ਸਾਵਧਾਨ! ਜਲੰਧਰ ਜ਼ਿਲ੍ਹੇ 'ਚ 1 ਸਾਲ ’ਤੇ ਭਾਰੀ ਪਏ 54 ਦਿਨ, ਕੋਰੋਨਾ ਮਾਮਲਿਆਂ ਨੇ ਤੋੜੇ ਰਿਕਾਰਡ

Tuesday, May 18, 2021 - 01:48 PM (IST)

ਸਾਵਧਾਨ! ਜਲੰਧਰ ਜ਼ਿਲ੍ਹੇ 'ਚ 1 ਸਾਲ ’ਤੇ ਭਾਰੀ ਪਏ 54 ਦਿਨ, ਕੋਰੋਨਾ ਮਾਮਲਿਆਂ ਨੇ ਤੋੜੇ ਰਿਕਾਰਡ

ਜਲੰਧਰ (ਰੱਤਾ):  ਦਿਨ ਪ੍ਰਤੀਦਿਨ ਕੋਰੋਨਾ ਵਾਇਰਸ ਕਿੰਨਾ ਖ਼ਤਰਨਾਕ ਹੋ ਗਿਆ ਹੈ। ਇਸ ਗੱਲ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ ਤਾਂ ਉਸ ਦੇ ਬਾਅਦ ਇਕ ਸਾਲ ’ਚ ਜਿੰਨੇ ਪਾਜ਼ੇਟਿਵ ਰੋਗੀ ਮਿਲੇ ਸੀ ਉਸ ਤੋਂ ਵੱਧ ਗਿਣਤੀ ’ਚ ਹੁਣ ਕੇਵਲ 54 ਦਿਨ ’ਚ ਮਿਲੇ ਹਨ।

ਇਹ ਵੀ ਪੜ੍ਹੋ:  ਦੁਖ਼ਦਾਇਕ ਖ਼ਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫੱਤਣਵਾਲਾ ਦਾ ਦਿਹਾਂਤ

ਜ਼ਿਕਰਯੋਗ ਹੈ ਕਿ ਕੋਰੋਨਾ ਦਾ ਪਹਿਲਾ ਕੇਸ 24 ਮਾਰਚ 2020 ਨੂੰ ਮਿਲਿਆ ਸੀ ਅਤੇ ਉਸ ਦੇ ਬਾਅਦ 24 ਮਾਰਚ 2021 ਤੱਕ ਕੁੱਲ 26956 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਹੁਣ 24 ਮਾਰਚ 2021 ਤੋਂ ਲੈ ਕੇ 17 ਮਈ 2021 ਤੱਕ (54 ਦਿਨਾਂ ’ਚ) 27252 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਸ ਦੇ ਬਾਅਦ ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਗਿਣਤੀ 54 ਹਜ਼ਾਰ ਦੇ ਪਾਰ ਪਹੁੰਚ ਗਈ ਹੈ। 

ਇਹ ਵੀ ਪੜ੍ਹੋ:  ਬਠਿੰਡਾ ਏਮਜ਼ ’ਚ ਆਕਸੀਜਨ ਅਤੇ ਲੈਵਲ 3 ਦੀਆਂ ਸਹੂਲਤਾਂ ’ਚ ਕੀਤਾ ਜਾਵੇ ਵਾਧਾ : ਹਰਸਿਮਰਤ


author

Shyna

Content Editor

Related News