''ਕੋਰੋਨਾ ਵਾਇਰਸ'' : ਚੰਡੀਗੜ੍ਹ ''ਚ 2 ਵੱਡੇ ਟੂਰਨਾਮੈਂਟ ਰੱਦ, ਪੀ. ਯੂ. ''ਚ ਮਚਿਆ ਹੜਕੰਪ

Thursday, Mar 12, 2020 - 09:36 AM (IST)

ਚੰਡੀਗੜ੍ਹ (ਸਾਜਨ, ਰਸ਼ਮੀ) : ਕੋਰੋਨਾ ਵਾਇਰਸ ਨੂੰ ਲੈ ਕੇ ਯੂਟੀ ਪ੍ਰਸਾਸ਼ਨ ਹੁਣ ਤੱਕ ਆਪਣੇ ਕਈਪ੍ਰੋਗਰਾਮ ਰੱਦ ਕਰ ਚੁੱਕਿਆ ਹੈ। ਇਸ ਦੇ ਤਹਿਤ ਹੁਣ ਪ੍ਰਸਾਸ਼ਨ ਨੇ ਦੋ ਵੱਡੇ ਟੂਰਨਾਮੈਂਟਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਆਲ ਇੰਡੀਆ ਸਿਵਲ ਸਰਵਿਸ ਐਥਲੀਟ ਟੂਰਨਾਮੈਂਟ ਜੋ ਕਿ 11 ਮਾਰਚ ਤੋਂ 14 ਮਾਰਚ ਤੱਕ ਸ਼ਹਿਰ 'ਚ ਆਯੋਜਿਤ ਕੀਤਾ ਜਾਣਾ ਸੀ, ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 15 ਮਾਰਚ ਤੋਂ 20 ਮਾਰਚ ਤੱਕ ਚੱਲਣ ਵਾਲੇ ਆਲ ਇੰਡੀਆ ਸਿਵਲ ਸਰਵਿਸ ਕੈਰਮ ਟੂਰਨਾਮੈਂਟ ਨੂੰ ਵੀ ਕੋਰੋਨਾ ਵਾਇਰਸ ਦੇ ਫੈਲ ਰਹੇ ਵਿਸ਼ਾਣੂਆਂ ਦੇ ਚਲਦੇ ਰੱਦ ਕਰ ਦਿੱਤਾ ਗਿਆ ਹੈ।

PunjabKesari
ਪੰਜਾਬ ਯੂਨੀਵਰਸਿਟੀ 'ਚ ਮਚਿਆ ਹੜਕੰਪ
ਪੰਜਾਬ ਯੂਨੀਵਰਸਿਟੀ (ਪੀ. ਯੂ.) ਦੇ ਯੂਨੀਵਰਸਿਟੀ ਬਿਜ਼ਨੈੱਸ ਸਕੂਲ (ਯੂ. ਬੀ.ਐੱਸ.) ਦਾ ਐੱਮ. ਬੀ. ਏ. (ਈ. ਪੀ.) ਦੇ ਵਿਦਿਆਰਥੀ ਅਭਿਸ਼ੇਕ ਅਰੋੜਾ ਨੇ ਇਟਲੀ ਤੋਂ ਵਾਪਸ ਆਉਣ 'ਤੇ ਵਿਭਾਗ 'ਚ ਕਲਾਸਾਂ ਪਿਛਲੇ 9 ਮਾਰਚ ਨੂੰ ਜੁਆਇੰਨ ਕੀਤੀਆਂ। ਜਿੱਥੋਂ ਉਸ ਨੂੰ ਵਿਭਾਗ ਵੱਲੋਂ ਚੈਕਅਪ ਲਈ ਪੀ. ਜੀ. ਆਈ. ਭੇਜ ਦਿੱਤਾ। ਇਸ ਤੋਂ ਬਾਅਦ ਪੀ. ਯੂ. 'ਚ ਕੋਰੋਨਾ ਨੂੰ ਲੈ ਕੇ ਹੜਕੰਪ ਮਚ ਗਿਆ, ਹਾਲਾਂਕਿ ਇਸ ਮਾਮਲੇ 'ਤੇ ਵੀ. ਸੀ. ਪ੍ਰੋ. ਰਾਕੁਮਾਰ ਨੇ ਡੀ. ਯੂ. ਆਈ.  ਡਾ. ਸ਼ੰਕਰ ਝਾਅ ਅਧੀਨ ਇਕ ਕਮੇਟੀ ਬਣਾਈ ਸੀ। ਡਾ. ਸ਼ੰਕਰ ਝਾਅ ਦੇ ਦਿਸ਼ਾ-ਨਿਰਦੇਸ਼ 'ਤੇ ਵਿਦਿਆਰਥੀ ਨੂੰ ਪੀ. ਜੀ. ਆਈ. 'ਚ ਚੈਕਅਪ ਲਈ ਭੇਜ ਦਿੱਤਾ ਸੀ। ਹਾਲਾਂਕਿ ਵਿਦਿਆਰਥੀ 'ਚ ਕੋਈ ਵੀ ਕੋਰੋਨਾ ਵਰਗੀ ਬੀਮਾਰੀ ਦੇ ਲੱਛਣ ਨਹੀਂ ਵਿਖਾਈ ਦਿੱਤੇ, ਇਸ ਲਈ ਪੀ. ਜੀ. ਆਈ. ਨੇ ਬਿਨਾਂ ਚੈਕਅਪ ਦੇ ਹੀ ਵਿਦਿਆਰਥੀ ਨੂੰ ਵਾਪਸ ਭੇਜ ਦਿੱਤਾ ਹੈ। ਯੂ. ਬੀ.ਐੱਸ. ਦੇ ਚੇਅਰਪਰਸਨ ਪ੍ਰੋ. ਦੀਪਕ ਕਪੂਰ ਨੇ ਦੱਸਿਆ ਕਿ ਯੂ. ਬੀ.ਐੱਸ. ਵਲੋਂ ਉਸ ਵਿਦਿਆਰਥੀ ਨੂੰ ਤੁਰੰਤ ਪੀ. ਯੂ.  ਦੇ ਸੀ. ਐੱਮ. ਓ.  ਡਾ.  ਡੀ. ਧਵਨ ਕੋਲ ਚੈਕਅਪ ਲਈ ਭੇਜ ਦਿੱਤਾ, ਜਿੱਥੇ ਐੱਸ. ਐੱਮ. ਓ. ਡਾ. ਡੀ ਧਵਨ ਨੇ ਉਸ ਨੂੰ 14 ਦਿਨ ਦੀ ਛੁੱਟੀ 'ਤੇ ਭੇਜ ਦਿੱਤਾ। ਵਿਦਿਆਰਥੀ ਨੂੰ 14 ਦਿਨ ਦੀ ਲੀਵ 'ਤੇ ਡਬਲਯੂ. ਐੱਚ. ਓ. ਦੇ ਦਿਸ਼ਾ-ਨਿਰਦੇਸ਼ 'ਤੇ ਭੇਜਿਆ ਗਿਆ ਹੈ।  
ਡਾ. ਦੀਪਕ ਕਪੂਰ ਨੇ ਦੱਸਿਆ ਕਿ ਦਿੱਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਵੀ ਇੱਕ ਟੀਮ ਨੇ ਵਿਦਿਆਰਥੀ ਦਾ ਚੈਕਅਪ ਕੀਤਾ। ਉੱਥੇ ਵੀ ਵਿਦਿਆਰਥੀ 'ਚ ਕੋਰੋਨਾ ਵਰਗਾ ਕੋਈ ਲੱਛਣ ਨਹੀਂ ਮਿਲਿਆ। ਪੀ. ਯੂ. ਦੇ ਸੀ. ਐੱਮ. ਓ. ਨੇ ਜੁਆਇੰਟ ਡਾਇਰੈਕਟਰ ਮੈਡੀਕਲ-ਕਮ-ਹੈਲਥ ਸਰਵਸਿਜ਼, ਯੂ. ਟੀ. ਦੇ ਡਾ. ਵਰਿੰਦਰ ਨਾਗਪਾਲ ਨਾਲ ਵੀ ਵਿਦਿਆਰਥੀ ਲਈ ਸੰਪਰਕ ਸਾਧਿਆ ਗਿਆ।  ਸੀ. ਐੱਮ. ਓ. ਨੇ ਇਸ ਸਸਪੈਕਟਿਡ ਕੇਸ ਦੇ ਬਾਰੇ ਚਰਚਾ ਕੀਤੀ।

PunjabKesari

ਇਥੋਂ ਵੀ ਉਨ੍ਹਾਂ ਨੂੰ ਇਸ ਵਿਦਿਆਰਥੀ ਨੂੰ ਛੁੱਟੀ 'ਤੇ ਭੇਜਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਅਗਲੇ 14 ਦਿਨਾਂ 'ਚ  ਵਿਦਿਆਰਥੀ 'ਚ ਨੱਕ ਦਾ ਵਗਣਾ, ਬੁਖਾਰ, ਸਾਹ ਲੈਣ 'ਚ ਮੁਸ਼ਕਿਲ ਜਾਂ ਗਲੇ 'ਚ ਖਰਾਸ਼ ਵਰਗੇ ਕੋਈ ਲੱਛਣ ਵਿਖਾਈ ਦਿੰਦੇ ਹਨ ਤਾਂ ਉਸ ਨੂੰ ਸੈਕਟਰ-16 ਦੇ ਜਨਰਲ ਹਸਪਤਾਲ 'ਚ ਭਰਤੀ ਕਰ ਦਿੱਤਾ ਜਾਵੇਗਾ। ਇਸ ਸੰਬੰਧ 'ਚ ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਹੋਰ ਵਿਦਿਆਰਥੀਆਂ ਦੀ ਸੁਰੱਖਿਆ ਦੇ ਚੱਲਦਿਆਂ ਸਾਰੇ ਇਹਤਿਹਾਤ ਵਰਤੇ ਜਾ ਰਹੇ ਹਨ।      
ਇਹ ਵੀ ਪੜ੍ਹੋ : ਕੋਵਿਡ-19-ਭਾਰਤ 'ਚ ਵਿਦੇਸ਼ੀਆਂ ਦੀ 'ਨੋ-ਐਂਟਰੀ', 15 ਅਪ੍ਰੈਲ ਤੱਕ ਵੀਜ਼ੇ ਰੱਦ


Babita

Content Editor

Related News