ਇਤਿਹਾਸਕ ਅਤੇ ਧਾਰਮਿਕ ਅਸਥਾਨਾ ਨਾਲ ਘਿਰੇ ਬਟਾਲਾ, ''ਚ ਅਜੇ ਤੱਕ ਕੋਰੋਨਾ ਦੀ ''ਨੋ ਐਂਟਰੀ''

04/18/2020 6:22:02 PM

ਬਟਾਲਾ (ਬੇਰੀ): ਜਿੱਥੇ ਦੁਨੀਆ ਭਰ 'ਚ ਕੋਵਿਡ-19 ਵਾਇਰਸ ਨੇ ਦਸਤਕ ਦਿੰਦੇ ਹੋਏ ਕਰੀਬ ਸਵਾ ਲੱਖ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਹੈ, ਉੱਥੇ ਦੂਜੇ ਪਾਸੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸੂਬੇ ਦੇ ਸਰਹੱਦੀ ਜ਼ਿਲਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇਹ ਜ਼ਿਲਾ ਕੋਰੋਨਾ ਪਾਜ਼ੀਟਿਵ ਤੋਂ ਬਚਿਆ ਹੋਇਆ ਸੀ ਪਰ ਇਸ ਜ਼ਿਲਾ ਗੁਰਦਾਸਪੁਰ ਦੇ ਅਧੀਨ ਆਉਂਦੇ ਕਸਬਾ ਕਾਹਨੂੰਵਾਹ 'ਚ ਪੈਂਦੇ ਪਿੰਡ ਭੈਣੀ ਪਸਵਾਲ ਦੇ ਰਹਿਣ ਵਾਲੇ ਵਿਅਕਤੀ ਦੇ ਬਾਹਰੋਂ ਪਿੰਡ 'ਚ ਐਂਟਰ ਕਰਨ ਦੇ ਬਾਅਦ ਇਹ ਜ਼ਿਲਾ ਵੀ ਹੁਣ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਿਆ ਹੈ, ਜਦਕਿ ਪਹਿਲਾਂ ਤੋਂ ਲੈ ਕੇ ਹੁਣ ਤੱਕ ਇਸ ਜ਼ਿਲੇ 'ਚ ਕੋਰੋਨਾ ਨਾਮਕ ਭਿਆਨਕ ਮਹਾਮਾਰੀ ਦਾ ਨਾਮੋਨਿਸ਼ਾਨ ਤੱਕ ਦਿਖਾਈ ਨਹੀਂ ਸੀ ਦਿੱਤਾ। ਇਹ ਦੱਸ ਦੇਈਏ ਕਿ ਜ਼ਿਲੇ 'ਚ ਕੋਰੋਨਾ ਦੀ ਐਂਟਰੀ ਹੋਣ ਦੇ ਬਾਅਦ ਹੁਣ ਜ਼ਿਲਾ ਵਾਸੀਆਂ 'ਚ ਕੋਰੋਨਾ ਦੇ ਖੌਫ ਦੀ ਲਹਿਰ ਤਾਂ ਦੌੜ ਗਈ ਹੋਵੇਗੀ, ਇਸ ਲਈ ਜ਼ਿਲਾ ਵਾਸੀਆਂ ਨੂੰ ਇਸ ਤੋਂ ਸਬਕ ਲੈਂਦੇ ਹੋਏ ਆਪਣੇ ਘਰਾਂ 'ਚ ਰਹਿੰਦੇ ਹੋਏ ਸਰਕਾਰ ਦੇ ਲਾਕਡਾਊਨ ਤੇ ਕਰਫਿਊ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਬਾਹਰ ਨਹੀਂ ਨਿਕਲਣਾ ਚਾਹੀਦਾ।

ਇਹ ਵੀ ਪੜ੍ਹੋ: ਮੋਗਾ: 'ਜਗ ਬਾਣੀ' ਵਲੋਂ ਤੜਕਸਾਰ ਮੰਡੀ ਦਾ ਦੌਰਾ, ਵੱਡੇ ਖੁਲਾਸੇ ਹੋਣ ਦੇ ਆਸਾਰ

ਰਹੀ ਗੱਲ ਬਟਾਲਾ ਸ਼ਹਿਰ ਦੀ, ਇੱਥੇ ਕੋਰੋਨਾ ਤੇ ਬਟਾਲਾ ਵਾਸੀਆਂ 'ਚ ਪੰਜਾਬ ਪੁਲਸ ਇਕ ਮਜ਼ਬੂਤ ਕੰਧ ਬਣਾ ਕੇ ਖੜ੍ਹੀ ਹੈ ਕਿ ਕੋਰੋਨਾ ਨੂੰ ਇੱਥੇ ਨੋ ਐਂਟਰੀ ਹੀ ਮਿਲੇਗੀ, ਜਿਸ ਨਾਲ ਕੋਰੋਨਾ ਨੂੰ ਵਾਪਸ ਜਾਣਾ ਹੀ ਪਵੇਗਾ। ਇਸ ਤੋਂ ਇਲਾਵਾ ਬਟਾਲਾ ਇਕ ਇਤਿਹਾਸਕ ਤੇ ਧਾਰਮਿਕ ਸ਼ਹਿਰ ਹੋਣ ਦੇ ਨਾਤੇ ਇੱਥੇ ਸ੍ਰੀ ਅਚਲੇਸ਼ਵਰ ਧਾਮ ਜਿੱਥੇ ਭਗਵਾਨ ਭੋਲੇਨਾਲ ਤੇ ਮਾਤਾ ਪਾਰਵਤੀ ਸਮੇਤ 33 ਕਰੋੜ ਦੇਵੀ ਦੇਵਤਾ ਪਧਾਰੇ ਸਨ।

ਮੰਦਰ ਸਿੱਧ ਸ੍ਰੀ ਬਾਬਾ ਬਾਲਕ ਨਾਥ ਅਤੇ ਦੁਰਗਾ ਮਾਤਾ ਜੋ ਕਿ ਹੰਸਲੀ ਪੁਲਸ 'ਤੇ ਸਥਿਤ ਹੈ, ਪ੍ਰਾਚੀਨ ਤੇ ਇਤਿਹਾਸਕ ਸ਼੍ਰੀ ਕਾਲੀ ਦਵਾਰਾ ਮੰਦਰੀ ਚੱਕਰੀ ਬਾਜ਼ਾਰ, ਸ਼੍ਰੀ ਸ਼ਨੀ ਦੇਵ ਮੰਦਰ ਧਰਮਪੁਰਾ ਕਾਲੋਨੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਅਸਥਾਨ ਨਾਲ ਸਬੰਧਤ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸਤਿਕਾਰਤਾਰੀਆ ਸਾਹਿਬ, ਗੁਰਦੁਆਰਾ ਅਚੱਲ ਸਾਹਿਬ ਸਮੇਤ ਇਸ ਦੇ ਆਸ-ਪਾਸ ਦੇ ਕਸਬਿਆਂ 'ਚ ਸਥਿਤ ਸ਼੍ਰੀ ਬਾਬਾ ਲਾਲ ਦਿਆਲ ਜੀ ਦਾ ਦਰਬਾਰ ਸ਼੍ਰੀ ਧਿਆਨਪੁਰ ਧਾਮ, ਪ੍ਰਾਚੀਨ ਸ਼ਿਵ ਮੰਦਰ ਕਲਾਨੌਰ, ਤਪੋ ਭੂਮੀ ਮੰਦਰ ਸ਼ਰੀ ਬਾਵਾ ਲਾਲ ਕਲਾਨੌ ਆਦਿ ਤੀਰਥ ਅਸਥਾਨਾ ਨਾਲ ਘਿਰਿਆ ਪਿਆ ਹੈ, ਜਿਸ ਕਾਰਨ ਇਹ ਕਹਿਣ 'ਚ ਕੋਈ ਸੰਦੇਹ ਨਹੀਂ ਹੈ ਕਿ ਇਤਿਹਾਸਕ ਸ਼ਹਿਰ ਬਟਾਲਾ 'ਤੇ ਪਹਿਲਾਂ ਵੀ ਪਰਮਪਿਤਾ ਪ੍ਰਮਾਤਮਾ ਅਤੇ ਵਾਹਿਗੁਰੂ ਦੀ ਕ੍ਰਿਪਾ ਸੀ, ਹੁਣ ਵੀ ਹੈ ਅਤੇ ਭਵਿੱਖ 'ਚ ਵੀ ਰਹੇਗੀ ਅਤੇ ਇਸ ਕ੍ਰਿਪਾ ਕਾਰਨ ਹੀ ਹੁਣ ਤੱਕ ਬਟਾਲਾ ਕੋਰੋਨਾ ਆਪਣੀ ਐਂਟਰੀ ਨਹੀਂ ਕਰ ਸਕਿਆ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਦੀ ਨਵੀਂ ਪਹਿਲ: ਹੁਣ ਆਨਲਾਈਨ ਹੋਵੇਗੀ ਕੈਦੀਆਂ ਦੀ ਪਰਿਵਾਰਾਂ ਨਾਲ ਗੱਲ

ਓਧਰ ਦੂਜੇ ਪਾਸੇ, ਬਟਾਲਾ ਪੁਲਸ ਵਲੋਂ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਕਾਹਨੂੰਵਾਨ 'ਚ ਦਸਤਕ ਦੇਣ ਦੇ ਬਾਅਦ ਲੋਕ ਪੂਰੀ ਤਰ੍ਹਾਂ ਖੌਫਜ਼ਦਾ ਹੋ ਗਏ ਹਨ, ਜਿਸ ਨਲ ਬਟਾਲਾ ਜਲੰਧਰ ਮੁੱਖ ਮਾਰਗ 'ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ ਅਤੇ ਇਸ ਮਾਰਗ 'ਤੇ ਸਥਿਤ ਸੈਂਕੜੇ ਦੀ ਤਾਦਾਦ 'ਚ ਪਿੰਡ ਪੂਰੀ ਤਰ੍ਹਾਂ ਲਾਕਡਾਊਨ ਦੀ ਪਾਲਣਾ ਕਰ ਰਹੇ ਹਨ। ਇਸੇ ਤਰ੍ਹਾਂ ਬਟਾਲਾ-ਗੁਰਦਾਸਪੁਰ ਬਾਈਪਾਸ 'ਤੇ ਐੱਸ.ਪੀ.ਹੈੱਡ ਕੁਆਰਟਰ ਜਸਵੀਰ ਸਿੰਘ ਰਾਏ ਦੀ ਅਗਵਾਈ 'ਚ ਲਗਾਏ ਗਏ ਸਪੈਸ਼ਨ ਨਾਕੇ 'ਤੇ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੋਈ ਚੱਪੇ-ਚੱਪੇ 'ਤੇ ਪੈਨੀ ਨਿਗਾਹ ਰੱਖੇ ਹੋਏ ਹਨ। ਇਸ ਲਈ ਜਨਤਾ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਕੋਰੋਨਾ ਦਸਤਕ ਨਾ ਦੇਵੇ ਅਤੇ ਝੁੰਡਾ ਦੇ ਰੂਪ 'ਚ ਕਿਤੇ ਵੀ ਇਕੱਠ ਨਾ ਹੋਣ ਅਤੇ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦੇਣ।


Shyna

Content Editor

Related News