ਅਜਨਾਲਾ ਦੇ ਸਿਵਲ ਹਸਪਤਾਲ 'ਚ ਖੁਦ ਪਹੁੰਚਿਆ ਕੋਰੋਨਾ ਦਾ ਸ਼ੱਕੀ ਮਰੀਜ਼

03/29/2020 6:43:41 PM

ਅਜਨਾਲਾ (ਗੁਰਿੰਦਰ ਸਿੰਘ ਬਾਠ) : ਅੱਜ ਸਿਵਲ ਹਸਪਤਾਲ ਅਜਨਾਲਾ 'ਚ ਬਾਅਦ ਦੁਪਹਿਰ ਉਸ ਵੇਲੇ ਹਫੜਾ-ਤਫੜੀ ਮੱਚ ਗਈ ਜਦੋਂ ਇਕ ਨੇੜਲੇ ਸਰਹੱਦੀ ਪਿੰਡ ਦੇ ਵਿਅਕਤੀ ਨੇ ਅਜਨਾਲਾ ਸਿਵਲ ਹਸਪਤਾਲ ਵਿਚ ਦਾਖਲ ਹੋ ਕੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਗੱਲ ਡਾਕਟਰਾਂ ਕੋਲ ਰੱਖੀ। ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲਾ ਦੇ ਬਾਹਰੀ ਪਿੰਡ ਜਸਤਰਵਾਲ ਦੇ ਰਹਿਣ ਜਗਪ੍ਰੀਤ ਸਿੰਘ (25-26) ਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਬੀਤੀ 6 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਰਸ਼ਨਾਂ ਲਈ ਗਿਆ ਸੀ ਅਤੇ ਅਨੰਦਪੁਰ ਸਾਹਿਬ ਵਿਖੇ 7 ਦਿਨ ਲੰਗਰ ਦੀ ਸੇਵਾ ਕਰਨ ਉਪਰੰਤ ਬੀਤੀ 13 ਮਾਰਚ ਨੂੰ ਆਪਣੇ ਪਿੰਡ ਜਸਤਰਵਾਲ ਤਹਿਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ ਵਿਖੇ ਵਾਪਸ ਸੇਵਾ ਕਰਕੇ ਘਰ ਆ ਗਿਆ ਸੀ।

ਇਹ ਵੀ ਪੜ੍ਹੋ : ਬਰਨਾਲਾ 'ਚ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਔਰਤ ਦੀ ਸੈਂਪਲ ਲੈਣ ਤੋਂ ਬਾਅਦ ਮੌਤ    

ਉਸ ਨੇ ਸਿਵਲ ਹਸਪਤਾਲ ਅਜਨਾਲਾ ਤੇ ਡਾਕਟਰਾਂ ਦੀ ਟੀਮ ਨੂੰ ਦੱਸਿਆ ਕਿ ਉਸ ਨੂੰ ਪਿਛਲੇ ਕਾਫੀ ਦਿਨਾਂ ਤੋਂ ਖੰਘ ਜ਼ੁਕਾਮ ਬੁਖਾਰ ਤੇ ਗਲਾ ਖਰਾਬ ਹੋਣ ਦੀ ਸ਼ਿਕਾਇਤ ਆ ਰਹੀ ਸੀ ਜਿਸ ਦੇ ਚੱਲਦਿਆਂ ਉਸ ਨੇ ਪਿੰਡ ਦੇ ਹੀ ਡਾਕਟਰ ਕੋਲ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਪਰ ਹੁਣ ਬੀਤੀ ਰਾਤ ਤੋਂ ਉਸ ਨੂੰ ਖੰਘ ਜ਼ੁਕਾਮ ਬੁਖਾਰ ਅਤੇ ਗਲਾ ਖਰਾਬ ਦੀ ਸ਼ਿਕਾਇਤ ਵਿਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ, ਇਸ ਲਈ ਉਸ ਨੇ ਅੱਜ ਸਿਵਲ ਹਸਪਤਾਲ ਅਜਨਾਲਾ ਵਿਚ ਪਹੁੰਚ ਕੇ ਆਪਣੀ ਬਿਮਾਰੀ ਸਬੰਧੀ ਡਾਕਟਰਾਂ ਨੂੰ ਜਾਣੂ ਕਰਵਾਇਆ ਹੈ। ਇਸ ਸੰਬੰਧੀ ਸਿਰਤਾਜ ਨਾਲਾ 'ਚ ਤਾਇਨਾਤ ਹੈਲਥ ਵਰਕਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਕੇ ਉਸ ਦੇ ਸੈਂਪਲ ਲੈ ਲਏ ਹਨ ਅਤੇ ਇਹ ਸੈਂਪਲ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਭੇਜੇ ਜਾ ਰਹੇ ਹਨ ਰਿਪੋਰਟ ਆਉਣ 'ਤੇ ਬਿਮਾਰੀ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ : ਖੰਨਾ ਦੇ 5 ਵਿਅਕਤੀਆਂ ਦਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ''ਚ ਆਉਣ ਕਰਕੇ ਮਚਿਆ ਹੜਕੰਪ    


Gurminder Singh

Content Editor

Related News