਇਨ੍ਹਾਂ ਤਿੰਨ ਸ਼ਮਸ਼ਾਨਘਾਟਾਂ 'ਚ ਹੀ ਕਰਦੇ ਹਨ। ਧਾਰਮਿਕ ਰੀਤੀ ਰਿਵਾਜ਼ ਅਨੁਸਾਰ ਅੰਤਿਮ ਸੰਸਕਾਰ ਤੋਂ ਬਾਅਦ ਲੋਕ ਮ੍ਰਿਤਕ ਦੀਆਂ ਅਸਥੀਆਂ ਨੂੰ ਸ਼ਮਸ਼ਾਨਘਾਟ 'ਚ ਹੀ ਸਥਿਤ ਅਸਥੀ ਘਰਾਂ 'ਚ ਜਮ੍ਹਾ ਕਰਵਾ ਦਿੰਦੇ ਹਨ ਅਤੇ ਘਰ 'ਚ ਪਾਠ ਆਦਿ ਰਖਵਾਉਣ ਦੇ ਬਾਅਦ ਹੀ ਉਨ੍ਹਾਂ ਨੂੰ 1-2 ਦਿਨਾਂ ਦੇ ਬਾਅਦ ਵਿਸਰਜਿਤ ਕਰਨ ਲਈ ਲੈ ਜਾਇਆ ਜਾਂਦਾ ਹੈ। ਜ਼ਿਆਦਾ ਹਿੰਦੂ ਸਮੁਦਾਏ ਦੇ ਲੋਕ ਅਸਥੀਆਂ ਨੂੰ ਹਰਿਦੁਆਰ ਗੰਗਾ 'ਚ ਵਿਸਰਜਿਤ ਕਰਦੇ ਹਨ ਜਦਕਿ ਸਿੱਖ ਭਾਈਚਾਰੇ ਦੇ ਲੋਕ ਕੀਰਤਪੁਰ ਸਾਹਿਬ 'ਚ ਅਸਥੀਆਂ ਨੂੰ ਵਿਸਰਜਿਤ ਕਰਦੇ ਹਨ ਪਰ ਹੁਣ ਕਰਫਿਊ ਕਰ ਕੇ ਲੋਕ ਅਸਥੀਆਂ ਵਿਸਰਜਿਤ ਕਰਨ ਲਈ ਨਹੀਂ ਜਾ ਪਾ ਰਹੇ।

ਇਹ ਵੀ ਪੜ੍ਹੋ : ਸਿੱਧੂ ਕੋਰੋਨਾ ਤੋਂ ਬਚਣ ਲਈ ਹਸਪਤਾਲ ਦੇ ਸਟਾਫ ਨੂੰ ਦੇਣ ਆਏ ਮਾਸਕ, ਆਪ ਨਹੀਂ ਪਾਇਆ      

ਅਸਥੀਆਂ ਨੂੰ ਦਬਾ ਕੇ ਬੂਟੇ ਵੀ ਲਗਾ ਰਹੇ ਲੋਕ
ਅਸਥੀਆਂ ਨੂੰ ਵਿਸਰਜਿਤ ਕਰਨ ਦੀ ਰੀਤ ਵੀ ਹੁਣ ਹੌਲੀ-ਹੌਲੀ ਨਵਾਂ ਰੂਪ ਲੈਣ ਲੱਗੀ ਹੈ। ਕੁੱਝ ਲੋਕ ਹੁਣ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਆਪਣੇ ਘਰਾਂ ਅਤੇ ਖੇਤਾਂ 'ਚ ਹੀ ਦਬਾਉਣ ਲੱਗੇ ਹਨ ਅਤੇ ਉਕਤ ਅਸਥੀਆਂ 'ਤੇ ਬੂਟੇ ਲਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਵਿਛੜਿਆ ਇਕ ਮੈਂਬਰ ਇਕ ਬੂਟੇ ਦੇ ਰੂਪ ਵਜੋਂ ਹਮੇਸ਼ਾ ਉਨ੍ਹਾਂ ਦੇ ਨਾਲ ਰਹੇਗਾ। ਬੀਤੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਜੀ ਦੀ ਮੌਤ ਦੇ ਬਾਅਦ ਉਨ੍ਹਾਂ ਵੀ ਉਨ੍ਹਾਂ ਦੀਆਂ ਅਸਥੀਆਂ ਆਪਦੀ ਹੀ ਜ਼ਮੀਨ 'ਚ ਦਬਾ ਕੇ ਉਸ ਦੇ ਉੱਪਰ ਬੂਟੇ ਲਾਏ। ਇਸ ਤਰ੍ਹਾਂ ਹੁਣ ਕਈ ਲੋਕ ਕਰਦੇ ਹਨ ਪਰ ਜੋ ਲੋਕ ਹਰਿਦੁਆਰ ਅਤੇ ਕੀਰਤਪੁਰ ਸਾਹਿਬ 'ਚ ਹੀ ਅਸਥੀਆਂ ਵਿਸਰਜਿਤ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਕਰਫਿਊ ਇਕ ਵੱਡੀ ਮੁਸੀਬਤ ਹੈ। ਹੁਣ ਉਹ ਲਾਕਡਾਊਨ ਖੁੱਲ੍ਹਣ ਦੇ ਬਾਅਦ ਹੀ ਅਸਥੀਆਂ ਪ੍ਰਵਾਹਿਤ ਕਰ ਸਕਣਗੇ।

ਇਹ ਵੀ ਪੜ੍ਹੋ : ਮੋਹਾਲੀ 'ਚ 'ਕੋਰੋਨਾ' ਨਾਲ ਦੂਜੀ ਮੌਤ, ਪੁਲਸ ਨੇ ਸੀਲ ਕੀਤਾ ਇਲਾਕਾ      

ਕੀ ਕਹਿੰਦੇ ਹਨ ਸ਼ਮਸ਼ਾਨਘਾਟ ਮੁਲਾਜ਼ਮ
ਅਨਾਜ ਮੰਡੀ ਵਾਲੇ ਸ਼ਮਸ਼ਾਨਘਾਟ ਦੇ ਅਸਥੀਆਂ ਦੀ ਸੰਭਾਲ ਕਰਨ ਵਾਲੇ ਮੁਲਾਜ਼ਮ ਆਕਾਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਅਸਥੀਆਂ ਰੱਖਣ ਲਈ 80 ਦੇ ਕਰੀਬ ਲਾਕਰ ਬਣੇ ਹੋਏ ਹਨ ਜੋ ਫੁਲ ਹੋ ਚੁੱਕੇ ਹਨ। ਇਸ ਦੇ ਬਾਵਜੂਦ ਉਹ ਨੰਬਰ 'ਤੇ ਨਿਸ਼ਾਨੀ ਆਦਿ ਲਾ ਕੇ ਅਸਥੀਆਂ ਦੀ ਸੰਭਾਲ ਬਾਹਰ ਕਰ ਰਹੇ ਹਨ ਤਾਂ ਕਿ ਕਿਸੀ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਦੱਸਿਆ ਕਿ ਅਸਥੀਆਂ ਨੂੰ ਸਤਿਕਾਰ ਨਾਲ ਰੱਖਿਆ ਜਾਂਦਾ ਹੈ ਅਤੇ ਅਸਥੀਆਂ ਰੱਖਣ ਲਈ ਵੀ ਕਾਫ਼ੀ ਥਾਂ ਉਪਲੱਬਧ ਹੈ।

ਇਹ ਵੀ ਪੜ੍ਹੋ : ਵੱਡੀ ਲਾਪ੍ਰਵਾਹੀ : ਭਗਤਾਂਵਾਲਾ ਅਨਾਜ ਮੰਡੀ ’ਚ ਤਿਆਰ ਰਿਹਾ ਹੈ ‘ਕੋਰੋਨਾ ਬੰਬ’      


Gurminder Singh

Content Editor

Related News