''ਕੋਰੋਨਾ ਵਾਇਰਸ'' ਨੇ ਤੋੜਿਆ ਇਸ ਜੋੜੇ ਦਾ ਖੂਬਸੂਰਤ ਸੁਪਨਾ, ਕਰਨਾ ਪਵੇਗਾ ਇੰਤਜ਼ਾਰ

03/19/2020 9:49:23 AM

ਚੰਡੀਗੜ੍ਹ (ਅਰਚਨਾ) : ਆਸਟ੍ਰੇਲੀਆ ਦੇ ਇਕ ਵਿਅਕਤੀ ਦੇ ਪਿਤਾ ਬਣਨ ਦੀ ਰਸਤੇ 'ਚ ਕੋਰੋਨਾ ਵਾਇਰਸ ਆੜੇ ਆ ਗਿਆ ਹੈ। ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਰਵੀ ਦੇ ਭਾਰਤ ਆਉਣ 'ਤੇ ਰੋਕ ਲੱਗ ਗਈ ਹੈ। ਰਵੀ ਦੀ ਪਤਨੀ ਮੌਲੀ (ਬਦਲਿਆ ਹੋਇਆ ਨਾਮ) ਦਸੰਬਰ ਤੋਂ ਇਸ ਵਿਟਰੋ ਫਰਟੀਲਾਈਜੇਸ਼ਨ ਲਈ ਭਾਰਤ ਆਈ ਹੋਈ ਹੈ। ਚੰਡੀਗੜ੍ਹ ਦੇ ਇਕ ਆਈ. ਵੀ. ਐੱਫ. ਸੈਂਟਰ ਨੇ ਮੌਲੀ ਨੂੰ ਪਤੀ ਤੋਂ ਪਹਿਲਾਂ ਭਾਰਤ ਆ ਕੇ ਜ਼ਰੂਰੀ ਟੈਸਟ ਕਰਾਉਣ ਲਈ ਬੁਲਾਇਆ ਸੀ। ਮੌਲੀ ਦਸੰਬਰ ਦੇ ਆਖਰੀ ਹਫ਼ਤੇ ਤੋਂ ਆਪਣੇ ਖੂਨ ਅਤੇ ਹਾਰਮੋਨਜ਼ ਨਾਲ ਜੁੜੇ ਟੈਸਟ ਕਰਵਾ ਰਹੀ ਸੀ। ਟੈਸਟ ਤੋਂ ਬਾਅਦ ਮੌਲੀ ਦੀ ਆਈ. ਵੀ. ਐੱਫ. ਲਈ ਟਰੀਟਮੈਂਟ ਚੱਲ ਰਹੀ ਸੀ ਅਤੇ 20 ਮਾਰਚ ਨੂੰ ਉਸ ਦੇ ਪਤੀ ਰਵੀ ਨੂੰ ਭਾਰਤ ਆ ਕੇ ਆਈ. ਵੀ.ਐੱਫ. ਟਰੀਟਮੈਂਟ ਲਈ ਸਪਰਮ ਸੈਲਜ਼ ਦੇਣੇ ਸਨ ਪਰ ਰਵੀ ਨੂੰ ਜਦੋਂ ਭਾਰਤ ਆਉਣ ਦੀ ਇਜਾਜ਼ਤ ਨਾ ਮਿਲੀ ਤਾਂ ਸੈਂਟਰ ਨੇ ਮੌਲੀ ਦੇ ਅੰਡਿਆਂ ਨੂੰ ਛੇ ਮਹੀਨਿਆਂ ਲਈ ਫਰੀਜ਼ ਕਰ ਦਿੱਤਾ ਹੈ। ਹੁਣ ਜਦੋਂ ਰਵੀ ਭਾਰਤ ਆਵੇਗਾ, ਤਾਂ ਉਦੋਂ ਹੀ ਆਈ. ਵੀ. ਐੱਫ. ਟਰੀਟਮੈਂਟ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇਗਾ। ਮੌਲੀ ਦੇ ਅੰਡਿਆਂ ਦਾ ਨਾਈਟ੍ਰੋਜਨ ਟੈਂਕਸ 'ਚੋਂ ਕੱਢ ਕੇ ਸੈਂਟਰ ਦੀ ਲੈਬ 'ਚ ਰਵੀ ਦੇ ਸਪਰਮ ਸੈਲਜ਼ ਦੇ ਨਾਲ ਮਿਲਾਨ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਏਂਬਰੋਏ ਨੂੰ ਮੌਲੀ ਦੇ ਕੁੱਖ 'ਚ ਪਾ ਦਿੱਤਾ ਜਾਵੇਗਾ। ਉਸ ਤੋਂ 9 ਮਹੀਨਿਆਂ ਬਾਅਦ ਮੌਲੀ ਆਪਣੇ ਗਰਭ 'ਚੋਂ ਬੱਚੇ ਨੂੰ ਜਨਮ ਦੇ ਸਕੇਗੀ।
ਆਈ. ਵੀ. ਐੱਫ. ਨਾਲ ਹੀ ਬਣ ਸਕਦੀ ਹੈ ਮਾਂ
ਮੌਲੀ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਸ ਦਾ ਰਵੀ  ਨਾਲ ਵਿਆਹ ਹੋਇਆ ਸੀ। ਉਹ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਵਿਆਹ ਤੋਂ ਬਾਅਦ ਆਸਟ੍ਰੇਲੀਆ 'ਚ ਹੀ ਰਹਿਣ ਲੱਗੀ ਸੀ। ਵਿਆਹ ਤੋਂ ਬਾਅਦ ਉਹ ਤਿੰਨ ਦਫਾ ਗਰਭਵਤੀ ਹੋਈ ਪਰ ਉਸ ਦਾ ਗਰਭ 'ਚ ਪਲ ਰਿਹਾ ਬੱਚਾ ਯੂਟਰਿਸ ਦੀ ਥਾਂ ਫੈਲੋਪੀਅਨ ਟਿਊਬ 'ਚ ਹੀ ਅਟਕ ਜਾਂਦਾ ਸੀ, ਜਿਸ ਕਾਰਨ ਉਸ ਨੂੰ ਆਪਣੀ ਇੱਕ ਫੈਲੋਪੀਅਨ ਟਿਊਬ ਨੂੰ ਵੀ ਕੱਢਵਾਉਣਾ ਪੈ ਗਿਆ ਸੀ। ਆਸਟ੍ਰੇਲੀਆ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਸਿਰਫ ਆਈ. ਵੀ. ਐੱਫ. ਟਰੀਟਮੈਂਟ ਦੀ ਮੱਦਦ ਨਾਲ ਹੀ ਮਾਂ ਬਣ ਸਕਦੀ ਹੈ ਕਿਉਂਕਿ ਉਸਦੇ ਕੁੱਖ 'ਚ ਏਂਬਰੋਏ ਠੀਕ ਥਾਂ 'ਤੇ ਵਧਣਾ ਨਹੀਂ ਸ਼ੁਰੂ ਕਰਦਾ। ਲਗਾਤਾਰ ਇਸੇ ਤਰ੍ਹਾਂ ਨਾਲ ਗਰਭਵਤੀ ਹੋਣ ਦੀ ਥਾਂ ਉਸ ਦੀ ਸਿਹਤ ਨੂੰ ਵੀ ਖ਼ਤਰਾ ਹੋ ਸਕਦਾ ਹੈ। ਮੌਲੀ ਨੇ ਕਿਹਾ ਕਿ ਆਸਟ੍ਰੇਲਿਆ ਦੇ ਆਈ. ਵੀ. ਐੱਫ. ਟਰੀਟਮੈਂਟ 'ਤੇ ਉਸ ਨੂੰ ਭਰੋਸਾ ਨਹੀਂ ਸੀ। ਆਸਟ੍ਰੇਲੀਆ 'ਚ ਉਸਨੇ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਵੇਖੀਆਂ ਸਨ, ਜਦੋਂ ਔਰਤਾਂ ਆਈ. ਵੀ. ਐੱਫ.  ਦੇ ਬਾਵਜੂਦ ਮਾਂ ਨਹੀਂ ਬਣ ਸਕੀਆਂ ਸਨ ਅਤੇ ਉੱਥੋਂ ਦਾ ਆਈ. ਵੀ. ਐੱਫ. ਦਾ ਖਰਚ ਵੀ ਭਾਰਤ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਸੀ। ਮੌਲੀ ਨੇ ਕਿਹਾ ਕਿ ਉਸ ਨੂੰ ਆਸਟ੍ਰੇਲੀਆ 'ਚ ਉਸ ਦੇ ਪਤੀ ਕੋਲ ਉੱਥੇ ਦੀ ਸਥਾਈ ਨਾਗਰਿਕਤਾ ਹੈ, ਇਸ ਲਈ ਆਈ. ਵੀ.ਐੱਫ. ਲਈ ਉਨ੍ਹਾਂ ਨੂੰ ਓਨੀ ਹੀ ਫੀਸ ਦੇਣੀ ਪੈਂਦੀ, ਜਿੰਨੀ ਉਸ ਨੂੰ ਭਾਰਤ 'ਚ ਦੇਣੀ ਪਵੇਗੀ ਪਰ ਭਰੋਸਾ ਭਾਰਤੀ ਟਰੀਟਮੈਂਟ 'ਤੇ ਹੀ ਸੀ ਇਸ ਲਈ ਉਹ ਭਾਰਤ ਆਈ।  
ਸੁਪਨਾ ਛੇਤੀ ਪੂਰਾ ਹੋਣ ਦੀ ਉਮੀਦ
ਮੌਲੀ ਨੇ ਕਿਹਾ ਕਿ ਉਸ ਨੂੰ ਇੰਤਜ਼ਾਰ ਸੀ ਕਿ ਉਸ ਦੇ ਪਤੀ 20 ਮਾਰਚ ਨੂੰ ਭਾਰਤ ਆਉਣਗੇ ਅਤੇ ਉਸ ਤੋਂ ਬਾਅਦ ਉਹ ਆਈ. ਵੀ.ਐੱਫ. ਦੀ ਮਦਦ ਨਾਲ ਗਰਭਧਾਰਣ ਕਰ ਸਕੇਗੀ ਪਰ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਹੁਣ ਉਸ ਦੇ ਪਤੀ ਦੇ ਦੇਸ਼ ਆਉਣ 'ਤੇ ਰੋਕ ਲੱਗ ਗਈ ਹੈ, ਇਸ ਲਈ ਉਸਨੇ ਆਪਣੇ ਅੰਡਿਆਂ ਨੂੰ ਫਰੀਜ਼ ਕਰਵਾਉਣ ਦਾ ਫੈਸਲਾ ਲਿਆ। ਮੌਲੀ ਨੇ ਦੱਸਿਆ ਕਿ ਉਸ ਦੇ ਅੰਡਿਆਂ ਨੂੰ ਛੇ ਮਹੀਨਿਆਂ ਲਈ ਫਰੀਜ਼ ਕਰ ਦਿੱਤਾ ਗਿਆ ਹੈ ਅਤੇ ਜੇਕਰ ਲੋੜ ਪਈ ਤਾਂ ਅੰਡਿਆਂ ਨੂੰ ਅੱਗੇ ਵੀ ਰਾਖਵਾਂ ਰੱਖਿਆ ਜਾ ਸਕੇਗਾ ਹਾਲਾਂਕਿ ਉਸ ਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਅੰਦਰ ਉਸ ਦੇ ਪਤੀ ਨੂੰ ਭਾਰਤ ਆਉਣ ਦੀ ਇਜਾਜ਼ਤ ਮਿਲ ਜਾਵੇਗੀ ਅਤੇ ਉਹ ਵੀ ਮਾਂ ਬਣਨ ਦਾ ਸੁਪਨਾ ਪੂਰਾ ਕਰ ਸਕੇਗੀ।
ਅੰਡੇ ਫਰਿਜ਼ਿੰਗ ਤਕਨੀਕ ਨਾਲ ਲੰਬੇ ਸਮੇਂ ਤੱਕ ਰੱਖੇ ਜਾ ਸਕਦੇ ਹਨ ਸੁਰੱਖਿਅਤ
ਗਾਇਨੀਕਾਲੋਜ਼ਿਸਟ ਅਤੇ ਆਈ. ਵੀ.ਐੱਫ. ਮਾਹਰ ਡਾ. ਜੀ. ਕੇ. ਬੇਦੀ ਦਾ ਕਹਿਣਾ ਹੈ ਕਿ ਆਈ. ਵੀ. ਐੱਫ. ਟਰੀਟਮੈਂਟ ਉਨ੍ਹਾਂ ਜੋੜਿਆਂ ਲਈ ਵਰਦਾਨ ਹੈ, ਜੋ ਆਮ ਤੌਰ 'ਤੇ ਮਾਤਾ-ਪਿਤਾ ਨਹੀਂ ਬਣ ਸਕਦੇ ਪਰ ਅੰਡੇ ਫਰਿਜ਼ਿੰਗ ਅਜਿਹੀ ਤਕਨੀਕ ਹੈ, ਜਿਸ 'ਚ ਔਰਤ ਆਪਣੇ ਅੰਡਿਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖ ਸਕਦੀ ਹੈ। ਅੱਜ-ਕੱਲ੍ਹ ਕੈਰੀਅਰ ਦੀ ਦੌੜ 'ਚ ਔਰਤਾਂ 30 ਦੀ ਉਮਰ ਤੋਂ ਬਾਅਦ ਵਿਆਹ ਕਰਦੀ ਹੈ ਅਤੇ ਉਸ ਦੇ ਕੁਝ ਸਾਲਾਂ ਬਾਅਦ ਬੱਚੇ ਦੇ ਜਨਮ ਦੀ ਯੋਜਨਾ ਬਣਾਉਂਦੀਆਂ ਹਨ, ਜਦੋਂ ਕਿ ਵਧਦੀ ਉਮਰ ਦੇ ਨਾਲ ਔਰਤਾਂ ਦੇ ਅੰਡਿਆਂ ਦੀ ਕੁਆਲਿਟੀ ਵਿਗੜਣ ਲਗਦੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, ਪੂਰੇ ਸ਼ਹਿਰ 'ਚ ਮਚਿਆ ਹੜਕੰਪ

35 ਸਾਲ ਦੀ ਉਮਰ ਤੋਂ ਬਾਅਦ ਮਾਂ ਬਣਨ ਲਈ ਲੋੜੀਂਦੇ 60 ਫ਼ੀਸਦੀ ਅੰਡਿਆਂ ਦੀ ਕੁਆਲਿਟੀ ਖ਼ਰਾਬ ਹੋ ਜਾਂਦੀ ਹੈ, ਇਸ ਲਈ ਲੜਕੀਆਂ 24 ਅਤੇ 25 ਸਾਲ ਦੀ ਉਮਰ 'ਚ ਹੀ ਅੰਡਿਆਂ ਨੂੰ ਫਰੀਜ਼ ਕਰਵਾ ਰਹੀਆਂ ਹਨ ਤਾਂ ਜੋ ਜਦੋਂ ਉਹ ਬੱਚੇ ਦੀ ਪਲਾਨਿੰਗ ਕਰਨ ਤੱਦ ਗੁੱਡ ਕੁਆਲਿਟੀ ਅੰਡੇ ਦਾ ਇਸਤੇਮਾਲ ਕਰਕੇ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਜਾ ਸਕੇ। ਮੌਲੀ ਦੇ ਅੰਡਿਆਂ ਨੂੰ ਇਸ ਤਰ੍ਹਾਂ ਤਾਂ ਛੇ ਮਹੀਨਿਆਂ ਲਈ ਨਾਈਟ੍ਰੋਜਨ ਟੈਂਕ ਦੇ ਕੈਨੀਸਟਰ 'ਚ ਫਰੀਜ਼ ਕਰ ਦਿੱਤਾ ਗਿਆ ਹੈ ਪਰ ਜੇਕਰ ਉਸ ਦੇ ਪਤੀ ਪਹਿਲਾਂ ਆ ਜਾਂਦੇ ਹਾਂ ਤਾਂ ਅੰਡਿਆਂ ਦਾ ਫਰਟੀਲਾਈਜੇਸ਼ਨ ਲਈ ਇਸਤੇਮਾਲ ਕਰ ਲਿਆ ਜਾਵੇਗਾ ਅਤੇ ਫਰਟੀਲਾਈਜ਼ਡ ਅੰਡੇ ਨੂੰ ਮੌਲੀ ਦੇ ਕੁੱਖ 'ਚ ਪਾ ਦਿੱਤਾ ਜਾਵੇਗਾ।
 


Babita

Content Editor

Related News